ਗੁਰਦਾਸਪੁਰ, 7 ਸਤੰਬਰ
ਆਯੂਸ਼ ਮੰਤਰਾਲੇ, ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਰਹਿਨੁਮਾਈ ਹੇਠ, ਡਾਇਰੈਕਟਰ ਆਯੁਰਵੇਦ, ਪੰਜਾਬ ਡਾਕਟਰ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ(ਵਧੀਕ ਚਾਰਜ), ਡਾਕਟਰ ਸੀਮਾ ਗਰੇਵਾਲ ਦੀ ਯੋਗ ਅਗਵਾਈ ਹੇਠ, ਮੁਖੀ ਹੋਮਿਓ ਪੈਥਿਕ ਵਿਭਾਗ ਦੇ ਸਹਿਯੋਗ ਨਾਲ਼ ਗੁਰਦਾਸਪੁਰ ਜ਼ਿਲ੍ਹੇ ਵਿੱਚ 7 ਸਤੰਬਰ ਤੋਂ 30 ਸਤੰਬਰ ਤੱਕ 10 ਆਯੂਸ਼ ਕੈਂਪ ਲਗਾਏ ਜਾ ਰਹੇ ਹਨ।
ਡਾਕਟਰ ਸੀਮਾ ਗਰੇਵਾਲ ਨੇ ਦੱਸਿਆ ਕਿ ਅੱਜ ਆਯੂਸ਼ਮਾਨ ਆਰੋਗਿਆ ਕੇਂਦਰ, ਤਾਲਿਬਪੁਰ ਪੰਡੋਰੀ ਵਿਖੇ ਵਿਸ਼ੇਸ਼ ਕੈਂਪ ਲੱਗਾ ਹੈ। ਜਯੋਤੀ ਪ੍ਰਜਵਲਨ ਤੋਂ ਉਪਰੰਤ ਧਨਵੰਤਰੀ ਪੂਜਾ ਕੀਤੀ ਗਈ।ਆਯੁਰਵੈਦਿਕ ਮੈਡੀਕਲ ਅਫਸਰਾਂ ਡਾਕਟਰ ਨੀਤੂ ਅੱਗਰਵਾਲ ਅਤੇ ਡਾਕਟਰ ਵਰੁਣ ਕੁਮਾਰ ਅਤੇ ਹੋਮੀਓਪੈਥਿਕ ਮੈਡੀਕਲ ਅਫ਼ਸਰ ਡਾਕਟਰ ਇੰਦਰਜੀਤ ਰਾਣਾ ਨੇ ਰੋਗੀਆਂ ਦਾ ਮੁਆਇਨਾ ਕੀਤਾ।
ਉਪਵੈਦ ਸ਼੍ਰੀਮਤੀ ਵੀਨਾ ਕੁਮਾਰੀ ਅਤੇ ਸਰੋਜ ਬਾਲਾ ਨੇ ਆਯੁਰਵੈਦਿਕ ਦਵਾਈਆਂ ਵੰਡੀਆਂ ਅਤੇ ਹੋਮੀਓਪੈਥਿਕ ਫਾਰਮਾਸਿਸਟ ਭਾਰਤ ਭੂਸ਼ਣ ਅਤੇ ਬਲਜਿੰਦਰ ਨੇ ਹੋਮੀਓਪੈਥਿਕ ਦਵਾਈਆਂ ਵੰਡੀਆਂ।
ਬਿਕਰਮਜੀਤ ਬੇਦੀ ਦੁਆਰਾ ਆਏ ਹੋਏ ਰੋਗੀਆਂ ਅਤੇ ਬੱਚਿਆਂ ਨੂੰ ਯੋਗ ਦੀ ਤਕਨੀਕ ਸਿਖਾਈ ਗਈ। ਇੰਚਾਰਜ ਟੀਮ ਡਾਕਟਰ ਮੀਨਾਕਸ਼ੀ, ਉਪਵੈਦ ਸ਼੍ਰੀ ਸ਼ੰਕਰ ਅਬਰੋਲ, ਸ਼੍ਰੀਮਤੀ ਸੱਤਿਆ ਦੇਵੀ, ਅਤੇ ਸੇਵਿਕਾ ਸ਼੍ਰੀਮਤੀ ਪਰਵੀਨ ਅਤੇ ਸ਼੍ਰੀਮਤੀ ਕਮਲੇਸ਼ ਨੇ ਸਮੁੱਚੇ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ। ਆਏ ਹੋਏ ਰੋਗੀਆਂ ਦੀ ਪਾਣੀ ਅਤੇ ਚਾਹ ਨਾਲ ਸੇਵਾ ਕੀਤੀ ਗਈ ਅਤੇ ਮੈਡੀਕਲ ਟੀਮ ਅਤੇ ਦੌਰੇ ਤੇ ਆਈ ਟੀਮ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ। ਪੰਜ ਛੇ ਪਿੰਡਾਂ ਤੋਂ ਆਏ ਕੁੱਲ 540 ਦਾ ਮੁਆਇਨਾ ਕੀਤਾ ਗਿਆ। 291 ਰੋਗੀਆਂ ਨੇ ਆਯੁਰਵੈਦਿਕ ਪ੍ਰਣਾਲੀ ਰਾਹੀਂ ਲਾਭ ਲਿਆ ਅਤੇ 249 ਰੋਗੀਆਂ ਨੇ ਹੋਮਿਓਪੈਥੀ ਰਾਹੀਂ ਲਾਭ ਲਿਆ।
ਉਨ੍ਹਾਂ ਦੱਸਿਆ ਕਿ ਕੱਲ੍ਹ 8 ਸਤੰਬਰ ਨੂੰ ਆਯੂਸ਼ਮਾਨ ਆਰੋਗਿਆ ਕੇਂਦਰ, ਚੱਕ ਸ਼ਰੀਫ਼
11 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ, ਬੱਲਪੁਰੀਆਂ
15 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ, ਬੱਬਰੀ ਜੀਵਨਵਾਲ 16 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ, ਰਣਜੀਤ ਬਾਗ਼ 21 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ, ਧੰਦੋਈ 22 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ, ਮਸਾਣੀਆਂ
24 ਸਤੰਬਰ ਹੋਮੀਓਪੈਥਿਕ ਪੀ.ਐਚ.ਸੀ. ਸਿਵਿਲ ਹਸਪਤਾਲ, ਸਿੰਘੋਵਾਲ
28 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ ਅਤੇਮੜ੍ਹੀਆਂਵਾਲ
30 ਸਤੰਬਰ ਆਯੂਸ਼ਮਾਨ ਆਰੋਗਿਆ ਕੇਂਦਰ, ਸੇ਼ਖਾ ਵਿਖੇ ਵਿਸ਼ੇਸ਼ ਕੈਂਪ ਲੱਗੇਗਾ।ਉਨ੍ਹਾਂ ਦੱਸਿਆ ਕਿ ਸਮਾਂ ਸਵੇਰ 9 ਤੋਂ ਦੁਪਹਿਰ 3 ਵਜੇ ਤੱਕ ਹੈ।




















