Code Of Ethics

Download app

Subscribe To Print Edition

ਹਿਮਾਚਲ: ਕੌਮੀ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਕਨਿੌਰ ਦਾ ਸ਼ਿਮਲਾ ਨਾਲੋਂ ਸੰਪਰਕ ਟੁੱਟਿਆ, ਸੜਕ ’ਤੇ ਸੇਬਾਂ ਨਾਲ ਲੱਗੇ ਟਰੱਕਾਂ ਦੀਆਂ ਕਤਾਰਾਂ ਲੱਗੀਆਂ

ਰਾਮਪੁਰ/ਸ਼ਿਮਲਾ, 7 ਅਕਤੂਬਰ

ਹਿਮਾਚਲ ਪ੍ਰਦੇਸ਼ ਦੇ ਚੌਰਾ ‘ਚ ਭਾਰਤ-ਤਿੱਬਤ ਰੋਡ (ਕੌਮੀ ਰਾਜਮਾਰਗ-5) ‘ਤੇ ਢਿੱਗਾਂ ਡਿੱਗਣ ਕਾਰਨ ਕਬਾਇਲੀ ਜ਼ਿਲ੍ਹਾ ਕਨਿੌਰ ਦਾ ਰਾਜ ਦੀ ਰਾਜਧਾਨੀ ਸ਼ਿਮਲਾ ਨਾਲੋਂ ਸੰਪਰਕ ਟੁੱਟ ਗਿਆ ਹੈ। ਕਨਿੌਰ ਜ਼ਿਲ੍ਹੇ ਦੇ ਪ੍ਰਵੇਸ਼ ਦੁਆਰ ‘ਤੇ ਕੁਦਰਤੀ ਸੁਰੰਗ ਕੋਲ ਬੀਤੀ ਰਾਤ ਨੂੰ ਸੜਕ ‘ਤੇ ਵੱਡੇ-ਵੱਡੇ ਪੱਥਰ ਅਤੇ ਮਲਬਾ ਡਿੱਗ ਗਿਆ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸੇਬ ਦਾ ਸੀਜ਼ਨ ਖਤਮ ਨਹੀਂ ਹੋਇਆ ਹੈ, ਜਿਸ ਕਾਰਨ ਪ੍ਰਭਾਵਿਤ ਖੇਤਰ ਦੇ ਦੋਵੇਂ ਪਾਸੇ ਟਰੱਕਾਂ ਸਮੇਤ ਵੱਡੀ ਗਿਣਤੀ ਵਾਹਨ ਫਸੇ ਹੋਏ ਹਨ।

Advertisment

You May Like This