Code Of Ethics

Download app

Subscribe To Print Edition

Chandigarh Sector 11 Chemist Murder: ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

‘ਆਪ’ ਵਿਧਾਇਕਾ ਨੂੰ ਦਿੱਤੀ ਸੀ ਧਮਕੀ; ਚੰਡੀਗੜ੍ਹ ਦੇ ਸੈਕਟਰ-11 ਕੈਮਿਸਟ ਕਤਲਕਾਂਡ ਦਾ ਮੁੱਖ ਮੁਲਜ਼ਮ ਹੈ ਗੋਲਡੀ

featured-img

Chandigarh Sector 11 Chemist Murder: ਵਿਦੇਸ਼ ਵਿੱਚ ਬੈਠ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਨੈੱਟਵਰਕ ਚਲਾ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ। ਪੰਜਾਬ ਪੁਲੀਸ ਦੇ ਭਰੋਸੇਯੋਗ ਸੂਤਰਾਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ‘ਆਮ ਆਦਮੀ ਪਾਰਟੀ’ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਧਮਕੀ ਦੇਣ ਅਤੇ ਚੰਡੀਗੜ੍ਹ ਦੇ ਸੈਕਟਰ-11 ਵਿੱਚ ਦਿਨ-ਦਿਹਾੜੇ ਫਾਰਮੇਸੀ ਦੇ ਕੈਸ਼ੀਅਰ ਦੇ ਹੋਏ ਕਤਲ ਮਾਮਲੇ ਵਿੱਚ ਨਾਮਜ਼ਦ ਇਸ ਗੈਂਗਸਟਰ ਨੂੰ ਸਪੇਨ ’ਚ ਦਬੋਚ ਲਿਆ ਗਿਆ ਹੈ।

ਪੁਲੀਸ ਸੂਤਰਾਂ ਅਨੁਸਾਰ ਇਹ ਵੱਡੀ ਸਫ਼ਲਤਾ ਪੰਜਾਬ ਪੁਲੀਸ, ਕੇਂਦਰੀ ਖ਼ੁਫੀਆ ਏਜੰਸੀਆਂ ਅਤੇ ਚੰਡੀਗੜ੍ਹ ਪੁਲੀਸ ਦੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਮਿਲੀ ਹੈ। ਸੁਰੱਖਿਆ ਏਜੰਸੀਆਂ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ ਵਿੱਚ ਬੈਠੇ ਇਸ ਗੈਂਗਸਟਰ ਦੀਆਂ ਗਤੀਵਿਧੀਆਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ‘ਗੋਲਡੀ ਰਾਜਪੁਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਗੈਂਗਸਟਰ, ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਤਿਵਾਦੀ ਐਲਾਨੇ ਗਏ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਬੇਹੱਦ ਨਜ਼ਦੀਕੀ ਸਾਥੀ ਹੈ। ਐਨ.ਆਈ.ਏ. (NIA) ਦੀ ਇੱਕ ਚਾਰਜਸ਼ੀਟ ਵਿੱਚ ਚੰਡੀਗੜ੍ਹ ਦੇ ਸੈਕਟਰ-5 ਦੇ ਇੱਕ ਕਾਰੋਬਾਰੀ ’ਤੇ ਫਾਇਰਿੰਗ ਅਤੇ ਫਿਰੌਤੀ ਦੇ ਮਾਮਲੇ ਵਿੱਚ ਗੋਲਡੀ ਢਿੱਲੋਂ ਨੂੰ ਗੋਲਡੀ ਬਰਾੜ ਦੇ ਨਾਲ ਸਹਿ-ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਸੀ।

ਚੰਡੀਗੜ੍ਹ ਦੇ ਸੈਕਟਰ-11 ਕੈਮਿਸਟ ਕਤਲਕਾਂਡ ਬਾਰੇ ਖੁਲਾਸਾ ਕਰਦਿਆਂ ਪੁਲੀਸ ਨੇ ਦੱਸਿਆ ਕਿ ਗੋਲਡੀ ਢਿੱਲੋਂ ਦੇ ਇਸ਼ਾਰੇ ’ਤੇ ਹੀ ਜੰਮੂ ਤੋਂ ਛੇ ਸ਼ੂਟਰ ਪੰਜਾਬ ਆਏ ਸਨ, ਜੋ ਬਾਅਦ ਵਿੱਚ ਦੋ ਹਿੱਸਿਆਂ ਵਿੱਚ ਵੰਡੇ ਗਏ। ਇਨ੍ਹਾਂ ਵਿੱਚੋਂ ਇੱਕ ਮਾਡਿਊਲ ਨੇ ਫਾਰਮੇਸੀ ਦੇ ਕੈਸ਼ੀਅਰ ਜਾਨਕੀ ਦਾਸ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂਕਿ ਦੂਜੇ ਮਾਡਿਊਲ ਨੂੰ ਚੰਡੀਗੜ੍ਹ ਵਿੱਚ ਕਿਸੇ ਨਵੇਂ ਟਾਰਗੇਟ ਨੂੰ ਨਿਸ਼ਾਨਾ ਬਣਾਉਣ ਦੇ ਨਿਰਦੇਸ਼ ਸਨ। ਹਾਲਾਂਕਿ, ਦੂਜੇ ਮਾਡਿਊਲ ਨੂੰ ਪੁਲੀਸ ਨੇ ਮੁੱਲਾਂਪੁਰ ਨੇੜੇ ਵਿਦੇਸ਼ੀ ਮੇਡ ਸੀ-47 ਪਿਸਤੌਲ ਅਤੇ .32 ਬੋਰ ਦੇ ਪਿਸਤੌਲ ਸਹਿਤ ਦਬੋਚ ਲਿਆ ਸੀ।

