Code Of Ethics

Download app

Subscribe To Print Edition

Saudi Oil Pipeline Shutdown: ਸਾਊਦੀ ਅਰਬ ਦੀ ਅਹਿਮ ਤੇਲ ਪਾਈਪਲਾਈਨ ਦੀ ਸਪਲਾਈ ਬੰਦ

ਹਮਲੇ ਕਾਰਨ ਨੁਕਸਾਨੀ ਗਈ ਪਾਈਪਲਾਈਨ; ਮੁਰੰਮਤ ਕਾਰਨ ਕਈ ਹਫ਼ਤੇ ਪ੍ਰਭਾਵਿਤ ਰਹੇਗੀ ਸਪਲਾਈ

featured-img

Saudi Oil Pipeline Shutdown: ਸਾਊਦੀ ਅਰਬ ਦੀ ਅਹਿਮ ਤੇਲ ਪਾਈਪਲਾਈਨ ਦੀ ਸਪਲਾਈ ਬੰਦ ਹੋ ਗਈ ਹੈ। ਇਹ ਪਿਛਲੇ ਹਫ਼ਤੇ ਹਮਲੇ ਵਿੱਚ ਨੁਕਸਾਨੀ ਗਈ ਸੀ ਜਿਸ ਦੀ ਮੁਰੰਮਤ ਤੋਂ ਬਾਅਦ ਦੁਬਾਰਾ ਚਾਲੂ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਇਹ ਪਾਈਪਲਾਈਨ ਪੂਰਬ-ਪੱਛਮੀ ਪਾਸਿਉਂ ਲੰਘਦੀ ਹੈ ਤੇ ਸਾਊਦੀ ਅਰਬ ਦੀ ਉਸ ਰਣਨੀਤੀ ਲਈ ਬਹੁਤ ਖਾਸ ਹੈ ਜਿਸ ਤਹਿਤ ਉਹ ਆਪਣੇ ਤੇਲ ਦੀ ਬਰਾਮਦ ਨੂੰ ਲਾਲ ਸਾਗਰ ਵੱਲ ਮੋੜਦੀ ਹੈ। ਇਹ ਪਾਈਪਲਾਈਨ ਫਾਰਸ ਦੀ ਖਾੜੀ ਵਿੱਚ ਸਥਿਤ ਹਰਮੁਜ਼ ਜਲ ਮਾਰਗ ਤੋਂ ਦੂਜੇ ਪਾਸੇ ਹੈ। 1,200 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਪ੍ਰਤੀ ਦਿਨ 7 ਮਿਲੀਅਨ ਬੈਰਲ ਤੱਕ ਤੇਲ ਲੈ ਕੇ ਜਾ ਸਕਦੀ ਹੈ।

 

ਇਰਾਕ ਵਿੱਚ ਇਰਾਨ ਸਮਰਥਿਤ ਮਿਲੀਸ਼ੀਆ ਵੱਲੋਂ ਕੀਤੇ ਗਏ ਡਰੋਨ ਹਮਲੇ ਕਾਰਨ ਇਸ ਪਾਈਪਲਾਈਨ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੁਕਸਾਨ ਨੂੰ ਠੀਕ ਕਰਨ ਵਿੱਚ ਤਿੰਨ ਤੋਂ ਪੰਜ ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ, ਜਿਸ ਵਿੱਚ ਇੱਕ ਵੱਡੀ ਪੰਪਿੰਗ ਸਹੂਲਤ ਦੀ ਮੁਰੰਮਤ ਵੀ ਸ਼ਾਮਲ ਹੈ। ਇੱਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਮੁਰੰਮਤ ਦਾ ਕੰਮ ਚੱਲਣ ਦੌਰਾਨ ਇਹ ਲਾਈਨ ਅੰਸ਼ਕ ਤੌਰ ‘ਤੇ ਕੰਮ ਕਰ ਸਕਦੀ ਹੈ। ਇਹ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਰੱਖੀ ਕਿਉਂਕਿ ਉਨ੍ਹਾਂ ਕੋਲ ਮੀਡੀਆ ਨਾਲ ਗੱਲ ਕਰਨ ਦੀ ਆਗਿਆ ਨਹੀਂ ਸੀ।

ਅਰਾਮਕੋ ਕੰਪਨੀ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਪਾਈਪਲਾਈਨ ਨੂੰ ਚਲਾਉਣ ਵਾਲੀ ਸਾਊਦੀ ਤੇਲ ਕੰਪਨੀ ‘ਅਰਾਮਕੋ’ ਨੇ ਇਸ ਮਾਮਲੇ ’ਤੇ ਕੋਈ ਜਵਾਬ ਨਹੀਂ ਦਿੱਤਾ। ਸਰਕਾਰ ਦੁਆਰਾ ਚਲਾਏ ਜਾ ਰਹੇ ਸੈਂਟਰ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ, ਜੋ ਕਿ ਦੇਸ਼ ਵਿੱਚ ਵਿਦੇਸ਼ੀ ਮੀਡੀਆ ਦੀ ਦੇਖਭਾਲ ਕਰਦਾ ਹੈ, ਨੇ ਕਿਹਾ ਕਿ ਉਹ ਇਸ ਜਾਂਚ ਨੂੰ ਦੇਖ ਰਿਹਾ ਹੈ ਕਿ ਪਾਈਪਲਾਈਨ ਦੀ ਮੁਰੰਮਤ ਵਿੱਚ ਕਿੰਨਾ ਸਮਾਂ ਲੱਗੇਗਾ।

Leave a Comment

Advertisment

You May Like This