Code Of Ethics

Download app

Subscribe To Print Edition

ਭਾਰਤ-ਅਮਰੀਕਾ ਦੋਸਤੀ ਦੀ ਨਵੀਂ ਮਿਸਾਲ: ਤਿਰੰਗੇ ਦੇ ਰੰਗਾਂ ’ਚ ਰੰਗੀ ਐਂਪਾਇਰ ਸਟੇਟ ਬਿਲਡਿੰਗ; 1300 ਝੰਡਿਆਂ ਨਾਲ ਬਣਿਆ ਵਿਸ਼ਵ ਰਿਕਾਰਡ

ਨਿਊਯਾਰਕ ’ਚ 80ਵੇਂ ਆਜ਼ਾਦੀ ਦਿਹਾੜੇ ਦਾ ਸ਼ਾਨਦਾਰ ਜਸ਼ਨ; ਭਾਰਤ-ਅਮਰੀਕੀ ਭਾਈਚਾਰੇ ਨੇ ਗਿਨੀਜ਼ ਬੁੱਕ ਵਿੱਚ ਦਰਜ ਕਰਵਾਇਆ ਨਵਾਂ ਇਤਿਹਾਸ

featured-img

ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦਾ ਸਮਾਪਨ ਇੱਕ ਇਤਿਹਾਸਕ ਵਿਸ਼ਵ ਰਿਕਾਰਡ ਨਾਲ ਹੋਇਆ। ਅਮਰੀਕਾ ਦੀ ਸਥਾਪਨਾ ਦੀ 250ਵੀਂ ਵਰ੍ਹੇਗੰਢ ਦੇ ਸਨਮਾਨ ਵਿੱਚ 1,300 ਤੋਂ ਵੱਧ ਅਮਰੀਕੀ ਝੰਡਿਆਂ ਦੀ ਮਦਦ ਨਾਲ 250 ਦੀ ਆਕ੍ਰਿਤੀ ਬਣਾਈ ਗਈ, ਜਿਸ ਦੇ ਚਾਰੇ ਪਾਸੇ ਭਾਰਤੀ ਤਿਰੰਗੇ ਲਗਾਏ ਗਏ। ਇਸ ਸ਼ਾਨਦਾਰ ਪਹਿਲਕਦਮੀ ਨੇ ਦੋਵਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਅਤੇ ਸਾਂਝੇ ਜਸ਼ਨ ਨੂੰ ਇੱਕ ਨਵੀਂ ਉੱਚਾਈ ਦਿੱਤੀ।

ਨਿਊਜਰਸੀ ਦੇ ਪਾਰਸਿਪਨੀ ਸਥਿਤ ਵੈਟਰਨਜ਼ ਮੈਮੋਰੀਅਲ ਪਾਰਕ ਵਿੱਚ ਸਭ ਤੋਂ ਵੱਡੀ ਝੰਡੇ ਦੇ ਡੰਡਿਆਂ ਨਾਲ ਬਣਾਈ ਗਈ ਸੰਖਿਆ’ (Largest Flagpole Number) ਦਾ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਪਰਵਾਸੀ ਭਾਰਤੀ ਸੰਸਥਾ ‘ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼’ (FIA) ਨਾਲ ਮਿਲ ਕੇ ਕੀਤੀ, ਜਦਕਿ ਭਾਰਤੀ ਤਕਨਾਲੋਜੀ ਕੰਪਨੀ ‘ਜ਼ੋਹੋ’ (Zoho) ਨੇ ਇਸ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।

ਆਯੋਜਕਾਂ ਅਨੁਸਾਰ ਭਾਰਤ ਦੀ ਆਜ਼ਾਦੀ ਦੇ 80 ਸਾਲ ਅਤੇ ਅਮਰੀਕਾ ਦੀ ਸਥਾਪਨਾ ਦੇ 250 ਸਾਲ ਪੂਰੇ ਹੋਣ ਦਾ ਇਹ ਸਾਂਝਾ ਜਸ਼ਨ ਦੋਵਾਂ ਦੇਸ਼ਾਂ ਦੀ ਦੋਸਤੀ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਅਟੁੱਟ ਯੋਗਦਾਨ ਦਾ ਪ੍ਰਤੀਕ ਹੈ। ਇਸ ਸਮਾਰੋਹ ਵਿੱਚ ਨਿਊਜਰਸੀ ਦੇ ਲੈਫਟੀਨੈਂਟ ਗਵਰਨਰ ਡੇਲ ਕੈਲਡਵੈਲ, ਅਮਰੀਕੀ ਸੰਸਦ ਮੈਂਬਰ ਅਨਾਲੀਲੀਆ ਮੇਜੀਆ, ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਬਿਨੈ ਸ਼੍ਰੀਕਾਂਤ ਪ੍ਰਧਾਨ ਅਤੇ ਪਾਰਸਿਪਨੀ ਦੇ ਮੇਅਰ ਪੁਲਕਿਤ ਦੇਸਾਈ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਨਿਊਯਾਰਕ ਦੀ ਵਿਸ਼ਵ ਪ੍ਰਸਿੱਧ ‘ਐਂਪਾਇਰ ਸਟੇਟ ਬਿਲਡਿੰਗ‘ ਅਤੇ ਬੋਸਟਨ ਦੇ ‘ਪ੍ਰਡੈਂਸ਼ੀਅਲ ਸੈਂਟਰ’ ਵਰਗੀਆਂ ਇਤਿਹਾਸਕ ਇਮਾਰਤਾਂ ਨੂੰ ਭਾਰਤੀ ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤਾ ਗਿਆ। ਟਾਈਮਜ਼ ਸਕੁਏਅਰ ’ਤੇ ਐਫ.ਆਈ.ਏ. ਵੱਲੋਂ ਸਲਾਨਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਜਿੱਥੇ ਰੰਗਾਰੰਗ ਭਾਰਤੀ ਸੱਭਿਆਚਾਰਕ ਪ੍ਰੋਗਰਾਮਾਂ ਨੇ ਸਭ ਦਾ ਮਨ ਮੋਹ ਲਿਆ। ਅਮਰੀਕਾ ਦੇ ਕਈ ਸੂਬਿਆਂ ਦੇ ਗਵਰਨਰਾਂ ਨੇ 15 ਅਗਸਤ ਨੂੰ ਆਪਣੇ ਖੇਤਰਾਂ ਵਿੱਚ ‘ਭਾਰਤ ਦਿਵਸ’ ਵਜੋਂ ਮਨਾਉਣ ਦੇ ਵਿਸ਼ੇਸ਼ ਐਲਾਨਨਾਮੇ ਵੀ ਜਾਰੀ ਕੀਤੇ।

 

Leave a Comment

Advertisment

You May Like This