Code Of Ethics

Download app

Subscribe To Print Edition

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਲੋਂ ਗੁਰਦਾਸਪੁਰ ਦੀ ਵਿਕਾਸ ਪੱਖੋਂ ਬਦਲੀ ਗਈ ਨੁਹਾਰ- ਚੇਅਰਮੈਨ ਰਾਜੀਵ ਸ਼ਰਮਾ

ਚੇਅਰਮੈਨ ਰਾਜੀਵ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਗਿਣਵਾਏ ਇਕੱਲੇ-ਇਕੱਲੇ ਵਿਕਾਸ ਕੰਮ

ਅਗਲੇ ਦੋ ਮਹੀਨਿਆਂ ਵਿੱਚ ਵੱਡ ਅਕਾਰੀ ਵਿਕਾਸ ਕਾਰਜ ਪ੍ਰੋਜੈਕਟਾਂ ਦੀ ਹੋਵੇਗੀ ਸ਼ੁਰੂਆਤ, 6 ਮਹੀਨਿਆਂ ਵਿੱਚ ਹੋਣਗੇ ਮੁਕੰਮਲ

ਗੁਰਦਾਸਪੁਰ, 12 ਅਕਤੂਬਰ 

ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋ ਗੁਰਦਾਸਪੁਰ ਵਾਸੀਆਂ ਦੇ ਸਹਿਯੋਗ ਨਾਲ ਲੋਕਹਿੱਤ ਵਿਚ ਵੱਖ-ਵੱਖ ਵਿਕਾਸ ਕੰਮ ਕਰਵਾਏ ਗਏ ਹਨ ਅਤੇ ਗੁਰਦਾਸਪੁਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਗਈ ਹੈ। ਇਹ ਪ੍ਰਗਟਾਵਾ ਰਾਜੀਵ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਨੇ ਪ੍ਰੈੱਸ ਕਾਨਫਰੰਸ ਨਾਲ ਗੱਲਬਾਤ ਦੌਰਾਨ ਕੀਤਾ ।

ਪ੍ਰੈੱਸ ਕਾਨਫਰੰਸ ਦੌਰਾਨ ਚੇਅਰਮੈਨ ਰਾਜੀਵ ਸਰਮਾ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਾਵਈ ਹੇਠ ਪੰਜਾਬ ਸਰਕਾਰ ਵਲੋਂ ਹਰ ਵਰਗ ਦੀ ਭਲਾਈ ਲਈ ਵਿਕਾਸ ਕਾਰਜ ਅਤੇ ਵਿਕਾਸ ਮੁੱਖੀ ਨੀਤੀਆਂ ਲਾਗੂ ਕੀਤੀਆ ਗਈਆਂ ਹਨ। ਉਹਨਾਂ ਦੱਸਿਆ ਕਿ ਮੁਫਤ ਬਿਜਲੀ ਦੀ ਸਹੂਲਤ, ਸਤਿਕਾਰ ਯੋਜਨਾ, ਤੀਰਥ ਯਾਤਰਾ ਯੋਜਨਾ,ਮੇਰਾ ਘਰ ਮੇਰੇ ਨਾਮ ਯੋਜਨਾ, ਮੁਫਤ ਸਿਹਤ ਸਹੂਲਤਾਂ , ਨਹਿਰੀ ਪਾਣੀ, ਸਿੱਖਿਆ ਸਮੇਤ ਹਰ ਵਰਗ ਦੇ ਹਿੱਤ ਵਿੱਚ ਵਿਕਾਸ ਕਾਰਜ ਕੀਤੇ ਹਨ।

ਉਹਨਾ ਦੱਸਿਆ ਕਿ ਇਸੇ ਤਰਾਂ ਗੁਰਦਾਸਪੁਰ ਅੰਦਰ ਵੀ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋ ਲੋਕਾਂ ਦੇ ਸਹਿਯੋਗ ਨਾਲ ਪਿਛਲੇ ਕਰੀਬ 3 ਸਾਲਾਂ ਵਿੱਚ ਵੱਖ ਵੱਖ ਵਿਕਾਸ ਕੰਮ ਕਰਵਾਏ ਗਏ ਹਨ, ਜੋ ਵਿਰੋਧੀ ਪਾਰਟੀਆਂ ਨਹੀ ਕਰਵਾ ਸਕੀਆਂ।

