Code Of Ethics

Download app

Subscribe To Print Edition

ਚੀਨ-ਨੇਪਾਲ ਸਰਹੱਦ ‘ਤੇ ਗਲੇਸ਼ੀਅਰ ਟੁੱਟਣ ਨਾਲ ਬਣੀ ਝੀਲ ਹੋਈ ਓਵਰਫਲੋ; ਖ਼ਤਰੇ ਕਾਰਨ ਬਚਾਅ ਕਾਰਜ ਰੁਕੇ

ਝੀਲ ਵਿੱਚ ਪਾਣੀ ਦੀ ਮਾਤਰਾ ਵਧ ਕੇ 2.5 ਮਿਲੀਅਨ ਘਣ ਮੀਟਰ ਤੋਂ ਪਾਰ

featured-img

ਚੀਨ-ਨੇਪਾਲ ਸਰਹੱਦ ‘ਤੇ ਗਲੇਸ਼ੀਅਰ ਟੁੱਟਣ ਤੋਂ ਬਾਅਦ ਮਲਬੇ ਨਾਲ ਬਣੀ ਇੱਕ ਝੀਲ ਓਵਰਫਲੋ ਹੋਣੀ ਸ਼ੁਰੂ ਹੋ ਗਈ ਹੈ। ਝੀਲ ਪਹਿਲਾਂ ਹੀ ਗੰਭੀਰ ਹੜ੍ਹਾਂ ਦਾ ਕਾਰਨ ਬਣ ਚੁੱਕੀ ਹੈ। ਚੀਨੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸਥਿਤੀ ਕਾਰਨ ਬਚਾਅ ਕਾਰਜਾਂ ਨੂੰ ਰੋਕਣਾ ਕਰਨਾ ਪਿਆ ਹੈ।

ਨੇਪਾਲ ਅਤੇ ਚੀਨ ਦੋਵਾਂ ਨੇ ਵੀਰਵਾਰ ਨੂੰ ਹਿਮਾਲਿਆ ਵਿੱਚ ਹੜ੍ਹ ਦੇ ਨਵੇਂ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ ਸੀ, ਜਿੱਥੇ ਮਲਬੇ ਦੇ ਬੰਨ੍ਹ ਨੇ ਉੱਪਰ ਵੱਲ ਇੱਕ ਝੀਲ ਬਣਾ ਦਿੱਤੀ ਸੀ ਜਿਸ ਦੇ ਫੱਟਣ ਦਾ ਖ਼ਤਰਾ ਬਣਿਆ ਹੋਇਆ ਸੀ।

ਬੁੱਧਵਾਰ ਨੂੰ ਆਏ ਅਚਾਨਕ ਹੜ੍ਹਾਂ ਵਿੱਚ ਸੈਂਕੜੇ ਲੋਕਾਂ ਦੀ ਮੌਤ ਤੋਂ ਬਾਅਦ, ਚੀਨ ਆਪਣੇ ਤਿੱਬਤ ਖੇਤਰ ਨੂੰ ਨੇਪਾਲ ਨਾਲ ਜੋੜਨ ਵਾਲੇ ਆਫ਼ਤ ਪ੍ਰਭਾਵਿਤ ਸਰਹੱਦੀ ਖੇਤਰ ਵਿੱਚ ਹੜ੍ਹ ਦੇ ਜੋਖਮ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਸਰਕਾਰੀ ਬ੍ਰੌਡਕਾਸਟਰ ਸੀ ਸੀ ਟੀ ਵੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਝੀਲ ਦੇ ਫਟਣ ਦੇ ਖ਼ਤਰਿਆਂ ਅਤੇ ਜ਼ਮੀਨ ਖਿਸਕਣ ਤੇ ਬਰਫ਼ੀਲੇ ਤੋਦੇ ਡਿੱਗਣ ਵਰਗੀਆਂ ਹੋਰ ਆਫ਼ਤਾਂ ਦੇ ਜੋਖਮ ਕਾਰਨ  ਸਾਰੇ ਚੀਨੀ ਬਚਾਅ ਕਰਮਚਾਰੀਆਂ ਅਤੇ ਵਾਹਨਾਂ ਨੂੰ ਸੁਰੱਖਿਅਤ ਖੇਤਰ ਵਿੱਚ ਰਹਿਣ ਲਈ ਵਾਪਸ ਬੁਲਾ ਲਿਆ ਗਿਆ ਹੈ।

ਸਥਿਤੀ ਉੱਤੇ ਨਜ਼ਰ ਰੱਖਣ ਲਈ ਭੇਜੀ ਗਈ ਅੱਠ ਮੈਂਬਰੀ ਚੀਨੀ ਇੰਜੀਨੀਅਰਿੰਗ ਟੀਮ ਨੇ ਇੱਕ ਦਿਨ ਪਹਿਲਾਂ ਰਿਕਾਰਡ ਕੀਤਾ ਸੀ ਕਿ ਝੀਲ ਦੇ ਪਾਣੀ ਦੀ ਮਾਤਰਾ 2.5 ਮਿਲੀਅਨ ਘਣ ਮੀਟਰ ਤੋਂ ਵੱਧ ਹੋ ਗਈ ਹੈ, ਜਦੋਂ ਕਿ ਪਹਿਲਾਂ 1.5 ਤੋਂ 2 ਮਿਲੀਅਨ ਘਣ ਮੀਟਰ ਦਾ ਅਨੁਮਾਨ ਸੀ।

