Code Of Ethics

Download app

Subscribe To Print Edition

Duleep Singh death anniversary: ਯੂਕੇ ’ਚ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮਨਾਈ

ਸਿੱਖ ਪੰਜਾਬ ਨਾਲ ਆਪਣਾ ਨਾਤਾ ਬਣਾਈ ਰੱਖਣ ਅਤੇ ਆਪਸੀ ਮਤਭੇਦਾਂ ਤੋਂ ਉੱਪਰ ਉੱਠਣ: ਜਥੇਦਾਰ ਗੜਗੱਜ

featured-img

ਯੂਕੇ ਦੇ ਸਿੱਖ ਨੌਜਵਾਨਾਂ ਅਤੇ ਸੰਗਤ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੀ 133ਵੀਂ ਬਰਸੀ ਮੌਕੇ ਉਨ੍ਹਾਂ ਦੀ ਯਾਦ ਵਿੱਚ ਥੈਟਫੋਰਡ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਹ ਸਿੱਖ ਸੰਗਤ ਨਾਲ ਥੈਟਫੋਰਡ ਸ਼ਹਿਰ ਵਿੱਚ ਸਥਿਤ ਮਹਾਰਾਜਾ ਦਲੀਪ ਸਿੰਘ ਦੀ ਉਸ ਯਾਦਗਾਰ ਵਿਖੇ ਗਏ ਜਿੱਥੇ ਉਨ੍ਹਾਂ ਦਾ ਬੁੱਤ ਸਥਾਪਤ ਹੈ ਅਤੇ ਕੁਝ ਦੂਰੀ ਉੱਤੇ ਸਥਿਤ ਉਸ ‘ਪੁਰਾਤਨ ਘਰ – ਥੈਟਫੋਰਡ ਜੀਵਨ ਦਾ ਅਜਾਇਬ ਘਰ’ ਨੂੰ ਦੇਖਿਆ, ਜਿਸ ਨੂੰ ਮਹਾਰਾਜਾ ਦੇ ਪੁੱਤਰ ਪ੍ਰਿੰਸ ਫ਼ਰੈਡਰਿਕ ਦਲੀਪ ਸਿੰਘ ਨੇ ਸੰਨ 1921 ਵਿੱਚ ਥੈਟਫੋਰਡ ਸ਼ਹਿਰ ਨੂੰ ਅਜਾਇਬ ਘਰ ਵਜੋਂ ਵਰਤਣ ਲਈ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਇਹ ਪੁਰਾਤਨ ਘਰ ਸਿੱਖ ਗੁਰੂ ਸਾਹਿਬਾਨ ਦੇ ਸਮਕਾਲੀ ਸਮੇਂ ਸੰਨ 1490 ਦਾ ਬਣਿਆ ਹੈ, ਜਿਸ ਨੂੰ ਉਸ ਸਮੇਂ ਇੱਕ ਵਪਾਰੀ ਵੱਲੋਂ ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪ੍ਰਿੰਸ ਫ਼ਰੈਡਰਿਕ ਦਲੀਪ ਸਿੰਘ ਨੇ ਇਹ ਘਰ ਖ਼ਰੀਦਿਆ ਸੀ, ਜਿਸ ਦੀ ਅੱਜ ਵੀ ਹੂਬਹੂ ਪੁਰਾਤਨਤਾ ਕਾਇਮ ਹੈ। ਜਥੇਦਾਰ ਗੜਗੱਜ ਨੇ ਪੁਰਾਤਨ ਘਰ ਅਜਾਇਬ ਘਰ ਵਿਖੇ ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਨਾਲ ਸਬੰਧਤ ਨਿਸ਼ਾਨੀਆਂ ਵੀ ਦੇਖੀਆਂ, ਜਿਨ੍ਹਾਂ ਨੂੰ ਯੂਕੇ ਜੰਮਪਲ ਸਿੱਖ ਭੁਪਿੰਦਰ ਸਿੰਘ ਬੈਂਸ (ਪੀਟਰ ਬੈਂਸ) ਨੇ ਮਹਾਰਾਜਾ ਨਾਲ ਜੁੜੇ ਰਹੇ ਵੱਖ-ਵੱਖ ਪਰਿਵਾਰਾਂ ਪਾਸੋਂ ਇਕੱਤਰ ਕਰਕੇ ਇਸ ਘਰ ਵਿੱਚ ਸੁਰੱਖਿਅਤ ਸੰਭਾਲਿਆ ਹੈ। ਉਹ ਐਲਵੇਡਨ ਵਿਖੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਤੇ ਸਭ ਤੋਂ ਛੋਟੇ ਪੁੱਤਰ ਪ੍ਰਿੰਸ ਐਡਵਰਡ ਐਲਬਰਟ ਦਲੀਪ ਸਿੰਘ ਦੀਆਂ ਸਮਾਧਾਂ (ਜਿੱਥੇ ਉਨ੍ਹਾਂ ਨੂੰ ਦਫ਼ਨਾਇਆ ਹੋਇਆ ਹੈ) ਵਿਖੇ ਵੀ ਗਏ।

