Code Of Ethics

Download app

Subscribe To Print Edition

ਬਲਾਕ ਕਲਾਨੌਰ ਦੇ ਸੈਂਟਰ ਸ਼ਹੂਰ ਕਲਾਂ ਦੇ ਸਕੂਲਾਂ ਦੇ ਹੋਏ ਵਿਦਿਅਕ ਮੁਕਾਬਲੇ।

ਕਲਾਨੌਰ 17 ਨਵੰਬਰ- ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਅਧੀਨ ਪੈਂਦੇ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਡਿਹਰੀਵਾਲ ਕਿਰਨ ਵਿਖੇ ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਆਮ ਗਿਆਨ ਮੁਕਾਬਲਾ ਵਿੱਚ ਹਰਮਨਜੋਤ ਸਿੰਘ, ਕਮਲ ਮਸੀਹ ਅਤੇ ਸਮਰ ਦੀ ਟੀਮ (ਸ.ਪ.ਸ. ਰੁਲੀਆਣਾ) ਨੇ ਪਹਿਲਾ, ਜਦਕਿ ਗੁਰਲਾਲ ਸਿੰਘ, ਏਕਮ ਸਿੰਘ ਅਤੇ ਪਿੰਦਰਪਾਲ ਸਿੰਘ ਦੀ ਟੀਮ (ਸ.ਪ.ਸ. ਬੋਹੜ ਵਡਾਲਾ) ਨੇ ਦੂਜਾ ਸਥਾਨ ਹਾਸਲ ਕੀਤਾ।
ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿੱਚ ਪਿੰਦਰਪਾਲ ਸਿੰਘ (ਸ.ਪ.ਸ. ਬੋਹੜ ਵਡਾਲਾ) ਨੇ ਪਹਿਲਾ, ਹਰਮਨਜੋਤ ਸਿੰਘ (ਸ.ਪ.ਸ. ਰੁਲੀਆਣਾ) ਨੇ ਦੂਜਾ ਅਤੇ ਜੈਸਮੀਨ (ਸ.ਪ.ਸ. ਸ਼ਾਹਲੇ ਚੱਕ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਗਰੇਜ਼ੀ ਸੁੰਦਰ ਲਿਖਾਈ ਮੁਕਾਬਲਾ ਵਿਚ ਪੰਜਵੀਂ ਜਮਾਤ ਦੀ ਵਿਦਿਆਰਥਣ ਪਵਨਪ੍ਰੀਤ ਕੌਰ ਨੇ ਪਹਿਲਾ, ਕਿਰਨਪ੍ਰੀਤ ਕੌਰ ਅਤੇ ਗੁਰਲਾਲ ਸਿੰਘ ਨੇ ਦੂਜਾ ਅਤੇ ਜੈਮੀਨ (ਸ.ਪ.ਸ. ਸ਼ਾਹਲੇ ਚੱਕ) ਨੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਮੁਕਾਬਲੇ ਵਿੱਚ ਪ੍ਰਿੰਸ ਮਸੀਹ ਨੇ ਪਹਿਲਾ, ਰੋਮਿਕਾ ਨੇ ਦੂਜਾ ਅਤੇ ਰਵਨੀਤ ਕੌਰ ਤੇ ਮਨਸ਼ੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਜੂਨੀਅਰ ਕਵਿਤਾ ਮੁਕਾਬਲੇ ਵਿੱਚ ਦਿਲਪ੍ਰੀਤ ਨੇ ਪਹਿਲਾ, ਮੰਨਤ ਅਤੇ ਅਨਮੋਲ ਨੇ ਦੂਜਾ ਅਤੇ ਮਨਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਡਰਾਇੰਗ ਮੁਕਾਬਲੇ ਵਿੱਚ ਪਿੰਦਰਪਾਲ ਸਿੰਘ ਨੇ ਪਹਿਲਾ ਅਤੇ ਦਿਲਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਲੋਕ ਗੀਤ ਮੁਕਾਬਲੇ ਵਿੱਚ ਗੁਰਲਾਲ ਸਿੰਘ ਨੇ ਪਹਿਲਾ ਅਤੇ ਕਮਲ ਮਸੀਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅਧਿਆਪਕਾ ਦੇ ਪੰਜਾਬੀ ਅਤੇ ਅੰਗਰੇਜ਼ੀ ਦੀ ਸੁੰਦਰ ਲਿਖਾਈ ਵਿੱਚ ਬਲਜਿੰਦਰ ਕੌਰ ਕੁਮਾਰ ਸ.ਪ.ਸ ਡੇਹਰੀਵਾਲ ਕਿਰਨ ਨੇ ਪਹਿਲਾ ਅਤੇ ਰਾਜੇਸ਼ ਕੁਮਾਰ ਸ.ਪ.ਸ ਰੁਲੀਆਨਾ ਨੇ ਦੂਜਾ ਅਤੇ ਹਿੰਦੀ ਦੇ ਮੁਕਾਬਲੇ ਵਿੱਚ ਬਲਜਿੰਦਰ ਕੌਰ ਨੇ ਪਹਿਲਾ ਅਤੇ ਅਮਨ ਪਰਮਾਰ ਸ.ਪ.ਸ ਰੁਲੀਅਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ
ਇਹਨਾਂ ਮੁਕਾਬਲਿਆਂ ਵਿੱਚ ਰਾਜੇਸ਼ ਕੁਮਾਰ ਸਪਸ ਰੁਲੀਆਨਾ ਬਲਜਿੰਦਰ ਕੌਰ ਸਪਸ ਡਿਹਰੀਵਾਲ ਕਿਰਨ ਅਮਨ ਪਰਮਾਰ ਸਪਸ ਰੁਲੀਆਣਾ ਅਤੇ ਰਸਪਰੀਤ ਕੌਰ ਸਪਸ ਬੋਹੜ ਵਡਾਲਾ ਨੇ ਜੱਜਾਂ ਦੀ ਭੂਮਿਕਾ ਖੂਬ ਨਿਭਾਈ।

ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਸਿੱਖਣ ਦੀ ਰੁਚੀ ਪੈਦਾ ਕਰਨਾ, ਆਤਮ-ਵਿਸ਼ਵਾਸ ਵਧਾਉਣਾ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਮਿਹਨਤ ਕਰਕੇ ਹੋਰ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ ਗਿਆ।

Leave a Comment

Advertisment

You May Like This