Code Of Ethics

Download app

Subscribe To Print Edition

Strait of Hormuz: ਹਰਮੁਜ਼ ਜਲਮਾਰਗ ਵਿੱਚ 22 ਭਾਰਤੀਆਂ ਵਾਲੇ ਦੋ ਸਮੁੰਦਰੀ ਜਹਾਜ਼ਾਂ ‘ਤੇ ਹਮਲਾ

ਭਾਰਤ ਸਰਕਾਰ ਨੇ ਕੀਤੀ ਸਖ਼ਤ ਨਿਖੇਧੀ

featured-img

ਹਰਮੁਜ਼ ਜਲਮਾਰਗ (Strait of Hormuz) ਵਿੱਚ 22 ਭਾਰਤੀ ਚਾਲਕ ਦਲ ਦੇ ਮੈਂਬਰਾਂ ਵਾਲੇ ਦੋ ਵਪਾਰਕ ਸਮੁੰਦਰੀ ਜਹਾਜ਼ਾਂ ‘ਤੇ ਹਮਲਾ ਹੋਇਆ ਹੈ, ਜਿਸ ਦੀ ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਵਿਦੇਸ਼ ਮੰਤਰਾਲੇ (MEA) ਮੁਤਾਬਕ, ਐਤਵਾਰ ਨੂੰ ਪਹਿਲੇ ਜਹਾਜ਼ ‘ਐੱਮਟੀ ਪੈਟਰੋ ਡੌਲਫਿਨ’ (MT Petro Dolphin) ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਮੰਤਰਾਲੇ ਨੇ ਕਿਹਾ, “ਅਸੀਂ 11 ਅਕਤੂਬਰ ਨੂੰ ਹਰਮੁਜ਼ ਜਲਮਾਰਗ ਖੇਤਰ ਵਿੱਚ ਵਪਾਰਕ ਜਹਾਜ਼ਾਂ ‘ਤੇ ਹੋਏ ਹਮਲਿਆਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਖ਼ਬਰਾਂ ਮੁਤਾਬਕ ਐੱਮਟੀ ਪੈਟਰੋ ਡੌਲਫਿਨ ‘ਤੇ ਡਰੋਨ ਹਮਲਾ ਹੋਇਆ, ਜਿਸ ਵਿੱਚ ਸਵਾਰ 11 ਭਾਰਤੀ ਮਲਾਹਾਂ ਵਿੱਚੋਂ ਦੋ ਲਾਪਤਾ ਦੱਸੇ ਜਾ ਰਹੇ ਹਨ।”

ਬਿਆਨ ਵਿੱਚ ਕਿਹਾ ਗਿਆ, “ਮਾਰਸ਼ਲ ਆਈਲੈਂਡਜ਼ ਦੇ ਝੰਡੇ ਵਾਲੇ ਟੈਂਕਰ ‘ਐੱਮਟੀ ਵਾਲਥੇਰਾ’ (MT Valthera) ‘ਤੇ ਕਿਸੇ ਅਣਪਛਾਤੇ ਪ੍ਰੋਜੈਕਟਾਈਲ (ਗੋਲੇ ਜਾਂ ਮਿਜ਼ਾਈਲ) ਨਾਲ ਹਮਲਾ ਹੋਇਆ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਹਾਲਾਂਕਿ, ਇਸ ਜਹਾਜ਼ ‘ਤੇ ਸਵਾਰ ਸਾਰੇ 11 ਭਾਰਤੀ ਮਲਾਹ ਸੁਰੱਖਿਅਤ ਹਨ।”

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਮਸਕਟ ਸਥਿਤ ਭਾਰਤੀ ਦੂਤਾਵਾਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਲਾਪਤਾ ਭਾਰਤੀਆਂ ਦੀ ਭਾਲ ਅਤੇ ਚਾਲਕ ਦਲ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਓਮਾਨ ਦੇ ਅਧਿਕਾਰੀਆਂ ਅਤੇ ਸਬੰਧਤ ਸ਼ਿਪ ਮੈਨੇਜਮੈਂਟ ਕੰਪਨੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤੀ ਮਲਾਹਾਂ ਦੀ ਸੁਰੱਖਿਆ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਇਸ ਖੇਤਰ ਵਿੱਚ ਵਪਾਰਕ ਜਹਾਜ਼ਾਂ ‘ਤੇ ਵਾਰ-ਵਾਰ ਹੋ ਰਹੇ ਹਮਲੇ ਡੂੰਘੀ ਚਿੰਤਾ ਦਾ ਵਿਸ਼ਾ ਹਨ ਅਤੇ ਇਸ ਨਾਲ ਪਹਿਲਾਂ ਹੀ ਤਣਾਅਪੂਰਨ ਸਥਿਤੀ ਹੋਰ ਵਿਗੜਨ ਦਾ ਖ਼ਤਰਾ ਹੈ।”

ਭਾਰਤ ਨੇ ਤਣਾਅ ਨੂੰ ਤੁਰੰਤ ਘਟਾਉਣ ਅਤੇ ਗੱਲਬਾਤ ਤੇ ਕੂਟਨੀਤੀ ਰਾਹੀਂ ਚੱਲ ਰਹੇ ਟਕਰਾਅ ਨੂੰ ਸੁਲਝਾਉਣ ਦੀ ਲੋੜ ‘ਤੇ ਮੁੜ ਜ਼ੋਰ ਦਿੱਤਾ।

ਵਿਦੇਸ਼ ਮੰਤਰਾਲੇ ਨੇ ਕਿਹਾ, “ਵਪਾਰਕ ਜਹਾਜ਼ਾਂ, ਸਮੁੰਦਰੀ ਕਾਮਿਆਂ ਅਤੇ ਨਾਗਰਿਕ ਬੁਨਿਆਦੀ ਢਾਂਚੇ ‘ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਕੌਮਾਂਤਰੀ ਕਾਨੂੰਨਾਂ ਮੁਤਾਬਕ ਜਲ ਮਾਰਗਾਂ ਵਿੱਚ ਆਵਾਜਾਈ ਦੀ ਆਜ਼ਾਦੀ ਅਤੇ ਸਮੁੰਦਰੀ ਵਪਾਰ ਦੇ ਬਿਨਾਂ ਰੁਕਾਵਟ ਸੁਰੱਖਿਅਤ ਲਾਂਘੇ ਨੂੰ ਹਰ ਹਾਲ ਕਾਇਮ ਰੱਖਿਆ ਜਾਣਾ ਚਾਹੀਦਾ ਹੈ।”

 

Leave a Comment

Advertisment

You May Like This