Code Of Ethics

Download app

Subscribe To Print Edition

Punjab: ਪੀਆਰਟੀਸੀ ਕੰਟਰੈਕਟ ਵਰਕਰਾਂ ਦੀ ਹੜਤਾਲ ਕਾਰਨ ਪੰਜਾਬ ਭਰ ‘ਚ ਬੱਸ ਸੇਵਾ ਪ੍ਰਭਾਵਿਤ; ਮੁਸਾਫਰ ਖੱਜਲ-ਖੁਆਰ

Punjab News: 1300 ਵਿੱਚੋਂ ਅੱਧੀਆਂ ਬੱਸਾਂ ਦਾ ਚੱਕਾ ਜਾਮ ਹੋਣ ਦਾ ਦਾਅਵਾ; ਮੈਨੇਜਮੇਂਟ ਵੱਲੋਂ ਬਦਲਵੇਂ ਪ੍ਰਬੰਧਾਂ ਦਾ ਦਾਅਵਾ

featured-img

ਪੀਆਰਟੀਸੀ ਕੰਟਰੈਕਟ ਵਰਕਰਾਂ ਵੱਲੋਂ  ਮੰਗਾਂ ਦੀ ਪੂਰਤੀ ਨੂੰ ਲੈ ਕੇ  ਸੂਬਾ ਆਗੂ ਹਰਕੇਸ਼ ਵਿੱਕੀ (ਪਟਿਆਲਾ) ਦੀ ਅਗਵਾਈ ਅਧੀਨ ਹੜਤਾਲ ਕੀਤੀ ਗਈ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਖਾਸ ਕਰਕੇ ਆਧਾਰ ਕਾਰਡ ਦੇ ਤਹਿਤ ਸਫਰ ਕਰਨ ਵਾਲੀਆਂ ਮਹਿਲਾਵਾਂ ਨੂੰ ਜ਼ਿਆਦ ਪਰੇਸ਼ਾਨੀ ਝੱਲਣੀ ਪਈ।
ਇਸ ਮੌਕੇ ਯੂਨੀਅਨ ਵੱਲੋਂ ਪੀਆਰਟੀਸੀ ਦੀਆਂ 1300 ਵਿੱਚੋਂ ਅੱਧ ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਦਕਿ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਬਦਲਵੇ ਪ੍ਰਬੰਧਾਂ ਦੇ ਤਹਿਤ ਵੱਧ ਤੋਂ ਵੱਧ ਬੱਸਾਂ ਚਲਾਈਆਂ ਜਾ ਰਹੀਆਂ ਹਨ।

ਜਿਕਰਯੋਗ ਹੈ ਕਿ ਯੂਨੀਅਨ ਅਤੇ ਮੈਨੇਜਮੇਂਟ ਦਰਮਿਆਨ ਇਹ ਰੱਫੜ ਯੂਨੀਅਨ ਦੇ ਸੂਬਾਈ ਚੇਅਰਮੈਨ ਗੁਰਿੰਦਰ ਸਿੰਘ ਗੁਰੀ ਦੀ ਬਰਖਾਸਤਗੀ ਨੂੰ ਲੈ ਕੇ ਪਿਆ। ਬੀਤੇ ਦਿਨ ਚੱਲੀਆਂ ਮੀਟਿੰਗਾਂ ਦੌਰਾਨ ਵੀ ਜਦੋਂ ਮੈਨੇਜਮੈਂਟ ਵੱਲੋਂ ਯੂਨੀਅਨ ਆਗੂ ਦੀ ਬਹਾਲੀ ਲਈ ਹਾਮੀ ਨਾ ਭਰੀ ਗਈ ਤਾਂ ਸੂਬਾ ਆਗੂ ਹਰਕੇਸ਼ ਵਿੱਕੀ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਭਾਵੇਂ ਕਿ ਹੜਤਾਲ ਕੱਲ੍ਹ ਹੀ ਐਲਾਨ ਦਿੱਤੀ ਗਈ ਸੀ, ਪ੍ਰੰਤੂ ਮੁਕੰਮਲ ਤੌਰ ‘ਤੇ ਇਸ ਹੜਤਾਲ ਦਾ ਅਸਰ 16 ਜੁਲਾਈ ਦੀ ਸਵੇਰ ਤੋਂ ਹੀ ਦਿਖਣ ਲੱਗਿਆ।

ਅਚਾਨਕ ਸ਼ੁਰੂ ਹੋਈ ਇਸ ਹੜਤਾਲ ਕਾਰਨ ਮੁਸਾਫਰਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਅੱਤ ਦੀ ਗਰਮੀ ਦੌਰਾਨ ਲੋਕ ਬੱਸ ਅੱਡਿਆਂ ਵਿੱਚ ਖੱਜਲ ਖੁਆਰ ਹੋਣ ਲਈ ਮਜਬੂਰ ਹਨ। ਸਨੌਰ ਤੋਂ ਕਾਂਗਰਸ ਦੇ ਆਗੂ ਬਲਿਹਾਰ ਸ਼ਮਸਪੁਰ ਅਤੇ ਗੌਰਵ ਸੰਧੂ ਦਾ ਕਹਿਣਾ ਹੈ ਕਿ ਸਰਕਾਰ ਦੀ ਨਲਾਇਕੀ ਦਾ ਹੀ ਸਿੱਟਾ ਹੈ ਕਿ ਲੋਕ ਪਰੇਸ਼ਾਨ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਈ ਜਾਵੇ ਤਾਂ ਜੋ ਮੁਲਾਜ਼ਮਾਂ ਦੀ ਖੱਜਲ ਖੁਆਰੀ ਰੁਕ ਸਕੇ।
ਇਸੇ ਦੌਰਾਨ ਹੜਤਾਲੀ ਮੁਲਾਜ਼ਮਾਂ ਨੇ ਅੱਜ ਪਟਿਆਲਾ ਬੱਸ ਅੱਡੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ। ਜਿਸ ਦੌਰਾਨ ਮੰਗਾਂ ਦੀ ਪੂਰਤੀ ਤੱਕ ਡਟੇ ਰਹਿਣ ਦਾ ਅਹਿਦ ਵੀ ਲਿਆ ਗਿਆ। ਗੁਰੀ ਦੀ ਬਹਾਲੀ ਸਮੇਤ ਇਹ ਹੜਤਾਲੀ ਵਰਕਰ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਸਮੇਤ ਕਈ ਹੋਰ ਮੰਗਾਂ ਦੀ ਪੂਰਤੀ ‘ਤੇ ਵੀ ਜ਼ੋਰ ਦੇ ਰਹੇ ਹਨ।

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।