Code Of Ethics

Download app

Subscribe To Print Edition

Punjab Market Committees: ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਦੇ ਡੇਢ ਦਰਜਨ ਚੇਅਰਮੈਨ ਨਿਯੁਕਤ

Punjab Chairman Appointments: ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਨੇੜਲਾ ਗੁਰਬਾਜ਼ ਸਿੰਘ ਚੇਅਰਮੈਨ ਬਣਿਆ

featured-img

Punjab market committee chairpersons:ਪੰਜਾਬ ਸਰਕਾਰ ਨੇ ਅੱਜ ਡੇਢ ਦਰਜਨ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਹਨ ਜਿਨ੍ਹਾਂ ਬਾਰੇ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਲੰਮੀ ਜੱਦੋਜਹਿਦ ਮਗਰੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨੇੜਲੇ ਗੁਰਬਾਜ਼ ਸਿੰਘ ਨੂੰ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੀ ਚੇਅਰਮੈਨੀ ਨਸੀਬ ਹੋਈ ਹੈ। ਖੇਤੀ ਮੰਤਰੀ ਖੁੱਡੀਆਂ ਦੇ ਜੱਦੀ ਹਲਕਾ ਲੰਬੀ ’ਚ ਪੈਂਦੀ ਮਾਰਕੀਟ ਕਮੇਟੀ ਦੀ ਚੇਅਰਮੈਨੀ ਦਾ ਅਹੁਦਾ ਹੁਣ ਤੱਕ ਖ਼ਾਲੀ ਪਿਆ ਸੀ। ਖੁੱਡੀਆਂ ਲਈ ਗੁਰਬਾਜ਼ ਸਿੰਘ ਨੂੰ ਚੇਅਰਮੈਨ ਬਣਾਉਣਾ ਵਕਾਰ ਦਾ ਸਵਾਲ ਸੀ।

ਪੰਜਾਬ ਸਰਕਾਰ ਵੱਲੋਂ ਪਹਿਲਾਂ ਮਨਵੀਰ ਸਿੰਘ ਖੁੱਡੀਆਂ ਨੂੰ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਦੀ ਚਰਚਾ ਸੀ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੇ ਦਖਲ ਮਗਰੋਂ ਗੁਰਬਾਜ਼ ਸਿੰਘ ਦੇ ਹਿੱਸੇ ਮਾਰਕੀਟ ਕਮੇਟੀ ਕਿੱਲਿਆਂਵਾਲੀ ਦੀ ਚੇਅਰਮੈਨੀ ਆਈ ਹੈ। ਮੁੱਖ ਮੰਤਰੀ ਨੇ ਲੰਘੇ ਕੱਲ੍ਹ 18 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਨੂੰ ਹਰੀ ਝੰਡੀ ਦੇ ਦਿੱਤੀ ਸੀ ਅਤੇ ਖੇਤੀ ਵਿਭਾਗ ਪੰਜਾਬ ਨੇ ਇਸ ਬਾਰੇ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਤੋਂ ਪਹਿਲਾਂ ਪੁਲੀਸ ਰਿਪੋਰਟ ਵੀ ਹਾਸਲ ਕੀਤੀ ਸੀ।

