Code Of Ethics

Download app

Subscribe To Print Edition

ਡਾ ਸ਼ਾਇਰੀ ਭੰਡਾਰੀ ਐਸਡੀਐਮ ਵਲੋਂ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ- ਵੱਖ-ਵੱਖ 33 ਭਲਾਈ ਸਕੀਮਾਂ ਨਾਲ ਸਬੰਧਤ ਅਰਜੀਆਂ ਕੀਤੀਆਂ ਪਾਸ

ਬਟਾਲਾ, 4 ਮਈ  ( ਬਿਊਰੋ  )  ਸ੍ਰੀਮਤੀ ਸ਼ਾਇਰੀ ਭੰਡਾਰੀ,ਐਸ ਡੀ ਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਰਤ ਵਿਭਾਗ ਵੱਲੋ ਚੱਲ ਰਹੀ ਸਕੀਮ ਅਧੀਨ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ,ਵਰਕਰਜ ਵੈਲਫੇਅਰ ਬੋਰਡ ਵਿੱਚ ਰਜਿਸਟਡ ਉਸਾਰੀ ਅਧੀਨ ਕੰਮ ਕਰਦੇ ਉਸਾਰੀ ਕਿਰਤੀਆਂ ਬੀਂ ੳ ਸੀ ਬੋਰਡ ਵਿੱਚ ਬਤੌਰ ਲਾਭਪਾਤਰੀ ਰਜਿਸਟਰਡ ਕਰਵਾਉਣ ਤਾਂ ਜੋ ਕਿ ਬੋਰਡ ਵੱਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਹਨਾ ਕਿਰਤੀਆ ਨੂੰ ਵੀ ਮਿਲ ਸਕੇ।ਇਸ ਮੌਕੇ ਸ੍ਕੁੰਵਰ ਡਾਵਰ ਸਹਾਇਕ ਕਿਰਤ ਕਮਿਸਨਰ ਬਟਾਲਾ ਅਤੇ  ਗੁਰਜੈਪਾਲ ਸਿੰਘ ਕਿਰਤ ਇੰਸਪੈਕਟਰ ਬਟਾਲਾ ਵੀ ਮੌਜੂਦ ਸਨ।
     ਐਸਡੀਐਮ ਨੇ ਅੱਗੇ ਦੱਸਿਆ ਕਿ ਉਸਾਰੀ ਕਾਮਾ ਬਤੌਰ ਲਾਭਪਾਤਰੀ ਇਸ ਬੋਰਡ ਵਿੱਚ ਰਜਿਸਟਰਡ ਹੋ ਸਕਦਾ ਹੈ, ਜਿਵੇਂ ਕਿ ਹਰ ਇਕ ਉਹ ਕਿਰਤੀਆਂ ਜੋ ਬਤੌਰ ਰਾਜ ਮਿਸਤਰੀ /ਇੱਟਾਂ /ਸੀਮਿੰਟ ਪਕੜਾਉਣ ਵਾਲੇ ਮਜਦੂਰ ,ਕਾਰਪੇਂਟਰ ,ਪੇਂਟਰ ,ਇਲੈਕਟਰੀਸ਼ਨ ,ਪਲੰਬਰ ,ਪੱਥਰ ਦੀ ਰਗੜਾਈ ਕਰਨ ਵਾਲਾ ,ਪੀ ੳ ਪੀ ਕਰਨ ਵਾਲਾ, ਸੜਕਾਂ ਬਣਾਉਣ ਵਾਲੇ ,ਉਸਾਰੀ ਕੰਮ ਨਾਲ ਸਬੰਧਤ ਕਿਰਤੀ ,ਭੱਠਿਆ ਤੇ ਪੰਥੇਰ,ਕੱਚੀ ਇੱਟਾਂ ਦੀ ਭਰਾਈ ਵਾਲੇ,ਸ਼ੀਸੇ ਲਗਾਉਣ ਵਾਲੇ ਉਸਾਰੀ ਮਜਦੂਰ ਅਖਵਾਉਦੇ ਹਨ।
     ਉਨ੍ਹਾਂ ਅੱਗੇ ਦੱਸਿਆ ਕਿ ਉਸਾਰੀ ਕਿਰਤੀ ਨੂੰ ਰਜਿਸਟਰਡ ਹੋਣ ਵਾਸਤੇ ਉਮਰ 18 ਤੋ 60 ਸਾਲ ਵਿੱਚਕਾਰ ਹੋਵੇ ਅਤੇ 12 ਮਹੀਨਿਆਂ ਦੌਰਾਨ ਪੰਜਾਬ ਰਾਜ ਵਿੱਚ ਘੱਟ ਤੋ ਘੱਟ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ।
      ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਰਜਿਸਟਰਡ ਹੋਣ ਲਈ ਕਿਰਤੀ ਆਪਣਾ ਅਤੇ ਆਪਣੇ ਪ੍ਰੀਵਾਰ ਦੇ ਅਧਾਰ ਕਾਰਡ ਅਤੇ ਬੈ਼ਕ ਖਾਤੇ ਦੀ ਕਾਪੀ, ਫੈਮਿਲੀ ਫੋਟੋ, 27  ਨੰਬਰ ਫਾਰਮ, ਸਵੈ ਘੋਸਣਾ ਪੱਤਰ ,29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੌਰ ਲਾਭਪਾਤਰੀ ਬੋਰਡ ਵਿੱਚ ਰਜਿਸਟਰਡ ਕਰਵਾ ਸਕਦਾ ਹੈ ।ਜਿਸ ਲਈ ਕਿਰਤੀ ਨੂੰ 25/-ਰੁਪਏ ਇਕ ਵਾਰ ਰਜਿਸਟਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 03 ਸਾਲ ਦਾ ਇਕੱਠਾ 360/-ਰੁਪਏ ਕੁੱਲ 385 /-ਰੁਪਏ ਅੰਸਦਾਨ ਸੇਵਾ ਕੇਂਦਰ ਵਿੱਚ ਜਮ੍ਹਾ ਕਰਵਾਉਣਾ ਪਵੇਗਾ ਤੇ ਵਰਕਰ ਦੇ ਰਜਿਸਟੇਸਨ ਹੋਣ ਤੇ ਉਹਨਾ ਨੂੰ ਹੇਠ ਲਿਖੀਆ ਸਕੀਮਾਂ ਦਾ ਲਾਭ ਦਿੱਤਾ ਜਾਦਾ ਹੈ। ਜਿਵੇ ਕਿ ਵਜੀਫਾ ਸਕੀਮ ,ਸਗਨ ਸਕੀਮ ,ਐਕਸਗ੍ਰੇਸ਼ੀਆ ਸਕੀਮ, ਦਾਹ ਸਸਕਾਰ ਸਕੀਮ ,ਪ੍ਰਸੂਤਾ ਲਾਭ ਸਕੀਮ ਪੈਨਸ਼ਨ ਸਕੀਮ ਆਦਿ ਦਾ ਲਾਭ ਦਿੱਤਾ ਜਾਦਾਂ ਹੈ ।
      ਉਨ੍ਹਾਂ ਦੱਸਿਆ ਕਿ ਅੱਦ ਇਸ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਵੱਖ-ਵੱਖ 33 ਭਲਾਈ ਸਕੀਮਾ ਅਰਜੀਆ ਮੀਟਿੰਗ ਵਿੱਚ ਪਾਸ ਕੀਤੀਆ ਗਈਆ ।ਜਿਸ ਦੀ ਕੁੱਲ ਰਕਮ 395000 ਰੁਪਏ ਹੈ।

Advertisment