Code Of Ethics

Download app

Subscribe To Print Edition

Karan Aujla ਨੇ ਲੁਧਿਆਣਾ ਅਤੇ ਲਖਨਊ ਦੇ ਸ਼ੋਅ ਰੱਦ ਕੀਤੇ

ਟਿਕਟ ਧਾਰਕਾਂ ਦੇ ਪੈਸੇ ਪੰਜ ਤੋਂ ਸੱਤ ਦਿਨਾਂ ਵਿੱਚ ਕੀਤੇ ਜਾਣਗੇ ਵਾਪਸ

featured-img

ਪੰਜਾਬੀ ਗਾਇਕ ਕਰਨ ਔਜਲਾ ਨੇ 10 ਅਤੇ 12 ਅਪਰੈਲ ਨੂੰ ਲੁਧਿਆਣਾ ਤੇ ਲਖਨਊ ਵਿੱਚ ਹੋਣ ਵਾਲੇ ਆਪਣੇ ਸ਼ੋਅ ਰੱਦ ਕਰ ਦਿੱਤੇ ਹਨ। ਟਿਕਟਾਂ ਵੇਚਣ ਵਾਲੇ ਪਲੇਟਫਾਰਮ ‘ਡਿਸਟ੍ਰਿਕਟ’ ਨੇ ਪ੍ਰਸ਼ੰਸਕਾਂ ਨੂੰ ਖਬਰ ਦੀ ਪੁਸ਼ਟੀ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਪ੍ਰਬੰਧਾਂ ਵਿੱਚ ਆ ਰਹੀਆਂ ਦਿੱਕਤਾਂ ਕਾਰਨ ਇਹ ਸ਼ੋਅ ