Code Of Ethics

Download app

Subscribe To Print Edition

DUSU Election Results: ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ABVP ਦੀ ਝੰਡੀ

ਪ੍ਰਧਾਨ, ਸਕੱਤਰ ਤੇ ਸੰਯੁਕਤ ਸਕੱਤਰ ਦੇ ਅਹੁਦਿਆਂ ’ਤੇ ਜਿੱਤ ਕੀਤੀ ਹਾਸਲ; ਆਜ਼ਾਦ ਉਮੀਦਵਾਰ ਨੇ ਜਿੱਤੀ ਮੀਤ ਪ੍ਰਧਾਨਗੀ ਦੀ ਚੋਣ; 17 ਸਾਲਾਂ ਵਿਚ ਪਹਿਲੀ ਵਾਰ ਆਜ਼ਾਦ ਉਮੀਦਵਾਰ ਨੂੰ ਨਸੀਬ ਹੋਈ ਜਿੱਤ

featured-img

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੀ ਯੂ ਐੱਸ ਯੂ) ਚੋਣਾਂ ਦੇ ਅਧਿਕਾਰਤ ਨਤੀਜੇ ਐਲਾਨ ਦਿੱਤੇ ਗਏ ਹਨ। ਇਨ੍ਹਾਂ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਨ (ਏ ਬੀ ਵੀ ਪੀ) ਦਾ ਦਬਦਬਾ ਦੇਖਣ ਨੂੰ ਮਿਲਿਆ ਹੈ, ਜਿਸ ਨੇ ਚਾਰ ਵਿੱਚੋਂ ਤਿੰਨ ਪ੍ਰਮੁੱਖ ਅਹੁਦਿਆਂ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

ਚੋਣ ਨਤੀਜਿਆਂ ਮੁਤਾਬਕ ਏ ਬੀ ਵੀ ਪੀ ਦੇ ਉਮੀਦਵਾਰ ਯਸ਼ ਡਬਾਸ ਨੇ ਪ੍ਰਧਾਨਗੀ ਦੇ ਅਹੁਦੇ ਉੱਤੇ ਬਾਜ਼ੀ ਮਾਰੀ ਹੈ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ’ਤੇ ਏ ਬੀ ਵੀ ਪੀ ਦੀ ਰੀਆ ਛਾਬੜੀ ਅਤੇ ਸੰਯੁਕਤ ਸਕੱਤਰ ਵਜੋਂ ਪਾਰਟੀ ਦੇ ਹੀ ਲਕਸ਼ਯ ਰਾਜ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ, ਉਪ-ਪ੍ਰਧਾਨ ਦੇ ਅਹੁਦੇ ਉੱਤੇ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੋਕੀਨ ਨੇ ਜਿੱਤ ਦਰਜ ਕਰਕੇ ਸਭ ਦਾ ਧਿਆਨ ਖਿੱਚਿਆ ਹੈ। ਇਹ ਪਿਛਲੇ 17 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਡੀ ਯੂ ਐੱਸ ਯੂ ਦੇ ਕੇਂਦਰੀ ਪੈਨਲ ਵਿੱਚ ਕੋਈ ਆਜ਼ਾਦ ਉਮੀਦਵਾਰ ਜਿੱਤਿਆ ਹੋਵੇ।

ਨਤੀਜੇ ਸਾਹਮਣੇ ਆਉਂਦਿਆਂ ਹੀ ਯੂਨੀਵਰਸਿਟੀ ਕੈਂਪਸ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਗਿਆ। ਜੇਤੂ ਉਮੀਦਵਾਰਾਂ ਦੇ ਸਮਰਥਕਾਂ ਅਤੇ ਵਿਦਿਆਰਥੀਆਂ ਨੇ ਢੋਲ ਦੀ ਤਾਲ ’ਤੇ ਨੱਚ ਕੇ ਅਤੇ ਨਾਅਰੇਬਾਜ਼ੀ ਕਰਕੇ ਜਸ਼ਨ ਮਨਾਇਆ, ਜਿਸ ਨਾਲ ਪੂਰਾ ਮਾਹੌਲ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਨਜ਼ਰ ਆਇਆ।

