Code Of Ethics

Download app

Subscribe To Print Edition

Nepal Floods: ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ AI ਨਾਲ ਤਿਆਰ ਫ਼ਰਜ਼ੀ ਤਸਵੀਰਾਂ ਅਤੇ ਵੀਡੀਓਜ਼ ਦੀ ਭਰਮਾਰ

72 ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼

featured-img

ਨੇਪਾਲ ਵਿੱਚ ਅਚਾਨਕ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦੇਸ਼ ਰਾਹਤ ਅਤੇ ਬਚਾਅ ਮੁਹਿੰਮ ਦੇ ਨਾਲ-ਨਾਲ ਗ਼ਲਤ ਸੂਚਨਾਵਾਂ ਦੇ ਹੜ੍ਹ ਨਾਲ ਵੀ ਜੂਝ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਫ਼ਰਜ਼ੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਨਾਲ ਤਿਆਰ ਤਸਵੀਰਾਂ ਅਤੇ ਵੀਡੀਓਜ਼ ਦੀ ਭਰਮਾਰ ਦੇ ਵਿਚਕਾਰ ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿੱਚ 72 ਸੋਸ਼ਲ ਮੀਡੀਆ ਉਪਭੋਗਤਾਵਾਂ (ਯੂਜ਼ਰਜ਼) ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

ਸੋਮਵਾਰ ਨੂੰ ‘ਦਿ ਕਾਠਮੰਡੂ’ ਪੋਸਟ ਦੇ ਅਨੁਸਾਰ, ਦੇਸ਼ ਦੇ ਮੀਡੀਆ ਰੈਗੂਲੇਟਰ, ਨੇਪਾਲ ਪ੍ਰੈਸ ਕੌਂਸਲ ਨੇ “ਵਿਸ਼ੇਸ਼ ਸ਼ਿਕਾਇਤਾਂ ‘ਤੇ ਭੋਟੇਕੋਸ਼ੀ ਘਟਨਾ” ਨਾਮਕ ਇੱਕ ਪੋਰਟਲ ਲਾਂਚ ਕੀਤਾ ਹੈ, ਜਿਸ ਰਾਹੀਂ ਆਮ ਲੋਕ ਆਫ਼ਤ ਨਾਲ ਸਬੰਧਤ ਗ਼ਲਤ ਸੂਚਨਾ ਅਤੇ ਇਤਰਾਜ਼ਯੋਗ ਦ੍ਰਿਸ਼ ਸਮੱਗਰੀ ਦੀ ਸ਼ਿਕਾਇਤ ਕਰ ਸਕਦੇ ਹਨ।

ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹਿਮਾਲੀਅਨ ਦੇਸ਼ ਵਿੱਚ ਅਚਾਨਕ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਦਿਖਾਉਣ ਦਾ ਦਾਅਵਾ ਕਰਨ ਵਾਲੇ ਨਾਟਕੀ ਵੀਡੀਓ ਅਤੇ ਤਸਵੀਰਾਂ ਵੱਡੀ ਗਿਣਤੀ ਵਿੱਚ ਪ੍ਰਸਾਰਿਤ ਹੋ ਰਹੀਆਂ ਹਨ।

ਰਿਪੋਰਟ ਦੇ ਅਨੁਸਾਰ, ਇਸ ਫੁਟੇਜ ਵਿੱਚੋਂ ਕੁਝ ਅਸਲੀ ਹਨ, ਪਰ ਜਾਂਚਕਰਤਾਵਾਂ ਨੇ ਪਾਇਆ ਹੈ ਕਿ ਵਿਆਪਕ ਤੌਰ ‘ਤੇ ਪ੍ਰਸਾਰਿਤ ਕਈ ਵੀਡੀਓ ਅਤੇ ਤਸਵੀਰਾਂ ਦੂਜੇ ਦੇਸ਼ਾਂ ਵਿੱਚ ਆਈਆਂ ਆਫ਼ਤਾਂ ਦੀਆਂ ਹਨ ਅਤੇ ਦੁਬਾਰਾ ਪ੍ਰਸਾਰਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਹ ਸਮੱਗਰੀ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਹੈ ਜਾਂ ਉਸ ਵਿੱਚ ਬਦਲਾਅ ਕੀਤਾ ਗਿਆ ਹੈ।

ਗੁੰਮਰਾਹਕੁੰਨ ਸਮੱਗਰੀ ਦੇ ਤੇਜ਼ੀ ਨਾਲ ਫੈਲਣ ਨਾਲ ਸੂਚਨਾ ਪ੍ਰਣਾਲੀ ਹੋਰ ਵੀ ਗੁੰਝਲਦਾਰ ਹੋ ਗਈ ਹੈ ਕਿਉਂਕਿ ਬਹੁਤ ਸਾਰੇ ਪਰਿਵਾਰ ਆਪਣੇ ਲਾਪਤਾ ਰਿਸ਼ਤੇਦਾਰਾਂ ਦੀ ਭਾਲ ਕਰ ਰਹੇ ਹਨ ਅਤੇ ਅਧਿਕਾਰੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਲਾਂਕਣ ਕਰਨ ਲਈ ਸੰਘਰਸ਼ ਕਰ ਰਹੇ ਹਨ।

ਇਹ ਦੁਖਾਂਤ ਸੋਸ਼ਲ ਮੀਡੀਆ ਉਪਭੋਗਤਾਵਾਂ ਲਈ ਆਮਦਨ ਦਾ ਇੱਕ ਸਰੋਤ ਵੀ ਬਣ ਗਿਆ ਹੈ, ਜੋ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਅਤੇ ਆਪਣੀ ਸਮੱਗਰੀ ਨੂੰ ਵਾਇਰਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਅਧਿਕਾਰੀਆਂ, ਪੱਤਰਕਾਰਾਂ ਅਤੇ ਜਾਂਚਕਰਨ ਵਾਲਿਆਂ ਵਿੱਚ ਚਿੰਤਾਵਾਂ ਵਧੀਆਂ ਹਨ।

ਨੇਪਾਲ ਪ੍ਰੈੱਸ ਕੌਂਸਲ ਦੇ ਚੇਅਰਮੈਨ ਉਮੇਸ਼ ਸ਼੍ਰੇਸ਼ਠ ਦੇ ਅਨੁਸਾਰ, 72 ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੇ ਨਿੱਜੀ ਖਾਤਿਆਂ ਰਾਹੀਂ ਸਮੱਗਰੀ ਪੋਸਟ ਕੀਤੀ ਸੀ।

ਸ਼੍ਰੇਸ਼ਠ ਨੇ ਕਿਹਾ ਕਿ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਤੱਕ ਕੌਂਸਲ ਦੇ ਵਿਸ਼ੇਸ਼ ਪੋਰਟਲ ‘ਤੇ 101 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚ ਭਿਆਨਕ ਦ੍ਰਿਸ਼ ਪੋਸਟ ਕਰਨ ਵਾਲੇ 67 ਨਿੱਜੀ ਖਾਤਿਆਂ ਵਿਰੁੱਧ ਸ਼ਿਕਾਇਤਾਂ ਸ਼ਾਮਲ ਸਨ।

Leave a Comment

Advertisment

You May Like This