Code Of Ethics

Download app

Subscribe To Print Edition

Jagman Samra Challenge: ਮੁੱਖ ਮੰਤਰੀ ਦੇ ‘ਮਾਸਕ’ ਵਾਲੇ ਦਾਅਵੇ ਨੂੰ ਕੈਨੇਡਾ ਦੀ ਲੈਬ ਤੋਂ ਚੁਣੌਤੀ; ਜਗਮਨ ਸਮਰਾ ਨੇ ਸਾਂਝੀ ਕੀਤੀ ਫੋਰੈਂਸਿਕ ਲੈਬ ਦੀ ਚਿੱਠੀ

ਵੀਡੀਓਜ਼ ਬਿਲਕੁਲ ਅਸਲ, ਕਿਸੇ ਵੀ ਤਰ੍ਹਾਂ ਦੀ ਡਿਜੀਟਲ ਛੇੜਛਾੜ ਜਾਂ AI ਦੇ ਸਬੂਤ ਨਹੀਂ: ਜਥੇਦਾਰ ਵੱਲੋਂ ਭਲਕੇ ‘ਆਪ’ ਦੇ 78 ਵਿਧਾਇਕ ਤੇ 9 ਮੰਤਰੀ ਤਲਬ

featured-img

Jagman Samra Challenge: ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਕਥਿਤ ਵਿਵਾਦਤ ਵੀਡੀਓ ਮਾਮਲੇ ਵਿੱਚ ਕੈਨੇਡਾ ਵਸਦੇ ਜਗਮਨਦੀਪ ਸਮਰਾ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੀਡੀਓ ਇੱਕ ‘ਹਾਈਪਰ-ਰੀਅਲਿਸਟਿਕ ਫੇਸ ਮਾਸਕ’ ਦੀ ਮੱਦਦ ਨਾਲ ਤਿਆਰ ਕੀਤੀ ਗਈ ਸੀ। ਸਮਰਾ ਨੇ ਅੱਜ ਆਪਣੇ ਫੇਸਬੁੱਕ ਪੇਜ ’ਤੇ ਕੈਨੇਡਾ ਦੀ ਮਸ਼ਹੂਰ ਡਿਜੀਟਲ ਫੋਰੈਂਸਿਕ ਸੰਸਥਾ ‘ਡੋਕੂਫਰਾਡ ਕੈਨੇਡਾ’ (Docufraud Canada) ਦੇ ਲੈਟਰਹੈੱਡ ’ਤੇ ਜਾਰੀ ਇੱਕ ਅਧਿਕਾਰਤ ਪੱਤਰ ਸਾਂਝਾ ਕਰਦਿਆਂ ਲਿਖਿਆ ਕਿ -“ਲਓ ਪੰਜਾਬ ਸਰਕਾਰ ਕਰੇ ਚੈਲੇਂਜ ਅਹ ਲੈਬ ਨੂੰ।”

ਸਮਰਾ ਨੇ ਸਾਂਝੀ ਕੀਤੀ ਰਿਪੋਰਟ

ਸਮਰਾ ਵੱਲੋਂ ਸਾਂਝੇ ਕੀਤੇ ਗਏ ਅਤੇ 15 ਜਨਵਰੀ 2026 ਨੂੰ ਜਾਰੀ ਇਸ ਪੱਤਰ (ਫਾਈਲ ਰੈਫਰੈਂਸ ਨੰਬਰ 2640) ਮੁਤਾਬਕ, ਸੰਸਥਾ ਦੇ ਮੁਖੀ ਡਵੇਨ ਵਿਲੀਅਮ ਸਟ੍ਰੋਸਨ (Dwayne Wm. Strocen) ਨੇ ਸਪੱਸ਼ਟ ਕੀਤਾ ਹੈ ਕਿ ਤਿੰਨਾਂ ਵਿਵਾਦਤ ਵੀਡੀਓਜ਼ ਦੀ ਉੱਨਤ ਤਕਨੀਕੀ ਜਾਂਚ ਦੌਰਾਨ ਕਿਸੇ ਵੀ ਕਿਸਮ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਫੇਸ ਸਵੈਪ, ਵੀਡੀਓ ਸਿੰਥੇਸਿਸ ਟੂਲਜ਼ ਜਾਂ ਕਿਸੇ ਹੋਰ ਡਿਜੀਟਲ ਛੇੜਛਾੜ ਦੇ ਸਬੂਤ ਨਹੀਂ ਮਿਲੇ ਹਨ। ਰਿਪੋਰਟ ਮੁਤਾਬਕ ਇਹ ਵੀਡੀਓਜ਼ ਅਸਲ ਕੈਮਰਾ ਸੈਂਸਰ ਆਉਟਪੁੱਟ ਹਨ। ਹਾਲਾਂਕਿ, ਪੱਤਰ ਵਿੱਚ ਇਹ ਵੀ ਸਾਫ਼ ਲਿਖਿਆ ਗਿਆ ਹੈ ਕਿ ਇਹ ਸਿਰਫ਼ ਇੱਕ ਅਧਿਕਾਰਤ ਸੰਚਾਰ ਦਾ ਰਿਕਾਰਡ (Record of Communication) ਹੈ, ਨਾ ਕਿ ਅਦਾਲਤੀ ਕਾਰਵਾਈ ਲਈ ਕੋਈ ਅਧਿਕਾਰਤ ਨੋਟਰਾਈਜ਼ਡ ਫੋਰੈਂਸਿਕ ਰਿਪੋਰਟ।

