Code Of Ethics

Download app

Subscribe To Print Edition

CJP Protest 2.0: ਯੋਗੇਂਦਰ ਯਾਦਵ ਰਾਤ ਮੁੜ ਧਰਨੇ ਵਾਲੀ ਥਾਂ ’ਤੇ ਪੁੱਜੇ

featured-img

ਸਮਾਜਿਕ ਕਾਰਕੁਨ ਯੋਗੇਂਦਰ ਯਾਦਵ ਆਪਣੇ ਸਾਥੀਆਂ ਨੂੰ ਛੁਡਵਾ ਕੇ ਰਾਤ ਨੂੰ ਫਿਰ ਧਰਨੇ ਵਾਲੀ ਥਾਂ ’ਤੇ ਆ ਗਏ । ਉਨ੍ਹਾਂ ਐਕਸ ’ਤੇ ਲਿਖਿਆ, “ਆਪਣੇ ਸਾਥੀਆਂ ਦੀ ਰਿਹਾਈ ਤੋਂ ਬਾਅਦ, ਉਹ ਰਾਤ 1 ਵਜੇ ਉਸੇ ਥਾਂ ’ਤੇ ਵਾਪਸ ਪਰਤੇ ਜਿੱਥੋਂ ਦਿਨ ਦੀ ਸ਼ੁਰੂਆਤ ਹੋਈ ਸੀ। ਅਧਿਕਾਰੀਆਂ ਨੇ ‘ਜੰਤਰ-ਮੰਤਰ 2.0’ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਵੀ ਦਿੱਲੀ ਭਰ ਵਿੱਚ 22 ‘ਜੰਤਰ-ਮੰਤਰ’ ਖੜ੍ਹੇ ਹੋ ਗਏ। ਰੇਲ ਅਤੇ ਮੈਟਰੋ ਸੇਵਾਵਾਂ ਨੂੰ ਰੋਕਣ, ਇੰਟਰਨੈੱਟ ਬੰਦ ਕਰਨ ਅਤੇ ਭਾਰੀ ਪੁਲੀਸ ਤਾਇਨਾਤੀ ਦੇ ਬਾਵਜੂਦ, ਨੌਜਵਾਨ ਆਪਣੇ ਇਰਾਦੇ ’ਤੇ ਅਟੱਲ ਰਹੇ।

ਹਾਲਾਂਕਿ ਕੌਕਰੇਚ ਜਨਤਾ ਪਾਰਟੀ (ਸੀਜੇਪੀ) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੱਜ ਯਾਨੀ 11 ਅਕਤੂਬਰ ਤੋਂ ਮੁੜ ਜੰਤਰ-ਮੰਤਰ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਪਾਰਟੀ ਨੇ ਕਿਹਾ ਹੈ ਕਿ ਜਦੋਂ ਤੱਕ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾਂਦਾ ਜਾਂ ਉਹ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਹਰ ਰੋਜ਼ ਜੰਤਰ-ਮੰਤਰ ਵੱਲ ਮਾਰਚ ਕੀਤਾ ਜਾਵੇਗਾ। ਇਹ ਐਲਾਨ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਪੁਲੀਸ ਦੀ ਵੱਡੀ ਕਾਰਵਾਈ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕੀਤਾ ਗਿਆ।

Leave a Comment

Advertisment

You May Like This