Code Of Ethics

Download app

Subscribe To Print Edition

ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾਂ ਵਾਲੀ ਵੋਟਰ ਸੂਚੀ ਸਮੇਤ ਸੀ.ਡੀ. (ਬਿਨਾਂ ਫੋਟੋ) ਸਪਲਾਈ ਕੀਤੀ

ਗੁਰਦਾਸਪੁਰ, 12 ਅਕਤੂਬਰ 

ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਧਾਰਤ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01.10.2026 ਦੇ ਅਧਾਰ ‘ਤੇ ਫਾਈਨਲ ਫੋਟੋ ਵੋਟਰ ਸੂਚੀ ਅਤੇ ਸਰਵਿਸ ਵੋਟਰ ਸੂਚੀ ਤਿਆਰ ਹੋ ਚੁੱਕੀ ਹੈ, ਜਿਸ ਦੀ ਅੰਤਿਮ ਪ੍ਰਕਾਸ਼ਨਾਂ ਅੱਜ ਕਰਵਾਈ ਗਈ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ/ਸਕੱਤਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਨੂੰ ਜ਼ਿਲ੍ਹੇ ਦੇ ਸਮੂਹ ਚੋਣ ਹਲਕਿਆਂ ਦੀ ਅੰਤਿਮ ਪ੍ਰਕਾਸ਼ਨਾਂ ਵਾਲੀ ਵੋਟਰ ਸੂਚੀ ਸਮੇਤ ਸੀ.ਡੀ. (ਬਿਨਾਂ ਫੋਟੋ) ਮੀਟਿੰਗ ਵਿਚ ਸਪਲਾਈ ਕੀਤੀ ਗਈ। ਇਸ ਮੌਕੇ ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ, ਅਸੋਕ ਕੁਮਾਰ ਐੱਸ ਡੀ ਐੱਮ ਗੁਰਦਾਸਪੁਰ, ਸਾਰੰਗਪ੍ਰੀਤ ਸਿੰਘ ਔਜਲਾ ਐੱਸ ਡੀ ਐੱਮ ਬਟਾਲਾ, ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਗੁਰਦਾਸਪੁਰ, ਗੁਰਵਿੰਦਰ ਲਾਲ ਜ਼ਿਲ੍ਹਾ ਸਕੱਤਰ ਕਾਂਗਰਸ ਪਾਰਟੀ, ਸੁਖਦੇਵ ਰਾਜ ਜ਼ਿਲ੍ਹਾ ਕੁਆਰਡੀਨੇਟਰ ਆਮ ਆਦਮੀ ਪਾਰਟੀ, ਰਾਜਨ ਗੋਇਲ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ , ਜੇ ਪੀ ਭਗਤ ਜ਼ੋਨ ਇੰਚਾਰਜ ਬਸਪਾ, ਰੂਪ ਸਿੰਘ ਪੱਡਾ, ਜ਼ਿਲ੍ਹਾ ਸਕੱਤਰ ਸੀਪੀਆਈ (ਐੱਮ) ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਤੇਜਬੀਰ ਸਿੰਘ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰਾਂ ਅਤੇ ਸਮੂਹ ਪੋਲਿੰਗ ਬੂਥਾਂ ਤੇ ਬੀ.ਐਲ.ਓਜ਼. ਪਾਸ ਦੇਖਣ ਲਈ ਉਪਲਬਧ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੇ ਵੇਰਵੇ (ਪੋਲਿੰਗ ਸਟੇਸ਼ਨ ਦਾ ਨਾਮ, ਪਿੰਡ ਦਾ ਨਾਮ, ਸੈਕਸ਼ਨ ਆਦਿ) ਚੈੱਕ ਕਰ ਲਏ ਜਾਣ । ਇਸ ਤੋਂ ਇਲਾਵਾ ਵੀ. ਆਈ.ਪੀ ਪਰਸਨਜ (ਜਿਵੇਂ ਮੌਜੂਦਾ/ਸਾਬਕਾ ਐਮ.ਪੀਜ਼., ਐਮ.ਐਲ.ਏਜ਼., ਮੈਂਬਰ ਰਾਜ ਸਭਾ ਆਦਿ) ਦੀਆਂ ਵੋਟਾਂ ਵੀ ਚੈੱਕ ਕਰਵਾ ਲਈਆ ਜਾਣ। ਜੇਕਰ ਕੋਈ ਤਰੁੱਟੀ/ਖਾਮੀ ਪਾਈ ਜਾਂਦੀ ਹੈ, ਤਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਤਾਲਮੇਲ ਕਰਕੇ ਤਰੁੱਟੀਆਂ ਨੂੰ ਦਰੁੱਸਤ ਕਰਵਾ ਲਿਆ ਜਾਵੇ, ਤਾਂ ਜੋ ਚੋਣਾਂ ਵਿਚ ਵੋਟਰ ਸੂਚੀ ਸਬੰਧੀ ਕੋਈ ਔਕੜ ਪੇਸ਼ ਨਾ ਆਵੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਗੁਰਦਾਸਪੁਰ ਵਿੱਚ ਕੁਲ 1600 ਪੋਲਿੰਗ ਸਟੇਸ਼ਨ ਹਨ। ਕੁੱਲ ਵੋਟਰ 12 ਲੱਖ 36 ਹਜ਼ਾਰ 746 ਵੋਟਰ ਹਨ। ਇਸ ਵਿੱਚ ਪੁਰਸ਼ ਵੋਟਰ 6 ਲੱਖ 45 ਹਜ਼ਾਰ 613, ਮਹਿਲਾ ਵੋਟਰ 5 ਲੱਖ 91 ਹਜ਼ਾਰ 113 ਅਤੇ ਥਰਡ ਜੈਂਡਰ 20 ਵੋਟਰ ਹਨ।

