Code Of Ethics

Download app

Subscribe To Print Edition

India New Zealand T20: ਨਿਊਜ਼ੀਲੈਂਡ ਨੇ ਆਖ਼ਰੀ ਟੀ-20 ’ਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਲੜੀ 3-2 ਨਾਲ ਜਿੱਤੀ; ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਦੇ ਤੂਫ਼ਾਨੀ ਅਰਧ ਸੈਂਕੜੇ ਵੀ ਨਾ ਆਏ ਕੰਮ

featured-img

India New Zealand T20: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ 3-2 ਨਾਲ ਜਿੱਤ ਲਈ ਹੈ। ਹਾਲਾਂਕਿ ਭਾਰਤੀ ਟੀਮ ਨੂੰ ਐਤਵਾਰ ਨੂੰ ਇੱਥੇ ਖੇਡੇ ਗਏ ਆਖ਼ਰੀ ਮੈਚ ਵਿੱਚ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਭਾਰਤ ਵੱਲੋਂ ਈਸ਼ਾਨ ਕਿਸ਼ਨ (32 ਗੇਂਦਾਂ ’ਤੇ 61 ਦੌੜਾਂ) ਅਤੇ ਕਪਤਾਨ ਸ਼੍ਰੇਅਸ ਅਈਅਰ (23 ਗੇਂਦਾਂ ’ਤੇ 50 ਦੌੜਾਂ) ਨੇ ਤੂਫ਼ਾਨੀ ਅਰਧ ਸੈਂਕੜੇ ਜੜੇ। ਦੋਵਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਬਾਵਜੂਦ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਵਾਪਸੀ ਕੀਤੀ। ਤੇਜ਼ ਗੇਂਦਬਾਜ਼ ਐਡਮ ਮਿਲਨੇ ਨੇ 19 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਅਤੇ ਭਾਰਤੀ ਟੀਮ ਨੂੰ 20 ਓਵਰਾਂ ਵਿੱਚ 8 ਵਿਕਟਾਂ ’ਤੇ 191 ਦੌੜਾਂ ਤੱਕ ਰੋਕ ਦਿੱਤਾ। ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ।

ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਸਲਾਮੀ ਬੱਲੇਬਾਜ਼ ਟਿਮ ਸੇਫਰਟ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ। ਉਹ ਆਪਣੀ ਪੁਰਾਣੀ ਲੈਅ ਵਿੱਚ ਪਰਤਦਿਆਂ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਇਆ। ਮੇਜ਼ਬਾਨ ਟੀਮ ਨੇ 18 ਓਵਰਾਂ ਵਿੱਚ ਹੀ ਦੋ ਵਿਕਟਾਂ ਗੁਆ ਕੇ 192 ਦੌੜਾਂ ਬਣਾਉਂਦਿਆਂ ਜਿੱਤ ਦਰਜ ਕਰ ਲਈ।

ਚੰਗੀ ਲੈਅ ਵਿੱਚ ਚੱਲ ਰਹੇ ਗਲੈਨ ਫਿਲਿਪਸ ਨੇ 38 ਗੇਂਦਾਂ ਵਿੱਚ ਨਾਬਾਦ 65 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।

ਸੰਖੇਪ ਸਕੋਰ

ਭਾਰਤ: 20 ਓਵਰਾਂ ਵਿੱਚ 8 ਵਿਕਟਾਂ ’ਤੇ 191 ਦੌੜਾਂ (ਈਸ਼ਾਨ ਕਿਸ਼ਨ 61, ਸ਼੍ਰੇਅਸ ਅਈਅਰ 50; ਐਡਮ ਮਿਲਨੇ 4/19)।

ਨਿਊਜ਼ੀਲੈਂਡ: 17.1 ਓਵਰਾਂ ਵਿੱਚ 2 ਵਿਕਟਾਂ ’ਤੇ 192 ਦੌੜਾਂ (ਟਿਮ ਸੇਫਰਟ 93, ਗਲੈਨ ਫਿਲਿਪਸ ਨਾਬਾਦ 65)। ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।

 

Leave a Comment

Advertisment

You May Like This