Code Of Ethics

Download app

Subscribe To Print Edition

Chamoli Tunnel Tragedy: ਇੱਕ ਹੋਰ ਲਾਪਤਾ ਮਜ਼ਦੂਰ ਦੀ ਲਾਸ਼ ਬਰਾਮਦ, ਦੋ ਦੀ ਭਾਲ ਜਾਰੀ

ਵੀਰਵਾਰ ਸ਼ਾਮ 7 ਵਜੇ ਵਾਪਰਿਆ ਸੀ ਹਾਦਸਾ

featured-img

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਮਾਇਆਪੁਰ (ਪਿਪਲਕੋਟੀ) ਸਥਿਤ ਟਿਹਰੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ (ਟੀ ਐੱਚ ਡੀ ਸੀ) ਸੁਰੰਗ ਵਿੱਚ 13 ਅਗਸਤ ਨੂੰ ਵਾਪਰੇ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। ਇਸ ਦੌਰਾਨ ਲਾਪਤਾ ਹੋਏ ਇੱਕ ਹੋਰ ਮਜ਼ਦੂਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਸੁਰੰਗ ਵਿੱਚ ਲਾਪਤਾ ਦੋ ਹੋਰ ਮਜ਼ਦੂਰਾਂ ਦੀ ਭਾਲ ਲਗਾਤਾਰ ਜਾਰੀ ਹੈ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਅਨੁਸਾਰ, ਹਾਦਸਾ ਵੀਰਵਾਰ ਸ਼ਾਮ 7 ਵਜੇ ਦੇ ਕਰੀਬ ਮਾਇਆਪੁਰ (ਪਿਪਲਕੋਟੀ) ਪ੍ਰਾਜੈਕਟ ਦੀ ਨਿਰਮਾਣ ਅਧੀਨ ਸੁਰੰਗ ਵਿੱਚ ਉਦੋਂ ਵਾਪਰਿਆ ਜਦੋਂ ਪਾਣੀ ਅਤੇ ਮਲਬਾ ਇੱਥੇ ਦਾਖਲ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਆਫ਼ਤ ਪ੍ਰਤੀਕਿਰਿਆ ਬਲ (ਐੱਸ ਡੀ ਆਰ ਐੱਫ) ਦੀ ਟੀਮ ਇੰਸਪੈਕਟਰ ਕਰਨ ਸਿੰਘ ਦੀ ਅਗਵਾਈ ਹੇਠ ਸੁਰੰਗ ਦੇ ਅੰਦਰ ਲਗਾਤਾਰ ਭਾਲ ਅਤੇ ਬਚਾਅ ਮੁਹਿੰਮ ਚਲਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਐੱਸ ਡੀ ਆਰ ਐੱਫ ਟੀਮ ਵੱਲੋਂ ਕੌਮੀ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ ਡੀ ਆਰ ਐੱਫ), ਜ਼ਿਲ੍ਹਾ ਪੁਲੀਸ, ਪ੍ਰਸ਼ਾਸਨ ਅਤੇ ਹੋਰ ਸਬੰਧਤ ਏਜੰਸੀਆਂ ਨਾਲ ਤਾਲਮੇਲ ਬਣਾਉਂਦੇ ਹੋਏ ਤਕਨੀਕੀ ਸਰੋਤਾਂ ਅਤੇ ਲੋੜੀਂਦੇ ਉਪਕਰਣਾਂ ਦੀ ਮਦਦ ਨਾਲ ਸੁਰੰਗ ਦੇ ਸੰਭਾਵਿਤ ਸਥਾਨਾਂ ‘ਤੇ ਵਿਸਤ੍ਰਿਤ ਭਾਲ ਕੀਤੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੇ ਅੰਦਰ ਮੌਜੂਦ ਪਾਣੀ ਦੀ ਨਿਕਾਸੀ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸੈਕਸ਼ਨ ਪੰਪ ਸਮੇਤ ਹੋਰ ਲੋੜੀਂਦੇ ਉਪਕਰਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਬਚਾਅ ਦਲਾਂ ਦੀ ਆਵਾਜਾਈ ਸੌਖੀ ਹੋ ਸਕੇ ਅਤੇ ਸੰਭਾਵਿਤ ਸਥਾਨਾਂ ਤੱਕ ਪਹੁੰਚ ਕੇ ਲਾਪਤਾ ਮਜ਼ਦੂਰਾਂ ਦੀ ਭਾਲ ਕੀਤੀ ਜਾ ਸਕੇ।

ਅਧਿਕਾਰੀਆਂ ਨੇ ਦੱਸਿਆ ਕਿ ਐੱਸ ਡੀ ਆਰ ਐੱਫ ਦੇ ਦਲ ਹੋਰ ਬਚਾਅ ਏਜੰਸੀਆਂ ਨਾਲ ਆਪਸੀ ਤਾਲਮੇਲ ਨਾਲ ਸੁਰੰਗ ਦੇ ਅੰਦਰ ਸੰਭਾਵਿਤ ਸਾਰੇ ਸਥਾਨਾਂ ‘ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ।

Leave a Comment

Advertisment

You May Like This