ਚੇਅਰਮੈਲ ਰਾਜੀਵ ਸ਼ਰਮਾ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਦੀਆਂ ਕਲੋਨੀਆਂ ਵਿਚ ਵਿਕਾਸ ਕਾਰਜਾ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਵਿੱਚ ਐਂਟਰੀ ਗੇਟ, ਟਰੈਫਿਕ ਲਾਈਟਾਂ, 140 ਸੀ.ਸੀ ਟੀ ਵੀ ਕੈਮਰੇ, ਸਪੋਰਟਸ ਕਲੱਬ, ਸ਼ਹੀਦਾ ਦੀ ਪਾਰਕ ਦਾ ਨਿਰਮਾਣ, ਭਗਵਾਨ ਪਰਸ਼ੂਰਾਮ ਦੀ ਮੂਰਤੀ ਦੀ ਸਥਾਪਨਾ, ਨਗਰ ਸੁਧਾਰ ਟਰੱਸਟ ਦੀ ਨਵੀ ਇਮਾਰਤ, ਪਿੰਡ ਗੋਤ ਪੌਖਰ ਅਤੇ ਹਯਾਤ ਨਗਰ ਵਿਖੇ ਜਿਸ ਨੂੰ ਟਰੱਸਟ ਨੇ ਗੋਦ ਲਿਆ ਹੈ, ਪਿੰਡਾਂ ਵਿਚ ਸੜਕਾਂ , ਪਾਰਕ, ਖੇਡ ਮੈਦਾਨ ਅਤੇ ਲਾਈਟਾਂ ਸਮੇਤ ਵੱਖ ਵੱਖ ਵਿਕਾਸ ਕੰਮ ਕਰਵਾਏ ਗਏ ਅਤੇ ਇਸੇ ਤਰਾਂ ਪਿੰਡ ਭੱਟੀਆਂ ਵਿਖੇ ਪਾਰਕ ਬਣਵਾਇਆ ਜਾ ਰਿਹਾਵਹੈ। ਇਸ ਤੋਂ ਇਲਾਵਾ ਰਾਮ ਲੀਲਾ ਦੀ ਸਟੇਜ਼ ਅਤੇ ਲੰਗਰ ਹਾਲ ਦੀ ਉਸਾਰੀ ਕੀਤੀ ਗਈ ਹੈ।

ਚੇਅਰਮੈਨ ਰਾਜੀਵ ਸ਼ਰਮਾ ਨੇ ਅੱਗੇ ਦੱਸਿਆ ਕਿ ਅਗਲੇ ਦੋ ਮਹੀਨਿਆਂ ਵਿੱਚ ਵੱਡ ਅਕਾਰੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਹ ਕੰਮ 6 ਮਹੀਨੀਆਂ ਵਿਚ ਮੁਕੰਮਲ ਕਰਵਾਏ ਜਾਣਗੇ।

