Code Of Ethics

Download app

Subscribe To Print Edition

Kailash Yatra Postponed: ਉਤਰਾਖੰਡ ਵਿੱਚ ਕੈਲਾਸ਼ ਯਾਤਰਾ ਦਾ ਦੂਜਾ ਪੜਾਅ 20 ਸਤੰਬਰ ਤੱਕ ਮੁਲਤਵੀ

ਕੁਲਾਗੜ੍ਹ ਕੋਲ ਬੇਲੀ ਪੁਲ ਰੁੜਨ ਕਾਰਨ ਰੋਕੀ ਯਾਤਰਾ

featured-img

Kailash Yatra Postponed: ਉਤਰਾਖੰਡ ਦੇ ਪਿਥੌਰਗੜ੍ਹ ਜ਼ਿਲ੍ਹੇ ਵਿੱਚ ਖਰਾਬ ਮੌਸਮ ਅਤੇ ਰਸਤੇ ਬੰਦ ਹੋਣ ਕਾਰਨ ਕੈਲਾਸ਼ ਯਾਤਰਾ ਦਾ ਦੂਜਾ ਪੜਾਅ 20 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਸ ਯਾਤਰਾ ਦਾ ਇਹ ਦੂਜਾ ਪੜਾਅ 15 ਸਤੰਬਰ ਤੋਂ ਸ਼ੁਰੂ ਹੋਣਾ ਸੀ।

ਧਾਰਚੂਲਾ ਦੇ ਉਪ-ਮੰਡਲ ਮੈਜਿਸਟ੍ਰੇਟ ਆਸ਼ੀਸ਼ ਜੋਸ਼ੀ ਨੇ ਦੱਸਿਆ ਕਿ ਕੈਲਾਸ਼ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ‘ਇਨਰ ਲਾਈਨ ਪਰਮਿਟ’ ਜਾਰੀ ਕਰਨ ਦਾ ਕੰਮ 20 ਸਤੰਬਰ ਤੋਂ ਸ਼ੁਰੂ ਹੋਵੇਗਾ ਹਾਲਾਂਕਿ ਇਸ ਲਈ ਤਰੀਕ ਪੱਕੀ ਨਹੀਂ ਹੋਈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਇਲਾਕੇ ਵਿੱਚ ਮੌਸਮ ਅਤੇ ਆਉਣ-ਜਾਣ ਦੇ ਹਾਲਾਤ ਠੀਕ ਰਹੇ, ਤਾਂ ਹੀ ਦੂਜੇ ਪੜਾਅ ਲਈ ਪਰਮਿਟ ਜਾਰੀ ਕੀਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ‘ਇਨਰ ਲਾਈਨ ਪਰਮਿਟ’ ਇੱਕ ਅਜਿਹਾ ਸਰਕਾਰੀ ਯਾਤਰਾ ਦਸਤਾਵੇਜ਼ ਹੁੰਦਾ ਹੈ ਜਿਸ ਨਾਲ ਭਾਰਤੀ ਨਾਗਰਿਕ ਕੁਝ ਖਾਸ ਸੁਰੱਖਿਅਤ ਅਤੇ ਮਨਾਹੀ ਵਾਲੇ ਇਲਾਕਿਆਂ ਵਿੱਚ ਸੀਮਤ ਸਮੇਂ ਲਈ ਜਾ ਸਕਦੇ ਹਨ ਜਾਂ ਰੁਕ ਸਕਦੇ ਹਨ।

ਅਧਿਕਾਰੀ ਮੁਤਾਬਕ ਯਾਤਰਾ ਦੇ ਦੂਜੇ ਪੜਾਅ ਨੂੰ ਅੱਗੇ ਵਧਾਉਣ ਦਾ ਮੁੱਖ ਕਾਰਨ ਇਹ ਹੈ ਕਿ ਧਾਰਚੂਲਾ-ਗੁੰਜੀ ਰਸਤੇ ‘ਤੇ ਕੁਲਾਗੜ੍ਹ ਕੋਲ ਬਣਿਆ ਬੇਲੀ ਪੁਲ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਪਾਣੀ ਵਿੱਚ ਰੁੜ੍ਹ ਗਿਆ। ਜੋਸ਼ੀ ਨੇ ਦੱਸਿਆ ਕਿ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ ਪੁਲ ਨੂੰ ਦੁਬਾਰਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਫੌਜ ਨੇ ਉੱਪਰਲੇ ਇਲਾਕਿਆਂ ਤੱਕ ਜਾਣ ਲਈ ਇੱਕ ਵਿਕਲਪਕ ਰਸਤਾ ਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਯਾਤਰਾ ਤਾਂ ਹੀ ਸ਼ੁਰੂ ਕਰਨਗੇ ਜਦੋਂ ਇਹ ਪਤਾ ਲੱਗ ਜਾਵੇਗਾ ਕਿ ਮੌਸਮ ਅਤੇ ਆਵਾਜਾਈ ਯਾਤਰੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਜ਼ਿਕਰਯੋਗ ਹੈ ਕਿ ਪਿਥੌਰਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਮੌਨਸੂਨ ਦੌਰਾਨ ਰਸਤਿਆਂ ਵਿੱਚ ਢਿੱਗਾਂ ਡਿੱਗਣ ਦੇ ਡਰੋਂ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 2 ਜੁਲਾਈ ਤੋਂ ਹੀ ਆਦਿ ਕੈਲਾਸ਼ ਯਾਤਰਾ ਦੇ ਪਰਮਿਟ ਦੇਣੇ ਬੰਦ ਕਰ ਦਿੱਤੇ ਸਨ। ਇਸ ਸਾਲ 1 ਮਈ ਨੂੰ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਸਿਰਫ਼ ਦੋ ਮਹੀਨਿਆਂ ਦੇ ਅੰਦਰ ਰਿਕਾਰਡ 52,441 ਸ਼ਰਧਾਲੂਆਂ ਨੇ ਕੈਲਾਸ਼ ਅਤੇ ਓਮ ਪਰਵਤ ਦੇ ਦਰਸ਼ਨ ਕੀਤੇ ਹਨ। ਪਿਥੌਰਗੜ੍ਹ ਵਿੱਚ ਕੈਲਾਸ਼ ਯਾਤਰਾ ਤਿੱਬਤ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਦੇ ਨਾਲ ਹੀ 1981 ਵਿੱਚ ਸ਼ੁਰੂ ਹੋਈ ਸੀ ਪਰ 12 ਅਕਤੂਬਰ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਬਾਅਦ ਇਸ ਨੂੰ ਬਹੁਤ ਜ਼ਿਆਦਾ ਮਕਬੂਲਤਾ ਮਿਲੀ ।

 

Leave a Comment

Advertisment

You May Like This