Code Of Ethics

Download app

Subscribe To Print Edition

Canada military base fire: ਅਲਬਰਟਾ ’ਚ ਆਜ਼ਾਦੀ ਵੋਟਿੰਗ ਤੋਂ ਪਹਿਲਾਂ ਵੱਡਾ ਧਮਾਕਾ; ਫ਼ੌਜੀ ਅੱਡੇ ‘ਤੇ ਅੱਗ ਕਾਰਨ 7 ਮੌਤਾਂ, ਕਈ ਜ਼ਖ਼ਮੀ

ਅੱਗ ਉਸ ਸਮੇਂ ਲੱਗੀ ਹੈ ਜਦੋਂ ਕੁਝ ਦਿਨਾਂ ਬਾਅਦ ਸੂਬੇ ਵਿੱਚ ਇੱਕ ਪ੍ਰਕਿਰਿਆ ਸ਼ੁਰੂ ਕਰਨ ਲਈ ਵੋਟਿੰਗ ਹੋਣ ਵਾਲੀ ਹੈ

featured-img

ਅਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਤੋਂ 200 ਕਿਲੋਮੀਟਰ ਦੂਰ ਵੇਨਰਾਈਟ ਸ਼ਹਿਰ ਦੀ ਹਦੂਦ ਵਿੱਚ ਕੈਨੇਡਾ ਦੇ ਵੱਡੇ ਫੌਜੀ ਸਿਖਲਾਈ ਅੱਡੇ (ਮਿਲਟਰੀ ਟ੍ਰੇਨਿੰਗ ਬੇਸ) ਵਿੱਚ ਅੱਜ ਦੇਰ ਸ਼ਾਮ ਹੋਏ ਵੱਡੇ ਧਮਾਕੇ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ।  ਇਸ ਦੌਰਾਨ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਅਤੇ ਤਿੰਨ ਦਰਜਨ ਤੋਂ ਵੱਧ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਤੇਜ਼ ਹਵਾ ਕਾਰਣ ਅੱਗ ਉੱਤੇ ਅਜੇ ਕਾਬੂ ਨਹੀਂ ਪੈ ਸਕਿਆ।।
ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਦੇਸ਼ ਦਾ ਸਮੁੱਚਾ ਪ੍ਰਸਾਸ਼ਨ ਤੁਰੰਤ ਵਿੱਚ ਆਕੇ ਹੰਗਾਮੀ ਹਾਲਾਤ ਤੇ ਕਾਬੂ ਪਾਉਣ ਲਈ ਯਤਨ ਕਰ ਰਹੇ ਹਨ। ਇਸ ਘਟਨਾ ਦੇ ਦੋ ਘੰਟੇ ਬਾਅਦ ਤੱਕ ਵੀ ਮੌਤਾਂ ਜਾਂ ਜ਼ਖ਼ਮੀਆਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਪਰ ਦੂਰ ਨੇੜੇ ਤੋਂ ਬਚਾਅ ਦਲ ਸਥਾਨਕ ਪ੍ਰਸਾਸ਼ਨ ਦੀ ਮਦਦ ਲਈ ਘਟਨਾ ਸਥਾਨ ਵੱਲ ਰਵਾਨਾ ਹੋ ਚੁੱਕੇ ਹਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ, ਕੌਮੀ ਰੱਖਿਆ ਮੰਤਰੀ ਡੇਵਿਡ ਮੈਕਗੁਇੰਟੀ, ਅਲਬਰਟਾ ਦੀ ਮੁੱਖ ਮੰਤਰੀ ਡਾਇਨਾ ਸਮਿੱਥ ਘਟਨਾ ਬਾਰੇ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਪਰ ਦੂਰ ਦੁਰਾਡੇ ਸਥਿਤ ਖੇਤਰ ਅਤੇ ਅੱਗ ਦੇ ਭਿਆਨਕ ਧੂੰਏਂ ਕਾਰਨ ਉਥੋਂ ਦੀਆਂ ਸੰਚਾਰ ਪ੍ਰਣਾਲੀਆਂ ਪ੍ਰਭਾਵਤ ਹੋ ਰਹੀਆਂ ਹਨ।