ਸੀ ਸੀ ਟੀ ਵੀ ਰਿਪੋਰਟ ਦੇ ਅਨੁਸਾਰ, ਅਧਿਕਾਰੀਆਂ ਨੇ ਵੀਰਵਾਰ ਨੂੰ ਝੀਲ (ਮਲਬੇ ਦੁਆਰਾ ਬਣਾਈ ਗਈ) ਦਾ ਹਵਾਈ ਸਰਵੇਖਣ ਅਤੇ 3ਡੀ ਮਾਡਲਿੰਗ ਕਰਨ ਲਈ ਇੱਕ ਇੰਜੀਨੀਅਰਿੰਗ ਟੀਮ ਤਾਇਨਾਤ ਕੀਤੀ।

ਇੰਜੀਨੀਅਰਾਂ ਵਿੱਚੋਂ ਇੱਕ, ਚੇਨ ਹੈਂਕਸਿਆਓ ਨੇ ਕਿਹਾ ਕਿ ਸਾਈਟ ਤੱਕ ਪਹੁੰਚ ਮੁਸ਼ਕਲ ਸੀ, ਜੋ ਇੱਕ ਵੱਡੀ ਚੁਣੌਤੀ ਪੇਸ਼ ਕਰ ਰਹੀ ਸੀ।

ਚੇਨ ਨੇ ਵੀਰਵਾਰ ਸ਼ਾਮ ਨੂੰ ਸੀ ਸੀ ਟੀ ਵੀ ਨੂੰ ਦੱਸਿਆ, “ਗਲੇਸ਼ੀਅਰ ਦੇ ਟੁੱਟਣ ਨਾਲ ਝੀਲ ਬਣਨ ਤੋਂ ਬਾਅਦ, ਇਸ ਦੇ ਕਿਨਾਰੇ ਦੇ ਨਾਲ-ਨਾਲ ਕਈ ਅਲੱਗ-ਥਲੱਗ ਅਤੇ ਖੜ੍ਹੀਆਂ ਚੱਟਾਨਾਂ ਦਿਖਾਈ ਦਿੱਤੀਆਂ।”

ਚੇਨ ਨੇ ਕਿਹਾ ਕਿ ਝੀਲ ਦੇ ਖ਼ਤਰੇ ਨੂੰ ਘਟਾਉਣ ਲਈ ਆਮ ਤਰੀਕਾ ਬੰਨ੍ਹ ਦੇ ਹੇਠਲੇ ਹਿੱਸੇ ਵਿੱਚ ਇੱਕ ਨਿਕਾਸੀ ਚੈਨਲ ਦੀ ਖੁਦਾਈ ਕਰਨਾ ਹੈ।

ਉਸ ਚੈਨਲ ਦੀ ਚੌੜਾਈ ਅਤੇ ਡੂੰਘਾਈ ਦਾ ਪਤਾ ਲਗਾਉਣ ਲਈ ਪਾਣੀ ਕਿੰਨੀ ਤੇਜ਼ੀ ਨਾਲ ਵਹੇਗਾ ਅਤੇ ਝੀਲ ਕਿੰਨੀ ਜਲਦੀ ਭਰ ਜਾਵੇਗੀ, ਇਸ ਦੇ ਆਧਾਰ ‘ਤੇ ਗਣਨਾਵਾਂ ਦੀ ਲੋੜ ਹੁੰਦੀ ਹੈ।

ਉਨ੍ਹਾਂ ਦੇ ਸਰਵੇਖਣ ਡਾਟਾ ਤੋਂ ਪਤਾ ਲੱਗਾ ਕਿ ਝੀਲ ਲਗਪਗ 150 ਮੀਟਰ ਲੰਮੀ ਅਤੇ 40-50 ਮੀਟਰ ਡੂੰਘੀ ਸੀ।

ਗਾਈਰੋਂਗ ਸਰਹੱਦੀ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ, ਜਿਸ ਨਾਲ ਖਤਰੇ ਵਾਲੇ ਖੇਤਰ ਦੇ ਆਲੇ-ਦੁਆਲੇ ਮਿੱਟੀ ਅਤੇ ਚੱਟਾਨਾਂ ਢਿੱਲੀਆਂ ਤੇ ਅਸਥਿਰ ਹੋ ਗਈਆਂ ਹਨ। ਆਉਣ ਵਾਲੇ ਹਫ਼ਤੇ ਤੱਕ ਮੀਂਹ ਜਾਰੀ ਰਹਿਣ ਦੀ ਉਮੀਦ ਹੈ। ਚੀਨ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਅਗਲੇ ਤਿੰਨ ਦਿਨਾਂ ਵਿੱਚ 3 ਮਿਲੀਅਨ ਘਣ ਮੀਟਰ ਪਾਣੀ – ਲਗਪਗ 1,200 ਓਲੰਪਿਕ ਸਵੀਮਿੰਗ ਪੂਲ ਦੇ ਬਰਾਬਰ – ਝੀਲ ਵਿੱਚ ਵਹਿ ਸਕਦਾ ਹੈ, ਜੋ ਕਿ ਅਜੇ ਵੀ ਡੈਮ ਵਰਗੀ ਸਥਿਤੀ ਵਿੱਚ ਹੈ। ਇਸ ਨਾਲ ਝੀਲ ਦੇ ਫਟਣ ਦਾ ਇੱਕ ਵੱਡਾ ਖ਼ਤਰਾ ਹੈ, ਜਿਸ ਵਿੱਚ 1 ਸਤੰਬਰ ਦੇ ਆਸ-ਪਾਸ ਸਭ ਤੋਂ ਵੱਧ ਵਹਾਅ ਹੋਣ ਦੀ ਉਮੀਦ ਹੈ।

Leave a Comment

Advertisment

You May Like This