ਵੇਰਵਿਆਂ ਅਨੁਸਾਰ ਰੇਸ਼ਮ ਸਿੰਘ ਨੂੰ ਮਾਰਕੀਟ ਕਮੇਟੀ ਚੌਗਾਵਾਂ, ਹਰਪਾਲ ਸਿੰਘ ਚੌਹਾਨ ਨੂੰ ਗਹਿਰੀ ਕਮੇਟੀ ,ਲਖਵਿੰਦਰ ਸਿੰਘ ਉਸਮਾ ਨੂੰ ਮਹਿਤਾ ਕਮੇਟੀ, ਗੁਰਸ਼ਮਿੰਦਰ ਸਿੰਘ ਨੂੰ ਅਰਨੀਵਾਲਾ ਕਮੇਟੀ, ਅਮਿਤ ਰਿਣਵਾ ਨੂੰ ਫ਼ਾਜ਼ਿਲਕਾ ਕਮੇਟੀ, ਪ੍ਰਦੀਪ ਕੁਮਾਰ ਨੂੰ ਜਲਾਲਾਬਾਦ ਕਮੇਟੀ, ਅੰਗਰੇਜ਼ ਸਿੰਘ ਬਰਾੜ ਨੂੰ ਸੀਤੋ ਗੁਣੋ ਕਮੇਟੀ, ਹਰਮੀਤ ਸਿੰਘ ਸੰਧੂ ਨੂੰ ਫ਼ਿਰੋਜ਼ਪੁਰ ਸਿਟੀ ਕਮੇਟੀ, ਰਾਜਿੰਦਰ ਸਿੰਘ ਜੰਗਲਾ ਨੂੰ ਫ਼ਤਿਹਗੜ੍ਹ ਚੂੜੀਆਂ ਕਮੇਟੀ, ਗਗਨਦੀਪ ਸਿੰਘ ਨੂੰ ਗੁਰਦਾਸਪੁਰ ਕਮੇਟੀ, ਰਾਹੁਲ ਸ਼ਰਮਾ ਨੂੰ ਕਾਹਨੂੰਵਾਨ ਕਮੇਟੀ, ਸਰਬਜੀਤ ਸਿੰਘ ਪੱਪਲ ਨੂੰ ਭੁਲੱਥ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

ਇਸੇ ਤਰ੍ਹਾਂ ਹੀ ਬਿਕਰਮਜੀਤ ਸਿੰਘ ਨੂੰ ਢਿਲਵਾਂ ਕਮੇਟੀ, ਗੁਰਪਾਲ ਬਹਾਦਰ ਸਿੰਘ ਨੂੰ ਕਪੂਰਥਲਾ ਕਮੇਟੀ, ਆਕਾਸ਼ਦੀਪ ਸਿੰਘ ਨੂੰ ਸੁਲਤਾਨਪੁਰ ਲੋਧੀ ਕਮੇਟੀ, ਸਮੀਰ ਸ਼ਾਰਦਾ ਨੂੰ ਪਠਾਨਕੋਟ ਕਮੇਟੀ, ਚੰਨਣ ਸਿੰਘ ਨੂੰ ਆਨੰਦਪੁਰ ਸਾਹਿਬ ਕਮੇਟੀ ਅਤੇ ਗੁਰਬਾਜ਼ ਸਿੰਘ ਨੂੰ ਮਾਰਕੀਟ ਕਮੇਟੀ ਕਿੱਲਿਆਂਵਾਲੀ ਦਾ ਚੇਅਰਮੈਨ ਲਾਇਆ ਹੈ।

ਚੇਤੇ ਰਹੇ ਕਿ ‘ਆਪ’ ਦੀ ਦਿੱਲੀ ਲੀਡਰਸ਼ਿਪ ਵੱਲੋਂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਸੂਬਾਈ ਚੇਅਰਮੈਨ ਲਗਾਏ ਜਾਣ ਮਗਰੋਂ ਬਦਲੇ ਹਾਲਾਤ ’ਚ ਖੇਤੀ ਮੰਤਰੀ ਖੁੱਡੀਆਂ ਦੇ ਨੇੜਲੇ ਗੁਰਬਾਜ਼ ਸਿੰਘ ਦੀ ਚੇਅਰਮੈਨੀ ਦਾ ਪੇਚ ਫਸ ਗਿਆ ਸੀ। ਗੁਰਬਾਜ਼ ਸਿੰਘ ਲੰਮੇ ਅਰਸੇ ਤੋਂ ਖੁੱਡੀਆਂ ਪਰਿਵਾਰ ਨਾਲ ਜੁੜਿਆ ਹੋਇਆ ਹੈ।

 

Leave a Comment

Advertisment

You May Like This