Code Of Ethics

Download app

Subscribe To Print Edition

LPU violence case: ਐੱਲ ਪੀ ਯੂ ਹਿੰਸਾ ਮਾਮਲੇ ਦੀ ਐੱਨ ਆਈ ਏ ਜਾਂਚ ਬਾਰੇ 10 ਦਿਨਾਂ ‘ਚ ਫੈਸਲਾ ਲਵੇਗਾ ਕੇਂਦਰ

ਐੱਨ ਆਈ ਏ ਦੀ ਟੀਮ ਨੇ ਕੈਂਪਸ ਦਾ ਦੌਰਾ ਕਰਕੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ

featured-img

ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਹ 10 ਦਿਨਾਂ ਦੇ ਅੰਦਰ ਇਹ ਫੈਸਲਾ ਲਵੇਗੀ ਕਿ ਐੱਲ ਪੀ ਯੂ (LPU) ਹਿੰਸਾ ਮਾਮਲੇ ਵਿੱਚ ਪੰਜਾਬ ਪੁਲੀਸ ਵੱਲੋਂ ਸੂਚਨਾ ਤਕਨਾਲੋਜੀ (IT) ਐਕਟ ਤਹਿਤ ਜੋੜੇ ਗਏ ਅਪਰਾਧ ਦੀ ਜਾਂਚ ਕੌਮੀ ਜਾਂਚ ਏਜੰਸੀ (NIA) ਵੱਲੋਂ ਕਰਵਾਉਣ ਦੀ ਲੋੜ ਹੈ ਜਾਂ ਨਹੀਂ। 

ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੂੰ ਇਹ ਵੀ ਦੱਸਿਆ ਗਿਆ ਕਿ ਐੱਨ ਆਈ ਏ (NIA) ਦੀ ਇੱਕ ਟੀਮ ਨੇ ਮੌਕੇ ਦਾ ਦੌਰਾ ਕੀਤਾ ਹੈ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਇਹ ਮਾਮਲਾ ਫਿਲਹਾਲ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ।
ਇਸ ਘਟਨਾਕ੍ਰਮ ਦਾ ਨੋਟਿਸ ਲੈਂਦਿਆਂ ਬੈਂਚ ਨੇ ਸੂਬਾ ਅਤੇ ਕੇਂਦਰ ਸਰਕਾਰ ਦੋਵਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਹਲਫ਼ਨਾਮਿਆਂ ਰਾਹੀਂ ਸਬੰਧਤ ਤੱਥ ਰਿਕਾਰਡ ‘ਤੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਦਸੰਬਰ ਨੂੰ ਹੋਵੇਗੀ।
ਇਹ ਘਟਨਾਕ੍ਰਮ 5 ਨਵੰਬਰ ਦੇ ਹੁਕਮਾਂ ਤੋਂ ਬਾਅਦ ਸਾਹਮਣੇ ਆਇਆ ਹੈ, ਜਦੋਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 72 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਕੇਂਦਰ ਨੂੰ ਭੇਜਣ ਦਾ ਨਿਰਦੇਸ਼ ਦਿੱਤਾ ਸੀ। ਇਹ ਨਿਰਦੇਸ਼ ਸੂਬਾ ਪੁਲੀਸ ਨੂੰ ਅਜਿਹੀ ਸਮੱਗਰੀ ਮਿਲਣ ਤੋਂ ਬਾਅਦ ਦਿੱਤੇ ਗਏ ਸਨ, ਜੋ ਪਹਿਲੀ ਨਜ਼ਰੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66-ਐੱਫ (66F) ਲਾਗੂ ਹੋਣ ਵੱਲ ਇਸ਼ਾਰਾ ਕਰਦੀ ਸੀ, ਜੋ ਕਿ ਸਾਈਬਰ ਅਤਿਵਾਦ ਨਾਲ ਸਬੰਧਤ ਹੈ। 

ਪਿਛਲੀ ਸੁਣਵਾਈ ਦੌਰਾਨ ਬੈਂਚ ਨੇ ਨੋਟ ਕੀਤਾ ਸੀ ਕਿ ਧਾਰਾ 66-ਐੱਫ ਐੱਨ ਆਈ ਏ ਐਕਟ ਤਹਿਤ ਅਨੁਸੂਚਿਤ ਅਪਰਾਧਾਂ (scheduled offences) ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਕਿਹਾ ਸੀ ਕਿ ਅਜਿਹੇ ਮਾਮਲਿਆਂ ਨੂੰ ਕੇਂਦਰ ਕੋਲ ਭੇਜਣ ਲਈ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨੀ ਜ਼ਰੂਰੀ ਹੈ। 

