Code Of Ethics

Download app

Subscribe To Print Edition

ਪਿੰਡ ਝੰਡਾ ਬੱਲਵੰਡੇ  ਵਿੱਚ  ਗਿਰਦਾਵਰੀ ਇਕੱਠੀ ਹੋਣ ਬਾਵਜੂਦ ਪੰਜਾਬ ਸਰਕਾਰ ਨੇ ਮੁਆਵਜਾ ਚੋਣਵੀਆਂ ਬੰਦਿਆ ਨੂੰ ਕਿਉ  ਦਿਤਾ |

ਜਿਲਾ ਗੁਰਦਾਸਪੁਰ ਹਲਕਾ ਕਾਦੀਆ   ( ਬਿਊਰੋ ) ਪਿੰਡ ਬੱਲਵੰਡੇ ਦੇ ਰਹਿਣ ਵਾਲੇ ਜੱਗਾ ਸਿੰਘ ਤੇ ਮੇਰਾ ਭਰਾ ਨੇ ਜਗਤਾਰ ਸਿੰਘ ਨੇ ਰੱਲ ਕੇ ਜਮੀਨ ਠੇਕੇ ਤੇ ਲਈ ਸੀ ਜੋ ਕਿ 5 ਏਕੜ ਜਮੀਨ ਲਈ ਸੀ ਅਤੇ 1 ਏਕੜ ਜਮੀਨ ਦਾ ਠੇਕਾ 40,000 ਹਜਾਰ ਰੁਪਏ ਹੈ , ਅਤੇ ਪੰਜ ਕਿਲੇ ਕਣਕ ਬੀਜੀ ਸੀ | ਜੋ ਕੀ ਜਮੀਨ ਰੱਕਬਾ ਪਿੰਡ ਬੱਲਵੰਡੇ ਵਿੱਚ ਪੈਂਦੀ ਹੈ | ਸਮਾਸੀਆ ਇਹ ਹੈ ਕਿ ਇਥੇ ਗਿਰਦਾਵਰੀ ਹੋ| ਮੇਰੇ ਭਰਾ ਜਗਤਾਰ ਸਿੰਘ ਨੇ ਇਹ ਲਿਖਾਈਆ ਕਿ ਮੇਰੀ ਸਾਰੀ ਕਣਕ ਮਰ ਗਈ  | ਮੋਕੇ ਤੇ ਪਟਵਾਰੀ ਨੇ ਜਾਇਜ਼ਾ ਲਿਆ | ਅਤੇ 14 ਮਿਤੀ ਦਿਨ ਵਿਸਾਖੀ ਦਾ ਭਗਵੰਤ ਮਾਨ ਸਿੰਘ ਜੀ ਨੇ ਕਿਹਾ ਕਿ ਜੋ ਕਿਸਾਨਾ ਦੀ ਫਸਲ ਖਰਾਬ ਹੋਈ ਹੈ ਉਹਨਾ ਨੂੰ ਅਸੀ ਮੁਆਵਜਾ ਦੇਣਾ ਹੈ | ਪਰ ਜੱਦੋ ਸਾਰੀਆ ਦੀ ਗਿਰਦਾਵਰੀ ਇਕੱਠੀ ਹੋਈ | ਤਾਂ ਪੈਸੇ ਵੀ ਇਕੱਠੇ ਪੈਣੇ ਚਾਹੀਦੇ ਸੀ | ਪਰ ਆਜਿਹਾ ਕੁੱਝ ਨਹੀ ਹੋਇਆ ਸਾਡੇ ਲਾਗੇ ਦੇ ਪਿੰਡ ਝੰਡੇ ਗੁਜਰਾ ਵਿੱਚ ਕਿਸਾਨਾਂ ਨੂੰ ਮੁਆਵਜਾ ਮਿਲ ਗਿਆ | ਪਰ ਸਾਨੂੰ ਅਜੇ ਤੱਕ ਕੁੱਝ ਨਹੀ ਮਿਲਿਆ  | ਸਂ ਜੱਗਾ ਸਿੰਘ ਨੇ ਕਿਹਾ ਕਿ ਸਾਨੂੰ ਹੁਣ ਸਰਕਾਰ ਨੇ ਪੈਸੇ ਨਹੀ ਦੇਣੇ | ਕਿਉ ਕੀ ਜਿਹਨਾ ਬੰਦੀਆ ਦੀ ਫਸਲ ਥੋੜ੍ਹੀ ਖਰਾਬ ਹੋਈ ਸੀ ਉਹਨਾ ਨੂੰ ਮੁਆਵਜ਼ਾ ਮਿਲ ਗਿਆ |ਸਾਡੀ ਸਾਰੀ ਫਸਲ ਖਰਾਬ ਹੋਣ ਦੇ ਬਾਵਜੂਦ ਸਾਨੂੰ ਮੁਆਵਜ਼ਾ ਨਹੀ ਮਿਲਿਆ | ਸਰਕਾਰ ਸਾਡੇ ਨਾਲ ਵਿਤਕਰਾ ਕਿਉ ਕਰ ਰਹਿ ਹੈ |