ਉਹਨਾ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਹੈਡਕੁਆਰਟਰ ਵਿੱਚ ਕੋਈ ਆਡੋਟੋਰੀਅਮ ਨਹੀ ਹੈ ਪਰ ਹੁਣ ਜਲਦ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ 500 ਸੀਟਾਂ ਦੀ ਕੈਪਸਟੀ ਵਾਲਾ ਸ਼ਾਨਦਾਰ ਆਡੋਟੋਰੀਅਮ ਉਸਾਰਿਆ ਜਾਵੇਗਾ, ਜਿਸ ਦਾ ਜਲਦ ਕੰਮ ਸ਼ੁਰੂ ਹੋ ਰਿਹਾ ਹੈ । ਬਾਬਾ ਨਾਭਾ ਦਾਸ ਜੀ ਦੇ ਨਾਮ ‘ਤੇ ਯਾਦਗਾਰੀ ਪਾਰਕ , ਬਾਬਾ ਸ਼੍ਰੀ ਚੰਦ ਜੀ ਯਾਦਗਾਰੀ ਗੇਟ , ਜੂਡੋ ਗਰਾਊਂਡ, ਟਰੱਸਟ ਦਾ ਆਪਣਾ ਪੈਟਰੋਲ ਪੰਪ, ਕੂੜੇ ਦੀ ਸਮੱਸਿਆ ਦੇ ਹੱਲ ਲਈ ਜਲਦ ਸੋਲਿਡ ਵੇਸਟ ਮੈਨੇਜਮੈਟ ਪਲਾਂਟ ਦੀ ਉਸਾਰੀ, ਸੀਵਰੇਜ਼ ਦੀ ਸਫਾਈ ਲਈ ਸੁਪਰ ਸਕਰ ਮਸ਼ੀਨ ਸਮੇਤ ਵੱਖ ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਜਲਦ ਹੋਵੇਗੀ।

ਉਨਾਂ ਅੱਗੇ ਦੱਸਿਆ ਕਿ ਗੁਰਦਾਸਪੁਰ ਵਿਚ ਉਪਰੋਕਤ ਵਿਕਾਸ ਕਾਰਜਾਂ ਲਈ ਸ਼ਹਿਰ ਵਾਸੀਆਂ ਸਮੇਤ ਵੱਖ ਵੱਖ ਸਭਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਖਸੀਅਤਾਂ ਦਾ ਸਹਿਯੋਗ ਹੈ। ਪਰ ਨਾਲ ਹੀ ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਗੁਰਦਾਸਪੁਰ ਦੇ ਵਿਕਾਸ ਦੇ ਵਿਰੋਧੀਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਹੈ ਅਤੇ ਉਹ ਗੁਰਦਾਸਪੁਰ ਦੇ ਵਾਸੀਆਂ ਦੇ ਹਿੱਤ ਵਿਚ ਹੋ ਰਹੇ ਵਿਕਾਸ ਕਾਰਜਾਂ ਤੋਂ ਖੁਸ਼ ਨਹੀ ਹਨ ਅਤੇ ਉਨਾਂ ਦੀ ਮਨਸ਼ਾ ਹੈ ਕਿ ਗੁਰਦਾਰਪੁਰ ਵਾਸੀਆਂ ਲਈ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵੱਲੋਂ ਜੋ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਸ ਵਿੱਚ ਖੜੋਤ ਪੈਦਾ ਹੋਵੇ। ਪਰ ਉਨ੍ਹਾਂ ਸਖ਼ਤ ਲਫਜਾਂ ਵਿਚ ਕਿਹਾ ਕਿ ਉਹ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਹਨ ਅਤੇ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਦੀ ਰਫਤਾਰ ਦੋ ਗੁਣਾਂ ਹੋਰ ਵਧਾਈ ਜਾਵੇਗੀ ਅਤੇ ਉਹ ਵਿਰੋਧੀ ਪਾਰਟੀਆਂ ਦੀ ਚਾਲ ਨੂੰ ਸਫਲ ਨਹੀ ਹੋਣ ਦੇਣਗੇ ।

ਚੇਅਰਮੈਨ ਰਾਜੀਵ ਸ਼ਰਮਾ ਨੇ ਦੁਹਰਾਇਆ ਕਿ ਗੁਰਦਾਸਪੁਰ ਸ਼ਹਿਰ ਅਤੇ ਇਥੇ ਦੇ ਲੋਕਾਂ ਦੇ ਨਾਲ ਉਹ ਚੱਟਾਨ ਵਾਂਗ ਖੜ੍ਹੇ ਹਨ ਅਤੇ ਲੋਕ ਹਿੱਤ ਵਿਚ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ।

Leave a Comment

Advertisment

You May Like This