Code Of Ethics

Download app

Subscribe To Print Edition

18 ਸਾਲਾ ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਦੋਵੇਂ ਹੱਥਾਂ ਦੀਆਂ ਉਂਗਲਾਂ ਕੱਟੀਆਂ; ਸਿਰ ਵਿੱਚ ਵੀ ਗੰਭੀਰ ਸੱਟਾਂ ਹੋਣ ਕਾਰਨ PGI ਕੀਤਾ ਰੈਫਰ

featured-img

ਡੇਰਾਬਸੀ ਵਿੱਚ ਐੱਸ.ਐੱਸ. ਜੈਨ ਸੀਨੀਅਰ ਸੈਕੰਡਰੀ ਸਕੂਲ ਨੇੜੇ ਬੀਤੀ ਰਾਤ ਮੋਟਰਸਾਈਕਲਾਂ ਉੱਤੇ ਸਵਾਰ ਅੱਧੀ ਦਰਜਨ ਨੌਜਵਾਨਾਂ ਨੇ 18 ਸਾਲਾ ਆਦਿਲ ਖ਼ਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਸਿਰ ਅਤੇ ਦੋਵੇਂ ਹੱਥਾਂ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੇ ਦੋਵੇਂ ਹੱਥਾਂ ਦੀਆਂ ਉਂਗਲਾਂ ਕੱਟੇ ਜਾਣ ਦੀ ਵੀ ਸੂਚਨਾ ਹੈ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਆਦਿਲ, ਜੋ ਕਿ ਸਲੀਮ ਖ਼ਾਨ ਦਾ ਪੁੱਤਰ ਹੈ, ਸਕੂਲ ਨੇੜੇ ‘ਪੰਜਾਬ ਫੈਸ਼ਨ ਰੈਡੀਮੇਡ ਸ਼ਾਪ’ ਉੱਤੇ ਕੰਮ ਕਰਦਾ ਹੈ। ਹਮਲਾਵਰਾਂ ਨੇ ਉਸ ਉੱਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਸੜਕ ਉੱਤੇ ਡਿੱਗ ਪਿਆ। ਆਸਪਾਸ ਦੇ ਦੁਕਾਨਦਾਰਾਂ ਨੇ ਉਸ ਨੂੰ ਤੁਰੰਤ ਡੇਰਾਬਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉੱਥੋਂ ਉਸ ਨੂੰ ਸੈਕਟਰ-32 ਹਸਪਤਾਲ ਭੇਜਿਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ਉੱਤੇ ਪਹੁੰਚ ਗਈ। ਪੁਲੀਸ ਵੱਲੋਂ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Leave a Comment

Advertisment

You May Like This