ਪਠਾਨਕੋਟ 30 ਅਪ੍ਰੈਲ (ਹਰਪਾਲ ਸਿੰਘ)-ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿੱਚ ਨੈਸ਼ਨਲ ਕਮੀਸ਼ਨ ਫਾਰ ਸਫਾਈ ਕਰਮਚਾਰੀ ਐਮ ਵੈਂਕੇਟੇਸ਼ਨ ਜੀ ਵੱਲੋਂ ਜਿਲ੍ਹਾ ਪਠਾਨਕੋਟ ਦੇ ਸਫਾਈ ਕਰਮਚਾਰੀਆਂ ਅਤੇ ਬਾਕੀ ਯੂਨੀਅਨ ਮੈਂਬਰਾਂ ਦੇ ਨਾਲ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕੀਤੀ ਗਈ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ. ਹਰੀਬਰ ਸਿੰਘ, ਮੇਜਰ ਡਾਕਟਰ ਸੁਮਿਤ ਮੂਧ ਚੀਫ ਮਿਨਿਸਟਰ ਫੀਲਡ ਅਫਸਰ ਅਤੇ ਸਹਾਇਕ ਕਮਿਸ਼ਨ ਜਨਰਲ, ਸ਼੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ ਪਠਾਨਕੋਟ, ਮਨੋਜ ਠਾਕੁਰ ਐਸ.ਪੀ. ਇਨਵੈਸਟੀਗੇਸ਼ਨ ਅਤੇ ਹੋਰ ਅਧਿਕਾਰੀ ਤੇ ਯੂਨੀਅਨ ਮੈਂਬਰ ਵੀ ਹਾਜਰ ਸਨ। ਨੈਸ਼ਨਲ ਕਮੀਸ਼ਨ ਫਾਰ ਸਫਾਈ ਕਰਮਚਾਰੀ ਐਮ ਵੈਂਕੇਟੇਸ਼ਨ ਜੀ ਸਫਾਈ ਕਰਮਚਾਰੀ ਅਧਿਕਾਰੀਆਂ ਪਠਾਨਕੋਟ ਨਗਰ ਨਿਗਮ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਵੇਂ ਵਰਦੀ, ਮਾਸਿਕ ਭੱਤੇ, ਸਿਹਤ ਸਹੂਲਤਾਂ ਆਪਣੇ ਕੰਮਾਂ ਲਈ ਹੋਰ ਉਪਕਰਨ ਉਪਲੱਬਧ ਕਰਵਾਏ ਜਾਣ, ਜੇਕਰ ਐਸ.ਆਈ.ਕਾਰਡ ਦੀ ਕਰਮਚਾਰੀਆਂ ਨੂੰ ਜੇਕਰ ਇਨ੍ਹਾਂ ਚੀਜਾਂ ਦਾ ਲਾਭ ਨਹੀਂ ਮਿਲ ਰਿਹਾ ਹੈ ਤਾਂ ਉਹ ਸਰਕਾਰ ਦੀ ਵੈਬਸਾਈਟ ਤੇ ਸ਼ਿਕਾਇਤ ਦਰਜ ਕਰ ਸਕਦੇ ਹਨ। ਦੂਜੇ ਪਾਸੇ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਫਾਈ ਕਰਮਚਾਰੀਆਂ ਦੇ ਲਈ ਜਿਲ੍ਹੇ ਵਿੱਚ ਕੈਂਪ ਵੀ ਲਗਾਏ ਜਾਣਗੇ। ਮੈਂ ਜਿਨ੍ਹਾਂ ਲੋਕਾਂ ਦੇ ਏਸ਼ਿਆਈ ਕਾਰਨ ਹੀ ਬਣੇ ਹੋਏ ਹਨ ਉਹ ਇਨ੍ਹਾਂ ਕੈਂਪਾਂ ਵਿੱਚ ਮਨਾਏ ਜਾਣਗੇ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਦੌਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ।






















