Code Of Ethics

Download app

Subscribe To Print Edition

ਕਮਲਜੀਤ ਖੇਡਾਂ 20, 21, 22 ਅਤੇ 23 ਨਵੰਬਰ ਨੂੰ ਸੁਰਜੀਤ ਕਮਲਜੀਤ ਖੇਡਾਂ ਕੰਪਲੈਕਸ ਕੋਟਲਾ ਸਾਹੀਆਂ ਬਟਾਲਾ ਵਿਖੇ ਕਰਵਾਈਆਂ ਜਾਣਗੀਆਂ

ਬਟਾਲਾ, 31 ਅਕਤੂਬਰ

 

ਸੁਰਜੀਤ ਸਪੋਰਟਸ ਐਸ਼ੋਸੀਏਸਨ ਬਟਾਲਾ ਰਜਿ: ਵਲੋਂ ਪ੍ਰਧਾਨ ਪ੍ਰਿਥੀਪਾਲ ਸਿੰਘ, ਐਸ.ਪੀ (ਡੀ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਮਲਜੀਤ ਖੇਡਾਂ-2023 ਜੋ ਮਿਤੀ  20, 21, 22 ਅਤੇ 23 ਨਵੰਬਰ ਨੂੰ ਸੁਰਜੀਤ ਕਮਲਜੀਤ ਖੇਡਾਂ ਕੰਪਲੈਕਸ ਕੋਟਲਾ ਸਾਹੀਆਂ ਬਟਾਲਾ ਵਿਖੇ ਕਰਵਾਈਆਂ ਜਾ ਰਹੀਆ ਹਨ, ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਤਿਆਰੀ ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਦਰਾਂ ਕੀਤਾ ਗਿਆ। ਖੇਡਾਂ ਦੇ ਪ੍ਰਬੰਧ ਦੀਆਂ ਵੱਖ ਵੱਖ ਅਹੁਦੇਦਾਰਾਂ ਦੀਆਂ ਕਮੇਟੀਆਂ ਬਣਾਈਆ ਗਈਆਂ। ਖੇਡਾਂ ਦੀ ਪ੍ਰਬੰਧਕੀ ਕਮੇਟੀ ਦਾ ਢਾਂਚਾ ਤਿਆਰ ਕੀਤਾ ਗਿਆ ਤੇ ਇਸ ਮੌਕੇ ਸਰਬਸੰਮਤੀ ਨਾਲ ਸ੍ਰੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਨੂੰ ਖੇਡਾਂ ਦਾ ਮੁੱਖ ਪ੍ਰਬੰਧਕ ਬਣਾਉਣ ਦਾ ਫੈਸਲਾ ਕੀਤਾ ਗਿਆ ।

ਮੀਟਿੰਗ ਵਿੱਚ ਖੇਡਾਂ ਵਿੱਚ ਕਰਵਾਏ ਜਾਣ ਵਾਲੇ ਖੇਡਾਂ ਦੇ ਈਵੈਂਟਸ ਬਾਰੇ ਚਰਚਾ ਕੀਤੀ ਗਈ । ਬਾਕੀ ਖੇਡਾਂ ਦੇ ਨਾਲ ਕਬੱਡੀ ਪੰਜਾਬ ਸਟਾਇਲ ਲੜਕੇ /ਲੜਕੀਆ ਦੀਆ ਖੇਡਾਂ ਕਰਵਾਉਣ ਦਾ ਫੈਸਲਾਂ ਕੀਤਾ ਗਿਆ ਅਤੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਮੰਨੋਰੰਜਨ ਲਈ ਚਾਰ ਦਿਨ ਸਭਿਆਚਾਰਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਗਿਆ । ਖੇਡਾਂ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆ ਅਤੇ ਸਰਬਸੰਮਤੀ ਨਾਲ ਪਾਸ ਕੀਤਆਂ ।

ਇਸ ਮੌਕੇ ਤੇ ਪਿ੍ਰਥੀਪਾਲ ਸਿੰਘ, ਐਸ.ਪੀ (ਡੀ) ਗੁਰਦਾਸਪੁਰ, ਜਸਵੰਤ ਸਿੰਘ, ਪ੍ਰਮਿੰਦਰਜੀਤ ਕੌਰ, ਇੰਜੀ: ਜਗਦੀਸ ਸਿੰਘ ਬਾਜਵਾ ਅਤੇ ਨਿਸ਼ਾਨ ਸਿੰਘ ਰੰਧਾਵਾ ਆਦਿ ਮੋਜੂਦ ਸਨ।

Advertisment