ਬਣਾਇਆ ਗਿਆ ਸੀ ਅਤੇ ਬਾਅਦ ਵਿੱਚ ਪ੍ਰਿੰਸ ਫ਼ਰੈਡਰਿਕ ਦਲੀਪ ਸਿੰਘ ਨੇ ਇਹ ਘਰ ਖ਼ਰੀਦਿਆ ਸੀ, ਜਿਸ ਦੀ ਅੱਜ ਵੀ ਹੂਬਹੂ ਪੁਰਾਤਨਤਾ ਕਾਇਮ ਹੈ। ਜਥੇਦਾਰ ਗੜਗੱਜ ਨੇ ਪੁਰਾਤਨ ਘਰ ਅਜਾਇਬ ਘਰ ਵਿਖੇ ਮਹਾਰਾਜਾ ਦਲੀਪ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਨਾਲ ਸਬੰਧਤ ਨਿਸ਼ਾਨੀਆਂ ਵੀ ਦੇਖੀਆਂ, ਜਿਨ੍ਹਾਂ ਨੂੰ ਯੂਕੇ ਜੰਮਪਲ ਸਿੱਖ ਭੁਪਿੰਦਰ ਸਿੰਘ ਬੈਂਸ (ਪੀਟਰ ਬੈਂਸ) ਨੇ ਮਹਾਰਾਜਾ ਨਾਲ ਜੁੜੇ ਰਹੇ ਵੱਖ-ਵੱਖ ਪਰਿਵਾਰਾਂ ਪਾਸੋਂ ਇਕੱਤਰ ਕਰਕੇ ਇਸ ਘਰ ਵਿੱਚ ਸੁਰੱਖਿਅਤ ਸੰਭਾਲਿਆ ਹੈ। ਉਹ ਐਲਵੇਡਨ ਵਿਖੇ ਮਹਾਰਾਜਾ ਦਲੀਪ ਸਿੰਘ, ਉਨ੍ਹਾਂ ਦੀ ਪਤਨੀ ਮਹਾਰਾਣੀ ਬੰਬਾ ਦਲੀਪ ਸਿੰਘ ਤੇ ਸਭ ਤੋਂ ਛੋਟੇ ਪੁੱਤਰ ਪ੍ਰਿੰਸ ਐਡਵਰਡ ਐਲਬਰਟ ਦਲੀਪ ਸਿੰਘ ਦੀਆਂ ਸਮਾਧਾਂ (ਜਿੱਥੇ ਉਨ੍ਹਾਂ ਨੂੰ ਦਫ਼ਨਾਇਆ ਹੋਇਆ ਹੈ) ਵਿਖੇ ਵੀ ਗਏ।