ਪਿਛਲੇ ਇੱਕ ਸਾਲ ਫਿਰੌਤੀ ਅਤੇ ਟਾਰਗੇਟ ਕਿਲਿੰਗ ਦੇ ਮਾਡਿਊਲ ਚਲਾ ਰਿਹਾ ਸੀ ਗੋਲਡੀ

ਜਾਂਚ ਏਜੰਸੀਆਂ ਮੁਤਾਬਕ ਗੋਲਡੀ ਢਿੱਲੋਂ ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ ਕਈ ਫਿਰੌਤੀ ਅਤੇ ਟਾਰਗੇਟ ਕਿਲਿੰਗ ਦੇ ਮਾਡਿਊਲ ਚਲਾ ਰਿਹਾ ਸੀ। ਹਾਲ ਹੀ ਵਿੱਚ ਉਸ ਦੇ ਦੋ ਗੁਰਗਿਆਂ ਨੂੰ ਮੋਹਾਲੀ ਅਤੇ ਰਾਜਪੁਰਾ ਵਿੱਚ ਟਾਰਗੇਟ ਕਿਲਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਨ੍ਹਾਂ ਨੂੰ 5 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਉਸ ਨੇ ਰਾਜਪੁਰਾ ਦੇ ਗੱਡੋ-ਮਾਜਰਾ ਵਿਖੇ ਇੱਕ ਘਰ ‘ਤੇ ਫਾਇਰਿੰਗ ਕਰਵਾਈ ਸੀ ਜਿਸ ਵਿੱਚ ਇੱਕ ਬਜ਼ੁਰਗ ਜ਼ਖ਼ਮੀ ਹੋ ਗਿਆ ਸੀ ਅਤੇ ਬਾਅਦ ਵਿੱਚ ਪੀੜਤ ਦੇ ਅਮਰੀਕਾ ਰਹਿੰਦੇ ਪੁੱਤਰ ਤੋਂ ਫਿਰੌਤੀ ਮੰਗੀ ਗਈ ਸੀ। ਪੁਲੀਸਨੇ ਉਸ ਦੇ ਮੁੱਖ ਰਿਕਰੂਟਰ ਮਨਦੀਪ ਸਰਪੰਚ ਦੀ ਲੋਕੇਸ਼ਨ ਵੀ ਸਪੇਨ ਵਿੱਚ ਟ੍ਰੇਸ ਕੀਤੀ ਸੀ, ਜਿੱਥੋਂ ਇਹ ਪੂਰਾ ਨੈੱਟਵਰਕ ਆਪਰੇਟ ਹੋ ਰਿਹਾ ਸੀ।

ਪੁਲੀਸ ਸੂਤਰਾਂ ਨੇ ਦੱਸਿਆ ਕਿ ਗੋਲਡੀ ਢਿੱਲੋਂ ਪੰਜਾਬ ਵਿੱਚ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਧੰਦੇ ’ਤੇ ਆਪਣਾ ਦਬਦਬਾ ਬਣਾਉਣ ਲਈ ਵਿਰੋਧੀਆਂ ਨੂੰ ਡਰਾਉਣ-ਧਮਕਾਉਣ ਅਤੇ ਹਿੰਸਾ ਦਾ ਸਹਾਰਾ ਲੈ ਰਿਹਾ ਸੀ। ਉਹ ਪੁਲੀਸ ਤੋਂ ਬਚਣ ਲਈ Zangi ਅਤੇ Signal ਵਰਗੀਆਂ ਇਨਕ੍ਰਿਪਟਡ ਮੈਸੇਜਿੰਗ ਐਪਸ ਦੀ ਵਰਤੋਂ ਕਰਦਾ ਸੀ। ਭਾਰਤੀ ਏਜੰਸੀਆਂ ਹੁਣ ਡਿਪਲੋਮੈਟਿਕ ਅਤੇ ਕਾਨੂੰਨੀ ਚੈਨਲਾਂ ਰਾਹੀਂ ਉਸ ਦੀ ਭਾਰਤ ਹਵਾਲਗੀ ਜਾਂ ਡਿਪੋਰਟੇਸ਼ਨ ਦੀ ਪ੍ਰਕਿਰਿਆ ਵਿੱਚ ਜੁਟ ਗਈਆਂ ਹਨ, ਹਾਲਾਂਕਿ ਸਪੇਨ ਦੇ ਅਧਿਕਾਰੀਆਂ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ।

Advertisment

You May Like This