ਯਾਦ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਸੀ ਕਿ ਜਗਮਨਦੀਪ ਸਮਰਾ ਨੇ ਉਨ੍ਹਾਂ ਦੇ ਚਿਹਰੇ ਦਾ ਇੱਕ ਨਕਲੀ ਮਾਸਕ ਤਿਆਰ ਕਰਵਾ ਕੇ ਕੈਨੇਡਾ ਦੇ ਇੱਕ ਹੋਟਲ ਵਿੱਚ ਕਿਸੇ ਹੋਰ ਵਿਅਕਤੀ ਤੋਂ ਇਹ ਵੀਡੀਓ ਬਣਵਾਈ ਸੀ। ਹੁਣ ਜਿੱਥੇ ਇੱਕ ਪਾਸੇ ਸਮਰਾ ਵੱਲੋਂ ਸਾਂਝਾ ਕੀਤਾ ਗਿਆ ਇਹ ਵਿਦੇਸ਼ੀ ਲੈਬ ਦਾ ਪੱਤਰ ਜਿਵੇਂ ਕਿ ਫੋਟੋਆਂ ਵਿੱਚ ਦੇਖਿਆ ਜਾ ਸਕਦਾ ਹੈ) ਸਾਹਮਣੇ ਆਇਆ ਹੈ, ਉੱਥੇ ਹੀ ਪੰਜਾਬ ਪੁਲੀਸ ਵੱਲੋਂ ਜਾਰੀ ਕੀਤੀ ਗਈ ਕਥਿਤ ਫੋਰੈਂਸਿਕ ਰਿਪੋਰਟ ਵੀ ਸਖ਼ਤ ਸੁਆਲਾਂ ਦੇ ਘੇਰੇ ਵਿਚ ਆ ਗਈ ਹੈ।

ਇਸੇ ਮਾਮਲੇ ਵਿੱਚ ਗੁਰੂਗ੍ਰਾਮ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਕਿਤ ਅਤੇ ਅਰੁਣ ਨਾਂਅ ਦੇ ਦੋ ਆਈਟੀ (IT) ਮਾਹਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਅੱਜ ਜਥੇਦਾਰ ਗੜਗੱਜ ਨੇ ‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੀਤਾ ਹੈ ਤਲਬ

ਦੂਜੇ ਪਾਸੇ, ਇਹ ਮਸਲਾ ਹੁਣ ਧਾਰਮਿਕ ਪੱਖ ਤੋਂ ਵੀ ਪੂਰੀ ਤਰ੍ਹਾਂ ਭੜਕ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 29 ਜੂਨ ਨੂੰ ਆਮ ਆਦਮੀ ਪਾਰਟੀ ਦੇ 78 ਸਿੱਖ ਵਿਧਾਇਕਾਂ ਅਤੇ 9 ਸਿੱਖ ਮੰਤਰੀਆਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੋਇਆ ਹੈ। ਬੀਤੇ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ ਵਿੱਚ ਇੱਕ ਮਤਾ ਪਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਤੁਰੰਤ ਪੁਲੀਸ ਕੇਸ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਸੰਗਤ ਨੂੰ ਸਰਵਜਨਕ ਤੌਰ ’ਤੇ ਉਨ੍ਹਾਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ।

ਇਸੇ ਦੌਰਾਨ, ਵਿਰੋਧੀ ਧਿਰਾਂ ਨੇ ਵੀ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਯੂਥ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਮੂੰਹ ਨਾ ਲਾਉਣ’ ਸਬੰਧੀ ਦਿੱਤੇ ਗਏ ਹੁਕਮਾਂ ਦੀ ਪ੍ਰੌੜ੍ਹਤਾ ਕਰਦਿਆਂ ਪੰਜਾਬ ਦੇ ਪਿੰਡ-ਪਿੰਡ ਵਿੱਚ ਪੋਸਟਰ ਮੁਹਿੰਮ ਵਿੱਢ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਟਕਰਾਅ ਹੋਰ ਤਿੱਖਾ ਹੋਣ ਦੇ ਆਸਾਰ ਹਨ।

ਇਸੇ ਮਾਮਲੇ ਵਿੱਚ ਗੁਰੂਗ੍ਰਾਮ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅੰਕਿਤ ਅਤੇ ਅਰੁਣ ਨਾਂਅ ਦੇ ਦੋ ਆਈਟੀ (IT) ਮਾਹਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

 

Advertisment

You May Like This