Code Of Ethics

Download app

Subscribe To Print Edition

ਧਰਮੀ ਫੌਜੀਆਂ ਨੂੰ ਅਪੀਲ 10 ਜੂਨ 2026 ਨੂੰ ਅਬੋਹਰ ਪਹੁੰਚੋ ! ਬਲਦੇਵ ਸਿੰਘ ਧਰਮੀ ਫੌਜੀ ਗੁਰਦਾਸਪੁਰ

ਸਿੱਖ ਧਰਮ ਅਤੇ ਸਿੱਖ ਕੌਮ ਤੇ ਸਮੇਂ-ਸਮੇਂ ਪਹਿਲਾ ਵੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਹੋਏ ਸੀ, ਪਰ ਉਹ ਬਾਹਰੀ ਹਮਲੇ ਸੀ ਅਤੇ ਛੋਟੇ ਛੋਟੇ ਹਥਿਆਰਾਂ ਨਾਲ ਹਮਲੇ ਹੋਏ ਸੀ।
ਜੂਨ 1984 ਦਾ ਹਮਲਾ ਆਪਣੇ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਰਲ ਕੇ ਕੀਤਾ ਸੀ ,ਇਹ ਹਮਲਾ ਟੈਂਕ ਤੋਂਪਾਂ ਨਾਲ ਫੌਜੀ ਹਮਲਾ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਖਤਮ ਕਰਨ ਦੀ ਨੀਅਤ ਨਾਲ ਕੀਤਾ ਸੀ ਅਤੇ ਸਿੱਖਾਂ ਦੀ ਸਰਮੋਹ ਸੰਸਥਾ ਰਾਜਨੀਤਿਕਾਂ ਦੇ ਹੱਥਾਂ ਵਿੱਚ ਹੋਣ ਕਰਕੇ 84 ਬਾਰੇ ਚੁੱਪ ਰਹਿੰਦੀ ਹੈ ਪਰ ਫੌਜੀ ਬੈਰਕਾਂ ਛੱਡ ਕੇ ਧਰਮੀ ਫੌਜੀ ਸ੍ਰੀ ਅੰਮ੍ਰਿਤਸਰ ਟੈਂਕ ਤੋਪਾਂ ਨਾਲ ਮੱਥਾ ਲਾਉਣ ਲਈ ਚੱਲ ਪਏ ਸੀ। ਇਸ ਕਰਕੇ ਧਰਮੀ ਫੌਜੀਆਂ ਦੇ ਬਾਰ ਬਾਰ ਮਤੇ ਪਾ ਪਾ ਕੇ ਧਰਮੀ ਫੌਜੀਆਂ ਦੀ ਕੁਰਬਾਨੀ ਨੂੰ ਖਤਮ ਕਰਕੇ ! ਮਤਲਬ ਕਿ ਲੋਕ 84 ਨੂੰ ਭੁੱਲ ਜਾਣ।
ਇਸ ਕਰਕੇ ਧਰਮੀ ਫੌਜੀ ਆਪਣੀ ਕੁਰਬਾਨੀ ਨੂੰ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਮਨਾਉਣ ਵਾਸਤੇ ਅਬੋਹਰ ਮਲੋਟ ਰੋਡ ਬਾਈਪਾਸ ਸ਼ਹੀਦ ਧਰਮੀ ਫੌਜੀਆਂ ਦੀ ਬਣ ਰਹੀ ਯਾਦਗਾਰ ਗੁਰਦੁਆਰਾ ਸਾਹਿਬ 10 ਜੂਨ 2026 ਨੂੰ ਸਵੇਰੇ 10 ਵਜੇ ਵੱਧ ਤੋਂ ਵੱਧ ਪਹੁੰਚੋ। ਇਹ ਪ੍ਰੋਗਰਾਮ ਕਿਰਪਾਲ ਸਿੰਘ ਬਾਦੀਆਂ ਦੀ ਦੇਖਰੇਖ ਹੇਠ ਕੀਤਾ ਜਾ ਰਿਹਾ ਹੈ।
ਨੋਟ :- 84 ਸਮੇਂ ਧਰਮੀ ਫੌਜੀਆਂ ਧਰਮ ਅਤੇ ਕੌਮ ਦੀ ਖਾਤਰ ਕੁਰਬਾਨੀ ਕੀਤੀ ਸੀ ਇਸ ਕਰਕੇ ਪਿੰਡਾਂ ਤੋਂ ਸੰਗਤ ਵੀ ਲੈ ਕੇ ਆਓ ਜੀ।

Advertisment

You May Like This