ਗੁਆਂਢੀ ਸੂਬਿਆਂ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਨ ਦੇ ਮੁੱਖ ਮੰਤਰੀਆਂ ਡੇਵਿਡ ਈ ਬੀ ਅਤੇ ਸਕੌਟ ਮੋਇ ਨੇ ਹੰਗਾਮੀ ਸਥਿੱਤੀ ਤੇ ਕਾਬੂ ਪਾਉਣ ਲਈ ਆਪਣੇ ਸੂਬਿਆਂ ਵਲੋਂ ਹਰੇਕ ਤਰਾਂ ਦੀ ਮਦਦ ਦੇ ਐਲਾਨ ਕੀਤੇ ਗਏ ਹਨ।  ਤੇਜ਼ ਹਵਾ ਕਾਰਣ ਫੈਲ ਰਹੀ ਅੱਗ ਤੇ ਕਾਬੂ ਪਾਉਣਾ ਔਖਾ ਹੋ ਰਿਹਾ ਹੈ। ਦੂਜੇ ਸੂਬਿਆਂ ਵਲੋਂ ਅੱਗ ਬੁਝਾਊ ਹੈਲੀਕਾਪਟਰ ਅਤੇ ਡਾਕਟਰੀ ਸੇਵਾਵਾਂ ਨਾਲ ਲੈਸ ਹਵਾਈ ਐਂਬੂਲੈਂਸ ਘਟਨਾ ਸਥਾਨ ਵੱਲ ਰਵਾਨਾ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਰਾਹੀਂ ਪੀੜਤਾਂ ਨੂੰ ਸੰਦੇਸ਼ ਭੇਜ ਕੇ ਹੌਸਲਾ ਦਿੰਦਿਆਂ ਕਿਹਾ ਕਿ ਇਸ ਔਖੀ ਘੜੀ ‘ਚ ਸਮੁੱਚਾ ਦੇਸ਼ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅੱਗ ਉੱਤੇ ਕਾਬੂ ਅਤੇ ਜ਼ਖ਼ਮੀਆਂ ਦੇ ਇਲਾਜ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਉਹ ਮਿੰਟ ਮਿੰਟ ਦੀ ਸਥਿਤੀ ਤੇ ਨਜਰ ਰੱਖ ਰਹੇ ਹਨ।
ਵੇਨਰਾਈਟ ’ਚ ਤਾਇਨਾਤ ਕੇਂਦਰੀ ਪੁਲੀਸ ਵਲੋਂ ਦੱਸਿਆ ਗਿਆ ਹੈ ਕਿ ਧਮਾਕੇ ਅਤੇ ਅੱਗ ਦਾ ਪਤਾ ਲੱਗਦੇ ਹੀ ਬਚਾਅ ਟੀਮਾਂ ਨੂੰ ਘਟਨਾ ਸਥਾਨ ਵੱਲ ਰਵਾਨਾ ਕੀਤਾ ਗਿਆ ਤੇ ਬਚਾਅ ਕਾਰਜਾਂ ਦੇ ਯਤਨਾਂ ਵਿੱਚ ਲੱਗੇ ਹੋਏ ਹਨ। ਬੁਲਾਰੇ ਨੇ ਕਿਹਾ ਕਿ ਅਜੇ ਤੱਕ ਮਰਨ ਵਾਲਿਆਂ ਜਾਂ ਜ਼ਖ਼ਮੀਆਂ ਦੀ ਸਹੀ ਗਿਣਤੀ ਦੱਸ ਸਕਣਾ ਅਸੰਭਵ ਹੈ, ਪਰ ਕਈ ਮੌਤਾਂ ਤੇ ਅਨੇਕਾਂ ਜ਼ਖਮੀ ਹੋਣ ਦੀਆਂ ਸੂਚਨਾਵਾਂ ਹਨ।
ਜ਼ਿਕਰਯੋਗ ਹੈ ਕਿ ਇਹ ਸੁਰੱਖਿਆ ਬਲਾਂ (ਫੌਜ) ਦੇ ਵੱਡੇ ਸਿਖਲਾਈ ਅੱਡਿਆਂ (ਬੇਸ) ਚੋਂ ਇੱਕ ਹੈ ਤੇ ਜਿੱਥੇ ਅਕਸਰ ਹਜਾਰਾਂ ਫੌਜੀ ਤਾਇਨਾਤ ਰਹਿੰਦੇ ਹਨ। ਅਲਬਰਟਾ ਵਿੱਚ ਵੱਖਵਾਦੀਆਂ ਦੀ ਮੰਗ ਉੱਤੇ ਅੱਜ ਹੀ ਲੋਕ ਰਾਇ ਇਕੱਤਰ ਕਰਨ ਲਈ ਵੋਟਾਂ ਪਵਾਈਆਂ ਗਈਆਂ ਹਨ, ਜਿਸ ਵਿੱਚ ਸਵਾਲ ਪੁੱਛੇ ਗਏ ਕਿ ਉਹ ਕੈਨੇਡਾ ਨਾਲ ਰਹਿਣਾ ਪਸੰਦ ਕਰਦੇ ਹਨ ਜਾਂ ਵੱਖਰੀ ਹੋਂਦ ਸਥਾਪਤ ਕਰਨ ਦੇ ਇਛੁੱਕ ਹਨ। ਇਸ ਦੇ ਨਤੀਜੇ ਆਉਣ ਨੂੰ 48 ਘੰਟੇ ਲੱਗ ਸਕਦੇ ਹਨ।

Leave a Comment

Advertisment

You May Like This