ਬੈਂਚ ਨੇ ਪੰਜਾਬ ਪੁਲੀਸ ਵੱਲੋਂ ਦਾਇਰ ਕੀਤੀ ਗਈ ਦੂਜੀ ਸਟੇਟਸ ਰਿਪੋਰਟ ਦਾ ਨੋਟਿਸ ਲਿਆ ਸੀ। ਅਦਾਲਤ ਨੇ ਟਿੱਪਣੀ ਕੀਤੀ ਸੀ, “ਸਾਡਾ ਧਿਆਨ ਦੂਜੀ ਸਟੇਟਸ ਰਿਪੋਰਟ ਵੱਲ ਦਿਵਾਇਆ ਗਿਆ ਹੈ, ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਾਂਚ ਦੌਰਾਨ ਪਹਿਲੀ ਨਜ਼ਰੇ ਅਜਿਹੀ ਸਮੱਗਰੀ ਮਿਲੀ ਹੈ ਜੋ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 66-ਐੱਫ ਤਹਿਤ ਅਪਰਾਧ ਲਾਗੂ ਹੋਣ ਦਾ ਸੰਕੇਤ ਦਿੰਦੀ ਹੈ ਅਤੇ ਇਸ ਲਈ, ਮਾਮਲੇ ਵਿੱਚ ਇਹ ਧਾਰਾ ਵੀ ਜੋੜੀ ਗਈ ਹੈ।” 

ਪਟੀਸ਼ਨਰ ਰਵੀ ਰਾਜ ਵੱਲੋਂ ਬੈਂਚ ਸਾਹਮਣੇ ਪੇਸ਼ ਹੋਏ ਸੀਨੀਅਰ ਵਕੀਲ ਗੌਰਵ ਚੋਪੜਾ ਨੇ ਕੌਮੀ ਜਾਂਚ ਏਜੰਸੀ ਐਕਟ, 2008 ਦੀ ਧਾਰਾ 2(ਜੀ) ਦਾ ਹਵਾਲਾ ਦਿੱਤਾ ਸੀ, ਜੋ ਅਨੁਸੂਚਿਤ ਅਪਰਾਧਾਂ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਸੀ ਕਿ ਆਈ ਟੀ ਐਕਟ ਦੀ ਧਾਰਾ 66-ਐੱਫ ਨੂੰ ਇੱਕ ਸੋਧ ਰਾਹੀਂ 2008 ਦੇ ਐਕਟ ਦੀ ਅਨੁਸੂਚੀ (Schedule) ਵਿੱਚ ਸ਼ਾਮਲ ਕੀਤਾ ਗਿਆ ਸੀ।
ਐੱਨ ਆਈ ਏ ਸਿਰਫ਼ ਉਦੋਂ ਹੀ ਕਿਸੇ ਕੇਸ ਨੂੰ ਆਪਣੇ ਹੱਥ ਵਿੱਚ ਲੈ ਸਕਦੀ ਹੈ ਜੇਕਰ ਕੀਤਾ ਗਿਆ ਅਪਰਾਧ ਸਪਸ਼ਟ ਤੌਰ ‘ਤੇ ਐੱਨ ਆਈ ਏ ਐਕਟ, 2008 ਨਾਲ ਜੁੜੀ ਇੱਕ ਵਿਸ਼ੇਸ਼ ਕਾਨੂੰਨੀ ਸੂਚੀ ਵਿੱਚ ਦਰਜ ਹੋਵੇ। ਇਸ ਸੂਚੀ ਨੂੰ “ਅਨੁਸੂਚੀ” (Schedule) ਕਿਹਾ ਜਾਂਦਾ ਹੈ ਅਤੇ ਇਸ ਵਿੱਚ ਦਰਜ ਅਪਰਾਧਾਂ ਨੂੰ ਅਨੁਸੂਚਿਤ ਅਪਰਾਧ (scheduled offences) ਕਿਹਾ ਜਾਂਦਾ ਹੈ।
ਪਟੀਸ਼ਨਰ ਵੱਲੋਂ ਸੀਨੀਅਰ ਵਕੀਲ ਗੌਰਵ ਚੋਪੜਾ ਤੋਂ ਇਲਾਵਾ ਅਰਜੁਨ ਸ਼ਿਓਰਾਨ, ਪ੍ਰਣਹਿਤਾ ਸਿੰਘ, ਤੇਜਸਵੀ ਸ਼ਿਓਕੰਦ ਅਤੇ ਹੀਨਾ ਕਾਦਿਆਨ ਵੀ ਪੇਸ਼ ਹੋਏ। ਇਸ ਮਾਮਲੇ ਵਿੱਚ ਐੱਲ ਪੀ ਯੂ ਦੀ ਨੁਮਾਇੰਦਗੀ ਵਕੀਲ ਰਣਜੀਤ ਸਿੰਘ ਬਜਾਜ ਨੇ ਕੀਤੀ, ਜਦੋਂ ਕਿ ਕੇਂਦਰ ਸਰਕਾਰ ਵੱਲੋਂ ਭਾਰਤ ਦੇ ਵਧੀਕ ਸੌਲੀਸਿਟਰ-ਜਨਰਲ ਸੱਤਿਆ ਪਾਲ ਜੈਨ ਪੇਸ਼ ਹੋਏ।

Leave a Comment

Advertisment

You May Like This