ਜਿਮਨਾਸਟਿਕ ਦੇ ਟਰਾਇਲ (ਲੜਕੇ/ਲੜਕੀਆਂ) 3 ਅਕਤੂਬਰ ਨੂੰ ਜਿਮਨੇਜੀਅਮ ਹਾਲ ਗੁਰਦਾਸਪੁਰ ਵਿੱਖੇ ਸਵੇਰੇ 9:00 ਵਜੇ ਅਤੇ ਰਗਬੀ (ਲੜਕੇ/ਲੜਕੀਆਂ) ਦੇ ਟਰਾਇਲ 4 ਅਕਤੂਬਰ ਨੂੰ ਸਵੇਰੇ 9:00 ਫੁੱਟਬਾਲ ਗਰਾਊਂਡ ਆਈ ਟੀ ਆਈ ਬਟਾਲਾ ਵਿੱਚ ਕਰਵਾਏ ਜਾਣਗੇ

ਗੁਰਦਾਸਪੁਰ, 24 ਸਤੰਬਰ
ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਟੂਰਨਾਮੈਂਟ 27 ਸਤੰਬਰ 2026 ਤੋਂ 05 ਅਕਤੂਬਰ 2026 ਤੱਕ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਉਮਰ ਵਰਗ ਅੰਡਰ-14, ਅੰਡਰ-17, ਅੰਡਰ-21, ਅੰਡਰ-21-30, ਅੰਡਰ-31- 40, ਅੰਡਰ-41- 50, ਅੰਡਰ-51-60, ਅੰਡਰ-61-70, ਅੰਡਰ-70 ਤੋ ਉਮਰ ਵਰਗਾ ਵਿੱਚ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਗੇਮ ਜਿਮਨਾਸਟਿਕ, ਰਗਬੀ, ਕਰਾਟੇ, ਵੁਸੂ,ਰੋਇੰਗ, ਕੈਕਿੰਗ ਕਨੋਇੰਗ . ਸਾਇਕਲਿੰਗ . ਘੋੜਸਵਾਰੀ, ਤਾਇਕਵਾਡੋ, ਬੇਸਬਾਲ ਖੇਡਾਂ ਵਿੱਚ ਖਿਡਾਰੀਆਂ/ਟੀਮਾ ਦੀ ਚੋਣ ਸਟੇਟ ਪੱਧਰ ਲਈ ਟਰਾਇਲਾ ਦੇ ਅਧਾਰ ਤੇ ਕੀਤੀ ਜਾਵੇਗੀ।
ਜਿਸ ਵਿੱਚ ਜਿਮਨਾਸਟਿਕ ਦੇ ਟਰਾਇਲ ਮਿਤੀ 03-10-2026 (ਲੜਕੇ/ਲੜਕੀਆਂ) ਜਿਮਨੇਜੀਅਮ ਹਾਲ ਗੁਰਦਾਸਪੁਰ ਵਿੱਖੇ ਸਵੇਰੇ 9:00 ਕਰਵਾਏ ਕਰਵਾਏ ਜਾਣਗੇ, ਇਸ ਸਬੰਧੀ ਸ੍ਰੀਮਤੀ ਕੋਮਲ ਵਰਮਾ (ਜਿਮਨਾਸਟਿਕ ਕੋਚ) 8558013227 ਨਾਲ ਸਪੰਰਕ ਕਰ ਲਿਆ ਜਾਵੇ, ਰਗਬੀ (ਲੜਕੇ/ਲੜਕੀਆਂ) ਦੇ ਟਰਾਇਲ ਮਿਤੀ 04-10-2026 ਨੂੰ ਸਵੇਰੇ 9:00 ਫੁੱਟਬਾਲ ਗਰਾਊਂਡ ਆਈ ਟੀ ਆਈ ਬਟਾਲਾ ਵਿੱਚ ਕਰਵਾਏ ਜਾਣਗੇ ਇਸ ਸਬੰਧੀ ਸ੍ਰੀ ਰਾਜੀਵ (7307078607) ਨਾਲ ਸਪੰਰਕ ਕਰ ਲਿਆ ਜਾਵੇ, ਕਰਾਟੇ (ਲੜਕੇ/ਲੜਕੀਆਂ) ਦੇ ਟਰਾਇਲ ਮਿਤੀ 01-10-2026 ਨੂੰ ਸਵੇਰੇ 8:00 ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਚੰਦਨ ਨਗਰ ਬਟਾਲਾ ਵਿਖੇ ਕਰਵਾਏ ਜਾਣਗੇ। ਇਸ ਸਬੰਧੀ ਐਸ.ਬੀ ਤਿਵਾਰੀ ਨਾਲ 9780009324 ਸਪੰਰਕ ਕਰ ਲਿਆ ਜਾਵੇ,ਵੁਸੂ (ਲੜਕੇ/ਲੜਕੀਆਂ) ਦੇ ਟਰਾਇਲ ਮਿਤੀ 26-09-2026 ਤੋਂ 27-09-2026 ਨੂੰ ਸਵੇਰੇ 8:00 ਵਜੇ ਸਿੱਧੂ ਜਿੰਮ ਮਾਰਸ਼ਲ ਆਰਟਸ ਅਕੈਡਮੀ ਅੱਡਾ ਸ਼ਾਹ ਬਾਦ ਕਾਦੀਆਂ ਰੋਡ, ਬਟਾਲਾ ਵਿਖੇ ਕਰਵਾਏ ਜਾਣਗੇ, ਇਸ ਸਬੰਧੀ ਜਾਣਕਾਰੀ ਲਈ ਸ੍ਰੀ ਗੁਰਪ੍ਰੀਤ ਸਿੰਘ 9814009379 ਨਾਲ ਸਪੰਰਕ ਕਰ ਲਿਆ ਜਾਵੇ।
ਇਹਨਾ ਗੇਮਾ ਤੋਂ ਇਲਾਵਾ ਗਮ ਰੋਇੰਗ, ਕੈਕਿੰਗ ਕੰਨੋਇੰਗ, ਸਾਇਕਲਿੰਗ, ਘੋੜਸਵਾਰੀ, ਤਾਇਕਵਾਡੋ, ਬੇਸਬਾਲ ਵਿੱਚ ਜਿਸ ਖਿਡਾਰੀ ਨੇ ਭਾਗ ਲੈਣਾ ਹੈ, ਖਿਡਾਰੀ ਨੇ ਭਾਗ ਲੈਣਾ ਹੈ ਖਿਡਾਰੀ ਦੁਆਰਾ ਆਪਣਾ ਐਂਟਰੀ ਪ੍ਰੋਫਾਰਮਾ ਭਰਕੇ ਮਿਤੀ 29-09- 2026 ਤੱਕ ਜਿਲ੍ਹਾ ਖੇਡ ਦਫਤਰ ਗੁਰਦਾਸਪੁਰ ਵਿਖੇ ਜਮਾ ਕਰਵਾਇਆ ਜਾਵੇ।





