ਵਿਧਾਨ ਸਭਾ ਹਲਕਾ ਗੁਰਦਾਸਪੁਰ-4
ਵਿੱਚ ਕੁਲ ਪੋਲਿੰਗ ਸਟੇਸ਼ਨ 212 ਹਨ। ਪੁਰਸ਼ ਵੋਟਰ 85616 ਵੋਟਰ, ਮਹਿਲਾ ਵੋਟਰ 79323, ਥਰਡ ਜੈਂਡਰ 2 ਵੋਟਰ ਅਤੇ ਕੁਲ 164941 ਵੋਟਰ ਹਨ।

ਇਸੇ ਤਰ੍ਹਾਂ 5-ਦੀਨਾਨਗਰ
5 (SC) ਵਿੱਚ ਪੋਲਿੰਗ ਸਟੇਸ਼ਨ 234, ਪੁਰਸ਼ 98535, ਮਹਿਲਾ 90511, ਥਰਡ ਜੈਂਡਰ 5 ਅਤੇ 189051 ਕੁਲ ਵੋਟਰ ਹਨ।

6-ਕਾਦੀਆਂ ਵਿਤ ਪੋਲਿੰਗ ਸਟੇਸ਼ਨ 228, ਪੁਰਸ਼ 93760, ਮਹਿਲਾ 85996, ਥਰਡ ਜੈਂਡਰ 6 ਅਤੇ ਕੁਲ ਵੋਟਰ 179762 ਹਨ।

7 -ਬਟਾਲਾ ਵਿੱਚ ਪੋਲਿੰਗ ਸਟੇਸ਼ਨ 214 , ਪੁਰਸ਼ 92497, ਮਹਿਲਾ ਵੋਟਰ 84865, ਥਰਡ ਜੈਂਡਰ 3 ਅਤੇ ਕੁਲ ਵੋਟਰ 177365 ਹਨ।

8 – ਸ੍ਰੀ ਹਰਗੋਬਿੰਦਪੁਰ
(SC) ਵਿੱਚ ਪੋਲਿੰਗ ਸਟੇਸ਼ਨ 231, ਪੁਰਸ਼ 92004, ਮਹਿਲਾ 83909 ਵੋਟਰ, ਥਰਡ ਜੈਂਡਰ 0 ਅਤੇ 175913 ਕੁਲ ਵੋਟਰ ਹਨ।

9-ਫਤਿਹਗੜ ਚੂੜੀਆਂ ਵਿੱਚ ਪੋਲਿੰਗ ਸਟੇਸ਼ਨ 231, ਪੁਰਸ਼ 87603, ਮਹਿਲਾ 79581,ਥਰਡ ਜੈਂਡਰ 0 ਅਤੇ 167184 ਕੁਲ ਵੋਟਰ ਹਨ।

ਇਸੇ ਤਰ੍ਹਾਂ 10-ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਪੋਲਿੰਗ ਸਟੇਸ਼ਨ 250 ਹਨ, ਪੁਰਸ਼ 95598, ਮਹਿਲਾ 86928 , ਥਰਡ ਜੈਂਡਰ 4 ਅਤੇ ਕੁਲ ਵੋਟਰ 182530 ਹਨ।

Leave a Comment

Advertisment

You May Like This