ਰਿਸ, ਫ਼ਰਾਂਸ) ਉੱਤੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਿੱਖੀ ਅਤੇ ਪੰਜਾਬ ਪ੍ਰਤੀ ਪਿਆਰ ਅਤੇ ਸਿੱਖੀ ਵਿੱਚ ਵਾਪਸ ਆਉਣਾ ਸਾਨੂੰ ਇਹ ਪ੍ਰੇਰਣਾ ਦਿੰਦਾ ਹੈ ਕਿ ਅਸੀਂ ਆਪਣੀਆਂ ਸਿੱਖੀ ਰਵਾਇਤਾਂ ਤੇ ਪੰਜਾਬ ਨਾਲ ਹਮੇਸ਼ਾ ਜੁੜੇ ਰਹਿਣਾ ਹੈ ਅਤੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਕਾਰਜ ਕਰਨਾ ਹੈ।

ਜਥੇਦਾਰ ਨੇ ਕਿਹਾ ਕਿ ਮਹਾਰਾਣੀ ਜਿੰਦ ਕੌਰ ਨੇ ਧਰਮੀ ਮਾਂ ਦਾ ਫ਼ਰਜ਼ ਨਿਭਾਉਂਦਿਆਂ ਮਹਾਰਾਜਾ ਦਲੀਪ ਸਿੰਘ ਨੂੰ ਔਖੇ ਹਾਲਾਤ ਵਿੱਚ ਵੀ ਵਾਪਸ ਸਿੱਖੀ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਕੁਝ ਸਿੱਖ ਵਿਰੋਧੀ ਤੇ ਸ਼ਰਾਰਤੀ ਲਿਖਾਰੀਆਂ ਨੇ ਆਪਣੀਆਂ ਲਿਖਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਅਕਸ ਤੇ ਸਤਿਕਾਰ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅੱਜ ਵੀ ਕੀਤੀ ਜਾ ਰਹੀ ਹੈ, ਪਰ ਉਹ ਸਫ਼ਲ ਨਹੀਂ ਹੋਣਗੇ ਕਿਉਂਕਿ ਮਹਾਰਾਜਾ ਦਾ ਰਾਜ-ਭਾਗ ਗੁਰਮਤਿ ਅਨੁਸਾਰੀ, ਬਹੁਤ ਹੀ ਨਿਆਂਪੂਰਨ, ਸਾਰਿਆਂ ਲਈ ਬਰਾਬਰੀ ਅਤੇ ਆਦਰਸ਼ ਵਾਲਾ ਸੀ। ਉਨ੍ਹਾਂ ਪੰਥਕ ਲਿਖਾਰੀਆਂ ਤੇ ਵਿਦਵਾਨਾਂ ਨੂੰ ਸੁਨੇਹਾ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਸਬੰਧਤ ਸੱਚੇ ਤੇ ਸਿੱਖੀ ਸੋਚ ਵਾਲੇ ਬਿਰਤਾਂਤ ਨੂੰ ਵਿਸ਼ਵ ਪੱਧਰ ਉੱਤੇ ਉਭਾਰਨ ਲਈ ਵਿਸ਼ੇਸ਼ ਉਪਰਾਲੇ ਤੇ ਕਾਰਜ ਕੀਤੇ ਜਾਣ।

