Code Of Ethics

Download app

Subscribe To Print Edition

ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ‘ਆਪ’ ਦੇ ਸੈਂਕੜੇ ਵਰਕਰ ਰੋਡ ਸ਼ੋਅ ‘ਚ ਹੋਏ ਸ਼ਾਮਲ


ਕਾਠਗੜ, (ਜਤਿੰਦਰ ਪਾਲ ਸਿੰਘ ਕਲੇਰ ) ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਆਪਣੇ ਅੰਤਿਮ ਪੜਾਅ ਅਤੇ ਸਿਖਰਾਂ ‘ਤੇ ਹੈ ਏਥੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੱਖ ਵੱਖ ਹਲਕਿਆਂ ਵਿੱਚ ਕੀਤੇ ਜਾ ਰਹੇ ਰੋਡ ਸ਼ੋਅ ਦੌਰਾਨ ‘ਆਪ’ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖਾਸ ਤੌਰ ‘ਤੇ ਸ਼ਾਮਲ ਹੋਏ ਹਨ। ਇਸ ਰੋਡ ਸ਼ੋਅ ਵਿੱਚ ਜਿੱਥੇ ਪੰਜਾਬ ਦੇ ਹਰ ਹਲਕੇ ‘ਚੋਂ ਆਪ ਸਮਰਥਕ ਵੱਡੀ ਗਿਣਤੀ ਵਿੱਚ ਪਹੁੰਚੇ ਉਥੇ ਹੀ ਹਲਕਾ ਬਲਾਚੌਰ ਤੋਂ ਵੀ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਸੈਂਕੜੇ ਵਰਕਰ, ਸਮਰਥਕ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਆਪ ਦੇ ਆਗੂ ਜਸਵੀਰ ਸਿੰਘ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਡ ਸ਼ੋਅ ਵਿਚ ਬਲਾਚੌਰ ਤੋਂ ਗਿਆ ਕਾਫਲਾ ਫਿਲੌਰ ਹਲਕੇ ਦੇ ਗੁਰਾਇਆ ਵਿਖੇ ਪਹੁੰਚਿਆ ਜਿੱਥੇ ਲੋਕਾਂ ਦੇ ਇਕੱਠ ਤੋਂ ਸਾਬਤ ਹੋ ਰਿਹਾ ਸੀ ਕਿ ਆਪ ਦਾ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਨੀਅਤ ਸਾਫ ਤੇ ਇਮਾਨਦਾਰ ਹੈ ਅਤੇ ਉਹਨਾਂ ਵੱਲੋਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਠੋਸ ਅਤੇ ਮਜ਼ਬੂਤ ਫੈਸਲੇ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਬਲਾਚੌਰ ਦੀ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਵੱਲੋਂ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਭਰਪੂਰ ਯਤਨ ਅਰੰਭੇ ਹੋਏ ਹਨ ਅਤੇ ਸਰਕਾਰੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਇਸ ਰੋਡ ਸ਼ੋਅ ਮੌਕੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ, ਡਾ. ਦੁਰਗੇਸ਼, ਗੁਰਮੁਖ ਪਾਬਲਾ, ਕਰਨਬੀਰ ਕਟਾਰੀਆ, ਸ਼ਾਮ ਲਾਲ ਪ੍ਰਧਾਨ ਟਰੱਕ ਯੂਨੀਅਨ, ਹਨੀ ਜੋਗੇਵਾਲ, ਸੁਰਿੰਦਰ ਨੰਬਰਦਾਰ, ਜਸਬੀਰ ਖੇਪੜ, ਕੁਲਵਿੰਦਰ ਸਿੰਘ ਦੁਭਾਲੀ, ਪਿਆਰਾ ਸਿੰਘ ਦੁਭਾਲੀ ਆਦਿ ਮੁੱਖ ਰੂਪ ਵਿੱਚ ਹਾਜਰ ਸਨ ਸਾਥੀਆਂ ਤੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ

Advertisment