Code Of Ethics

Download app

Subscribe To Print Edition

Parvinder Jhota Protest: ‘ਰਾਹੁਲ ਗਾਂਧੀ ਸਾਡੇ ਘਰ ਤੇ ਧਰਨੇ ’ਚ ਨਾ ਆਉਣ’

ਪਰਵਿੰਦਰ ਝੋਟਾ ਦੇ ਪਿਤਾ ਨੇ ਸਿਆਸੀ ਆਗੂਆਂ ਦੀ ਆਮਦ ਬਾਰੇ ਦਿੱਤੀ ਪ੍ਰਤੀਕਿਰਿਆ; ਇੰਦਰਾ ਗਾਂਧੀ ਦੇ ਪਰਿਵਾਰ ਵਿਚੋਂ ਕੋਈ ਨਾ ਆਵੇ

featured-img

Parvinder Jhota Protest: ਪਰਵਿੰਦਰ ਸਿੰਘ ਝੋਟੇ ਲਈ ਇਨਸਾਫ਼ ਦੀ ਉਡੀਕ ਕਰ ਰਹੇ ਉਸ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਸਿਆਸੀ ਆਗੂਆਂ ਦੀ ਆਮਦ ਬਾਰੇ ਕਿਹਾ ਕਿ ਉਨ੍ਹਾਂ ਦੇ ਘਰ ਤੇ ਧਰਨੇ ਵਾਲੀ ਥਾਂ ’ਤੇ ਇੰਦਰਾ ਗਾਂਧੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਾ ਆਵੇ। ਉਨ੍ਹਾਂ ਕਿਹਾ, ‘ਨਾ ਰਾਹੁਲ ਗਾਂਧੀ ਆਵੇ, ਨਾ ਬੇਅੰਤ ਪਰਿਵਾਰ ਆਵੇ।’ ਇਸ ਦੌਰਾਨ ਉਨ੍ਹਾਂ ਦੇ ਬੋਲਾਂ ਵਿੱਚ 1984 ਦੀ ਕਾਰਵਾਈ ਦਾ ਦਰਦ ਵੀ ਝਲਕਿਆ। ਧਰਨੇ ਦੌਰਾਨ ਉਨ੍ਹਾਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਆਪਣੀ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਉਹ ਆਪਣੇ ਹੀ ਸ਼ਹਿਰ ਵਿੱਚ ਨਸ਼ਿਆਂ ਦੇ ਰੁਝਾਨ ਨੂੰ ਰੋਕ ਨਾ ਸਕੇ ਅਤੇ ਨਾ ਹੀ ਇਨਸਾਫ਼ ਦਿਵਾਉਣ ਲਈ ਅੱਗੇ ਆਏ।

ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਭੀਮ ਸਿੰਘ ਫ਼ੌਜੀ ਨੂੰ 1984 ਦੀਆਂ ਘਟਨਾਵਾਂ ਦੀ ਪੀੜ ਵੀ ਸਤਾਉਂਦੀ ਦਿਖਾਈ ਦਿੱਤੀ। ਰਾਹੁਲ ਗਾਂਧੀ ਅਤੇ ਬੇਅੰਤ ਪਰਿਵਾਰ ਦੀ ਆਮਦ ਪ੍ਰਤੀ ਅਸਹਿਮਤੀ ਪ੍ਰਗਟਾਉਂਦੇ ਹੋਏ ਉਨ੍ਹਾਂ ਦੀ ਪ੍ਰਤੀਕਿਰਿਆ ਵਿੱਚ ਮੌਜੂਦਾ ਦੁੱਖ ਦੇ ਨਾਲ ਪੁਰਾਣੇ ਜ਼ਖ਼ਮਾਂ ਦੀ ਚੀਸ ਵੀ ਉੱਭਰ ਆਈ। ਉਹ ਆਪਣੇ ਪੁੱਤਰ ਦੀ ਮੌਤ ਦਾ ਦਰਦ ਲੈ ਕੇ ਨਸ਼ਿਆਂ ਖਿਲਾਫ਼ ਸੰਘਰਸ਼ ਕਰ ਰਹੇ ਹਨ।

ਭੀਮ ਸਿੰਘ ਫ਼ੌਜੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਦੇ ਵਿਧਾਇਕ ਅਤੇ ਭਗਵੰਤ ਮਾਨ ਦੀ ਲੋਕ ਜ਼ਮਾਨਤ ਜ਼ਬਤ ਕਰਵਾਉਣਗੇ। ਉਨ੍ਹਾਂ ਦੀ ਇਹ ਪ੍ਰਤੀਕਿਰਿਆ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਮੋਰਚੇ ਦੇ 12ਵੇਂ ਦਿਨ ਵੀ ਪਰਵਿੰਦਰ ਝੋਟੇ ਦੀ ਦੇਹ ਦੇ ਪੋਸਟਮਾਰਟਮ ਬਾਰੇ ਗੱਲ ਅੱਗੇ ਨਹੀਂ ਤੁਰ ਸਕੀ। ਸਰਕਾਰ ਅਤੇ ਐਕਸ਼ਨ ਕਮੇਟੀ ਵਿਚਾਲੇ ਗੱਲਬਾਤ ਦੇ ਯਤਨ ਦੇ ਬਾਵਜੂਦ ਮਾਮਲੇ ਦਾ ਠੋਸ ਨਿਬੇੜਾ ਨਾ ਹੋਣ ਕਾਰਨ ਪਰਿਵਾਰ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ। ਦੂਜੇ ਪਾਸੇ ਐਕਸ਼ਨ ਕਮੇਟੀ ਵੱਲੋਂ ਪਰਵਿੰਦਰ ਝੋਟੇ ਨੂੰ ਇਨਸਾਫ਼ ਦਿਵਾਉਣ, ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਅਤੇ ਮੋਰਚੇ ਦੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਜਾਰੀ ਹੈ।

ਜ਼ਿਕਰਯੋਗ ਹੈ ਕਿ ਮਾਨਸਾ ਸ਼ਹਿਰ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਗੋਲੀਬਾਰੀ ਵਿੱਚ ਪਰਵਿੰਦਰ ਝੋਟਾ ਨੂੰ ਪੇਟ ਅਤੇ ਸੱਜੇ ਪੱਟ ਵਿੱਚ ਗੋਲੀਆਂ ਲੱਗੀਆਂ, ਜਿਸ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਵਾਰਦਾਤ ਵਿੱਚ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ।

ਪਰਵਿੰਦਰ ਸਿੰਘ ਉਰਫ਼ ਝੋਟਾ ਦੀ 13 ਅਕਤੂਬਰ ਨੂੰ ਗੋਲੀਆਂ ਲੱਗਣ ਕਾਰਨ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ 14 ਅਕਤੂਬਰ ਨੂੰ ਦਰਜ ਐੱਫ ਆਈ ਆਰ ਨੰਬਰ 269 ਤਹਿਤ ਅਸ਼ਵਨੀ ਕੁਮਾਰ ਅਤੇ ਵਿਪਿਨ ਗਰਗ ਨੂੰ 14 ਅਕਤੂਬਰ, ਨੀਲਮ ਰਾਣੀ ਨੂੰ 15 ਅਕਤੂਬਰ ਅਤੇ ਲਾਡੀ ਸਿੰਘ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕਾਰਵਾਈ ਕੀਤੀ ਗਈ ਹੈ।

Leave a Comment

Advertisment

You May Like This