ਐਪਲ ਦੇ ਸਾਲਾਨਾ ਸਮਾਗਮ ਵਿਚ ਬੇਸ ਆਈਫੋਨ 18 ਨਹੀਂ ਹੋਵੇਗਾ ਲਾਂਚ; ਐਪਲ ਦਾ ਸਾਲਾਨਾ ਸਮਾਗਮ ਕੁਝ ਦੇਰ ਬਾਅਦ
Apple Foldable iPhone Price: ਐਪਲ ਦਾ ਸਭ ਤੋਂ ਵੱਧ ਉਡੀਕਿਆ ਜਾ ਰਿਹਾ ਸਾਲਾਨਾ ਸਮਾਗਮ ਅਮਰੀਕਾ ਵਿਚ 9 ਸਤੰਬਰ ਨੂੰ ਸਵੇਰੇ ਦਸ ਵਜੇ (ਭਾਰਤ ਵਿਚ 9 ਸਤੰਬਰ ਦੀ ਰਾਤ 10.30 ਵਜੇ) ਹੋਵੇਗਾ। ਇਸ ਸਾਲਾਨਾ ਈਵੈਂਟ ਵਿੱਚ ਮਿਆਰੀ (ਸਟੈਂਡਰਡ) ਆਈਫੋਨ 18 ਲਾਂਚ ਨਹੀਂ ਕੀਤਾ ਜਾਵੇਗਾ। ਕੰਪਨੀ ਨੇ ਮੈਮੋਰੀ ਚਿੱਪ ਦੀ ਵਧਦੀ ਲਾਗਤ ਕਾਰਨ ਇਸ ਵਾਰ ਸਟੈਂਡਰਡ ਮਾਡਲ ਨੂੰ ਬਾਜ਼ਾਰ ਵਿੱਚ ਨਾ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਇਸ ਇਤਿਹਾਸਕ ਈਵੈਂਟ ਵਿੱਚ ਸਿਰਫ਼ ਤਿੰਨ ਪ੍ਰੀਮੀਅਮ ਡਿਵਾਈਸਾਂ ਆਈਫੋਨ 18 ਪ੍ਰੋ, ਆਈਫੋਨ 18 ਪ੍ਰੋ ਮੈਕਸ ਅਤੇ ਕੰਪਨੀ ਦਾ ਪਹਿਲਾ ਬਹੁਤ ਹੀ ਖਾਸ ਫੋਲਡੇਬਲ ਆਈਫੋਨ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੇਅਰੇਬਲਸ ਸੈਗਮੈਂਟ ਵਿੱਚ ਨਵੀਆਂ ਸਮਾਰਟ ਵਾਚਾਂ ਅਤੇ ਐਪਲ ਏਅਰਪੌਡਸ ਵੀ ਲਾਂਚ ਕੀਤੇ ਜਾਣਗੇ। ਖ਼ਾਸ ਗੱਲ ਇਹ ਹੈ ਕਿ ਪਹਿਲੀ ਸਤੰਬਰ ਨੂੰ ਟੌਮ ਕੁੱਕ ਦੇ ਅਹੁਦਾ ਛੱਡਣ ਤੋਂ ਬਾਅਦ ਨਵੇਂ ਸੀ ਈ ਓ ਬਣੇ ਜੌਨ ਟਰਨਸ (John Ternus) ਦਾ ਇਹ ਪਹਿਲਾ ਅਧਿਕਾਰਤ ਸਮਾਗਮ ਹੋਵੇਗਾ। ਇਹ ਈਵੈਂਟ ਰਾਤ 10:30 ਵਜੇ ਸ਼ੁਰੂ ਹੋਵੇਗਾ ਜਿਸ ਨੂੰ ਐਪਲ ਦੀ ਅਧਿਕਾਰਤ ਵੈੱਬਸਾਈਟ ‘ਤੇ ਸਿੱਧਾ ਦੇਖਿਆ ਜਾ ਸਕਦਾ ਹੈ।
ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਅਤੇ ਫੀਚਰਜ਼
ਕੰਪਨੀ ਪਿਛਲੇ 10 ਸਾਲਾਂ ਤੋਂ ਜਿਸ ਡਿਵਾਈਸ ‘ਤੇ ਕੰਮ ਕਰ ਰਹੀ ਸੀ, ਉਹ ਪਹਿਲਾ ਫੋਲਡੇਬਲ ਆਈਫੋਨ ਆਖਰਕਾਰ ਅੱਜ ਦੁਨੀਆ ਸਾਹਮਣੇ ਆਵੇਗਾ। ਇਸ ਵਿੱਚ 5.5 ਇੰਚ ਦੀ ਕਵਰ ਸਕ੍ਰੀਨ ਅਤੇ 7.6 ਤੋਂ 7.8 ਇੰਚ ਦੀ ਇਨਰ ਫੋਲਡੇਬਲ ਸਕ੍ਰੀਨ ਮਿਲੇਗੀ, ਜਿਸ ਨੂੰ ਖੋਲ੍ਹਣ ‘ਤੇ ਇਹ ਬਿਲਕੁਲ ਆਈਪੈਡ ਮਿਨੀ (iPad Mini) ਵਰਗਾ ਲੱਗੇਗਾ। ਪੂਰੀ ਤਰ੍ਹਾਂ ਖੁੱਲ੍ਹਣ ‘ਤੇ ਇਸ ਦੀ ਮੋਟਾਈ (thickness) ਸਿਰਫ਼ 4.5mm ਰਹੇਗੀ, ਜੋ ਇਸ ਨੂੰ ਬਹੁਤ ਹੀ ਪਤਲਾ ਅਤੇ ਆਕਰਸ਼ਕ ਬਣਾਉਂਦੀ ਹੈ। ਇਸ ਵਿੱਚ ਲੰਬੇ ਸਮੇਂ ਤੱਕ ਬੈਕਅਪ ਲਈ 5000mAh ਜਾਂ ਇਸ ਤੋਂ ਵੱਡੀ ਬੈਟਰੀ ਦਿੱਤੀ ਗਈ ਹੈ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਸ ਫੋਲਡੇਬਲ ਫਾਰਮ-ਫੈਕਟਰ ਵਿੱਚ ਫੇਸ ਆਈ ਡੀ (Face ID) ਦੀ ਬਜਾਏ ਟੱਚ ਆਈ ਡੀ (Touch ID) ਦਿੱਤੀ ਜਾਵੇਗੀ। ਇਸ ਦੀ ਸ਼ੁਰੂਆਤੀ ਕੀਮਤ 2 ਤੋਂ 2.5 ਹਜ਼ਾਰ ਡਾਲਰ ਯਾਨੀ ਭਾਰਤੀ ਰੁਪਏ ਵਿੱਚ ਲਗਪਗ 2.20 ਲੱਖ ਤੋਂ 2.36 ਲੱਖ ਰੁਪਏ ਤੱਕ ਹੋ ਸਕਦੀ ਹੈ, ਜਦੋਂ ਕਿ ਉੱਚੀ ਸਟੋਰੇਜ ਵਾਲੇ ਮਾਡਲ ਦੀ ਕੀਮਤ 3 ਲੱਖ ਰੁਪਏ ਤੱਕ ਵੀ ਜਾ ਸਕਦੀ ਹੈ।
ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਵਿੱਚ ਵੱਡੇ ਤਕਨੀਕੀ ਬਦਲਾਅ
ਪ੍ਰੋ ਲਾਈਨਅੱਪ ਦਾ ਡਿਜ਼ਾਈਨ ਪਿਛਲੇ ਆਈਫੋਨ 17 ਪ੍ਰੋ ਵਰਗਾ ਹੀ ਐਲੂਮੀਨੀਅਮ ਬਿਲਡ ਅਤੇ ਬੈਕ ਗਲਾਸ ਨਾਲ ਆਵੇਗਾ ਪਰ ਇਸ ਦੇ ਅੰਦਰੂਨੀ ਫੀਚਰਜ਼ ਵਿੱਚ ਕਈ ਬਦਲਾਅ ਕੀਤੇ ਗਏ ਹਨ। ਸਕ੍ਰੀਨ ‘ਤੇ ਮੌਜੂਦ ਪੰਚ-ਹੋਲ ਡਾਇਨਾਮਿਕ ਆਈਲੈਂਡ ਦਾ ਸਾਈਜ਼ ਪਹਿਲਾਂ ਨਾਲੋਂ ਕਾਫ਼ੀ ਛੋਟਾ ਕਰ ਦਿੱਤਾ ਗਿਆ ਹੈ, ਜਦਕਿ ਕੈਮਰਾ 48 ਮੈਗਾਪਿਕਸਲ ਦਾ ਹੀ ਮਿਲੇਗਾ। ਫੋਨ ਵਿੱਚ ਬਿਹਤਰ ਸਪੀਡ, ਪ੍ਰਦਰਸ਼ਨ ਅਤੇ ਊਰਜਾ ਕੁਸ਼ਲਤਾ ਲਈ ਅਤਿ-ਆਧੁਨਿਕ 2-ਨੈੋਨੋਮੀਟਰ ਚਿੱਪਸੈੱਟ ਅਤੇ ਬਿਲਕੁਲ ਨਵਾਂ C2 ਮੋਡਮ ਦਿੱਤਾ ਜਾਵੇਗਾ। ਸਭ ਤੋਂ ਵੱਡਾ ਆਕਰਸ਼ਣ ਇਸ ਦਾ ਕੈਮਰਾ ਹੋਵੇਗਾ, ਕਿਉਂਕਿ ਆਈਫੋਨ 18 ਪ੍ਰੋ ਮੈਕਸ ਦੇ ਮੇਨ ਕੈਮਰੇ ਵਿੱਚ ਡੀ ਐੱਸ ਐੱਲ ਆਰ (DSLR) ਕੈਮਰਿਆਂ ਵਰਗਾ ਵੇਰੀਏਬਲ ਅਪਰਚਰ ਮਿਲ ਸਕਦਾ ਹੈ, ਜਿਸ ਨਾਲ ਘੱਟ ਰੋਸ਼ਨੀ (low-light) ਵਿੱਚ ਫੋਟੋਗ੍ਰਾਫੀ ਅਤੇ ਡੈਪਥ ਕੰਟਰੋਲ ਬੇਹੱਦ ਸ਼ਾਨਦਾਰ ਹੋ ਜਾਵੇਗਾ। ਨਵੇਂ ਮਾਡਲ ਸਿਲਵਰ ਅਤੇ ਮੈਟ ਬਲੈਕ ਤੋਂ ਇਲਾਵਾ ਖ਼ਾਸ ‘ਲਾਈਟ ਬਲਿਊ’ ਅਤੇ ‘ਚੈਰੀ’ ਰੰਗਾਂ ਵਿੱਚ ਬਾਜ਼ਾਰ ਵਿੱਚ ਉਪਲਬਧ ਹੋਣਗੇ।




















