ਅਮ੍ਰਿਤਸਰ 18 ਮਈ (ਸਿਮਰਪ੍ਰੀਤ ਸਿੰਘ) ਮੁੱਖ ਅਫਸਰ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਦੀ ਅਗਵਾਈ ਹੇਠ ਐਸ.ਆਈ ਜਗਬੀਰ ਸਿੰਘ, ਇੰਚਾਰਜ ਪੁਲਿਸ ਚੌਕੀ ਕੋਟ ਖਾਲਸਾ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋ ਚੌਕ ਬੋਹੜੀ ਸਾਹਿਬ ਵਿੱਖੇ ਨਾਕਾਬੰਦੀ ਦੌਰਾਨ ਸੂਚਨਾਂ ਦੇ ਅਧਾਰ ਤੇ ਦੋਸ਼ੀ ਤਰਸੇਮ ਸਿੰਘ ਉਰਫ ਬਾਊ ਚੱਤਰਾ, ਵਿਸ਼ਾਲ ਸਿੰਘ ਉਰਫ ਵਿਸ਼ਾਲ ਕਬਾੜੀਆ ਅਤੇ ਰੱਘੂ ਸ਼ਰਮਾਂ ਉਰਫ ਰਘੂ ਨੂੰ ਐਕਟੀਵਾਂ ਸਮੇਤ ਕਾਬੂ ਕੀਤਾ ਗਿਆ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਦੀ ਨਿਸ਼ਾਨਦੇਈ ਤੇ 01 ਐਕਟਿਵਾ ਅਤੇ 09 ਮੋਟਰਸਾਈਕਲ ਚੌਰੀ ਦੇ ਹੋਰ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਤਿੰਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।






