ਜਥੇਦਾਰ ਗੜਗੱਜ ਨੇ ਸੰਗਤ ਨੂੰ ਕਿਹਾ ਕਿ ਉਹ ਕਦੇ ਵੀ ਪੱਕੇ ਤੌਰ ਉੱਤੇ ਪੰਜਾਬ ਨੂੰ ਨਾ ਛੱਡਣ ਕਿਉਂਕਿ ਇਹ ਧਰਤੀ ਸਾਡੀ ਵਿਰਾਸਤ ਤੇ ਜਨਮ ਭੂਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਬਾਹਰ ਵਿਦੇਸ਼ਾਂ ਵਿੱਚ ਪੱਕੇ ਤੌਰ ਉੱਤੇ ਵੱਸਣ ਦਾ ਰੁਝਾਨ ਠੀਕ ਨਹੀਂ, ਇਸ ਦੇ ਭਵਿੱਖੀ ਨਤੀਜੇ ਸਾਡੇ ਲਈ ਬਹੁਤ ਗੰਭੀਰ ਹੋਣਗੇ। ਉਨ੍ਹਾਂ ਕਿਹਾ ਕਿ ਕਿਰਤ ਕਰਨ ਲਈ ਭਾਵੇਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਈਏ ਪਰ ਆਪਣੀ ਜੜ੍ਹ ਪੰਜਾਬ ਨਾਲੋਂ ਕਦੇ ਨਾ ਤੁਟੀਏ। ਉਨ੍ਹਾਂ ਆਸ ਪ੍ਰਗਟਾਈ ਕਿ ਸਾਡੇ ਨੌਜਵਾਨ ਵੀ ਜ਼ਰੂਰ ਸਿੱਖੀ ਵਿੱਚ ਵਾਪਸ ਆਉਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਵਿਰੁੱਧ ਚਲਾਏ ਜਾਂਦੇ ਨਫ਼ਰਤੀ ਬਿਰਤਾਂਤਾਂ ਨੂੰ ਸਮਝਣਾ ਹੈ ਅਤੇ ਇਨ੍ਹਾਂ ਦਾ ਕਰੜਾ ਜਵਾਬ ਦੇਣਾ ਹੈ।

ਉਨ੍ਹਾਂ ਕਿਹਾ ਕਿ ਅੱਜ ਸਿੱਖ ਛੋਟੀਆਂ-ਛੋਟੀਆਂ ਗੱਲਾਂ ਦੇ ਕਾਰਨ ਆਪਸ ਵਿੱਚ ਝਗੜਦੇ ਹਨ ਜਦਕਿ ਅਸੀਂ ਵੱਡੇ ਕੌਮੀ ਮਸਲੇ ਵਿਸਾਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਸੀ ਲੜਾਈਆਂ ਤੇ ਮਤਭੇਦ ਛੱਡ ਕੇ ਪੰਥ ਦੇ ਵੱਡੇ ਹਿੱਤਾਂ ਅਤੇ ਗੁਰੂ ਸਾਹਿਬਾਨ ਦੇ ਸੰਕਲਪ ਲਈ ਇਕਜੁੱਟਤਾ ਨਾਲ ਕਾਰਜ ਕਰਨ ਦੀ ਲੋੜ ਹੈ। ਅੱਜ ਸਿੱਖਾਂ ਨੂੰ ਆਪਣੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਅਤੇ ਥੈਟਫੋਰਡ ਵਿਖੇ ਸਥਿਤ ਮਹਾਰਾਜਾ ਦਲੀਪ ਸਿੰਘ ਦੇ ਬੁੱਤ ਅਤੇ ਉਸ ਦੇ ਆਲੇ-ਦੁਆਲੇ ਦੀ ਕੁਝ ਹੋਰ ਸਾਂਭ-ਸੰਭਾਲ ਤੇ ਬਿਹਤਰੀ ਦੀ ਲੋੜ ਹੈ, ਜਿਸ ਲਈ ਯੂਕੇ ਦੀਆਂ ਸਿੱਖ ਸੰਸਥਾਵਾਂ ਅੱਗੇ ਆ ਕੇ ਸਾਂਝਾ ਉਪਰਾਲਾ ਕਰਨ।

ਸਮਾਗਮ ਮੌਕੇ ਕੁਝ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਤੇ ਲੂਟਨ ਕੌਂਸਲ ਦੇ ਮੇਅਰ ਜਾਵੇਦ ਹੁਸੈਨ ਨੇ ਸੰਬੋਧਨ ਕਰਦਿਆਂ ਪੁੱਜੀਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ ਅਤੇ ਮਹਾਰਾਜਾ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਸਿੱਖ ਕਵੀਸ਼ਰ ਜਥਿਆਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਨਾਲ ਸਬੰਧਤ ਕਵਿਤਾ ਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।

Leave a Comment

Advertisment

You May Like This