ਜਮੀਨ ਪਰਿਵਾਰਕ ਮੈਂਬਰ  :-  ਮੌਕੇ ਤੇ ਜਮੀਨ ਦੇ ਪਰਿਵਾਰਕ ਮੈਂਬਰ ਮੌਜੂਦ ਸਨ | ਉਹਨਾ ਨੇ ਆਪਣਾ ਪੱਖ ਰੱਖਦਿਆ ਕਿਹਾ ਕਿ ਸਾਨੂੰ ਕੋਈ  ਇਤਰਾਜ ਨਹੀ ਹੈ ਕਿ ਫਸਲ ਦਾ ਮੁਆਵਜਾ ਇਹਨਾ ਨੂੰ  ਮਿਲਣਾ ਚਾਹੀਦਾ | ਸੱਗੋ ਅਸੀ ਸਰਕਾਰ ਨੂੰ ਕਹਿੰਦੇ ਹਾਂ ਕੀ ਤੁਸੀ ਜਿੰਨਾ ਨੇ ਜਮੀਨ ਠੇਕੇ ਤੇ ਲਈ ਹੈ ਉਹਨਾ ਦੇ ਮੁਆਵਜ਼ਾ ਜਲਦ ਪਾਉਣ |

ਤਹਿਸੀਲਦਾਰ  :-  ਤਹਿਸੀਲਦਾਰ ਨੇ ਆਪਣਾ ਪੱਖ ਰਖਦਿਆ ਕਿਹਾ ਕਿ ਜੋ 26 ਏਕੜ ਖਰਾਬ ਜਮੀਨ ਦਾ ਜਾਇਜ਼ਾ ਲਿਆ ਗਿਆ | ਸਾਡੇ ਨਾਲ ਮੌਕੇ ਤੇ ਐਗਰੀਕਲਚਰਲ ਦੇ ਆਧਿਕਾਰੀ ਵੀ ਮੌਜੂਦ ਸਨ | ਨਾਲ ਕਿਸਾਨ ਜੱਥੇਬੰਦੀਆ ਦੇ ਨੁਮਾਇੰਦੇ ਸ਼ਾਮਲ ਸਨ | ਸਾਡੀ ਸਾਰੀ ਟੀਮ ਨੇ ਪਿੰਡ ਬੱਲਵੰਡੇ ਦਾ 26 ਏਕੜ ਏਰੀਆ ਕਵਰ ਕੀਤਾ ਸੀ | ਅਤੇ ਉਹਨਾ ਕਿਸਾਨਾ  ਦੇ ਪੈਸੇ ਅਸੀ ਪਾ ਦਿਤੇ ਨੇ | ਅਤੇ ਇਹ ਕੰਮ ਪੁਰੀ ਇਮਾਨਦਾਰੀ ਨਾਲ ਕੀਤਾ ਗਿਆ ਹੈ | ਅਤੇ ਇਸ ਵਿੱਚ 4 ਸਲੈਬਾਂ ਹੁੰਦੀਆ ਹਨ | ਪਹਿਲੀ ਸਲੈਬ  1% ਤੋ 25% ,ਦੂਸਰੀ ਸਲੈਬ  26% ਤੋ 32 %  ,ਤਿਸਰੀ ਸਲੈਬ 33% ਤੋ 75% ਅਤੇ ਚੋਰੀ ਸਲੈਬ 76% ਤੋ 100% ਤੱਕ  1 ਤੋ 25% ਨੂੰ ਖਰਾਬਾ ਨਹੀ ਮਿਲਦਾ ਹੈ | 26 ਤੋ 32% ਨੂੰ 2000 ਰੁਪਏ ਮਿਲਦਾ ਹੈ |  ਜੋ ਕਿ ਸਾਨੂੰ ਸਰਕਾਰ ਵੱਲੋ ਨਹੀ ਆਏ | 33 ਤੋ 75%  ਵਾਲੇ ਨੂੰ  6800 ਸਾਨੂੰ ਸਰਕਾਰ ਵੱਲੋ ਆਏ ਹਨ | ਅਤੇ ਇਹ 33% ਤੋ 75% 26 ਏਕੜ ਜਮੀਨ ਵਾਲੇ ਹਨ | ਬਾਕੀ ਸਾਡੇ ਵੱਲੋ ਸਾਰਾ ਡਾਟਾ ਸਰਕਾਰ ਨੂੰ ਭੇਜ ਦਿਤਾ ਗਿਆ ਹੈ |

ਅਸਲ ਮਾਲਕ – ਗੁਰਪ੍ਰਤਾਪ ਸਿੰਘ, ਵਿਸ਼ਵਦੀਪ ਸਿੰਘ  ਪੁੱਤਰ  :- ਕੁਲਦੀਪ ਸਿੰਘ

ਜਮੀਨ ਠੇਕੇਦਾਰ :- ਜਗਤਾਰ ਸਿੰਘ, ਜੱਗਾ ਸਿੰਘ ਪਿੰਡ:- ਝੰਡਾ ਲੁਬਾਣਾ

ਮੋਕੇ ਤੇ ਮੌਜੂਦ  :- ਸਰਦਾਰਾ ਸਿੰਘ  ਸਰਪੰਚ, ਤਰਸੇਮ ਸਿੰਘ ਪੰਚ, ਰੇਸ਼ਮ ਸਿੰਘ, ਤਰਲੋਚਨ ਸਿੰਘ  ਪੰਚ , ਗੁਰਮੀਤ ਸਿੰਘ,  ਬਲਵਿੰਦਰ ਸਿੰਘ,  ਚਰਨਜੀਤ ਸਿੰਘ ਪੰਚ , ਕਿਸਾਨ ਜੱਥੇਬੰਦੀਆ ਦੇ ਆਗੂ ਵੀ ਮੌਜੂਦ ਸਨ  |

Advertisment