ਪ੍ਰਧਾਨਗੀ ਦੇ ਅਹੁਦੇ ਲਈ ਯਸ਼ ਡਬਾਸ ਨੇ 24,576 ਵੋਟਾਂ ਲੈ ਕੇ ਐੱਨ ਐੱਸ ਯੂ ਆਈ (NSUI) ਉਮੀਦਵਾਰ ਨੂੰ ਹਰਾਇਆ। ਉੱਥੇ ਹੀ ਮੀਤ ਪ੍ਰਧਾਨਗੀ ਲਈ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ ਨੇ 30,615 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਜਦਕਿ ਸਕੱਤਰ ਦੇ ਅਹੁਦੇ ਲਈ ਏ ਬੀ ਵੀ ਪੀ (ABVP) ਦੀ ਰੀਆ ਛਾਵੜੀ 21,650 ਵੋਟਾਂ ਲੈ ਕੇ ਜੇਤੂ ਰਹੀ। ਉੱਥੇ ਹੀ ਸੰਯੁਕਤ ਸਕੱਤਰ ਲਈ ਏ ਬੀ ਵੀ ਪੀ ਦੇ ਹੀ ਉਮੀਦਵਾਰ ਲਕਸ਼ਯ ਰਾਜ ਸਿੰਘ 16,615 ਵੋਟਾਂ ਲੈ ਕੇ ਜੇਤੂ ਰਹੇ।

ਇਸ ਤੋਂ ਪਹਿਲਾਂ ਸਵੇਰੇ 90 ਮਿੰਟ ਦੀ ਦੇਰੀ ਨਾਲ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਇਸ ਦੌਰਾਨ ਪ੍ਰਧਾਨਗੀ ਦੇ ਅਹੁਦੇ ਲਈ ਏ ਬੀ ਵੀ ਪੀ ਅਤੇ ਐੱਨ ਐੱਸ ਯੂ ਆਈ ਦੇ ਉਮੀਦਵਾਰਾਂ ਦਰਮਿਆਨ ਸਖ਼ਤ ਮੁਕਾਬਲਾ ਚੱਲਿਆ। ਇਸ ਵਾਰ ਐੱਨ ਐੱਸ ਯੂ ਆਈ ਲਈ ਕਾਂਗਰਸ ਦੇ ਆਗੂ ਕਨ੍ਹਈਆ ਕੁਮਾਰ ਨੇ ਖ਼ਾਸੀ ਮਿਹਨਤ ਵੀ ਕੀਤੀ ਸੀ, ਪਰ ਉਹ ਵੀ ਵਿਦਿਆਰਥੀ ਵਿੰਗ ਨੂੰ ਜਿਤਾ ਨਹੀਂ ਸਕੇ। ਖੱਬੀਆਂ ਧਿਰਾਂ ਦਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਨੇ ਵੀ ਚੋਣਾਂ ਵਿੱਚ ਜਦੋ-ਜਹਿਦ ਕੀਤੀ, ਪਰ ਸਫ਼ਲ ਨਹੀਂ ਹੋ ਸਕੇ।

ਜ਼ਿਕਰਯੋਗ ਹੈ ਕਿ ਡੀ ਯੂ ਐੱਸ ਯੂ ਚੋਣਾਂ ਲਈ ਸ਼ੁੱਕਰਵਾਰ ਨੂੰ 52 ਕਾਲਜਾਂ ਵਿੱਚ ਵੋਟਾਂ ਪਈਆਂ ਸਨ। ਇਸ ਵਿੱਚ 40.46 ਫੀਸਦ ਵੋਟਿੰਗ ਹੋਈ ਸੀ ਅਤੇ 1,51,519 ਵਿਦਿਆਰਥੀਆਂ ਵਿੱਚੋਂ 61,312 ਨੇ ਵੋਟ ਪਾਈ ਸੀ।

 

Leave a Comment

Advertisment

You May Like This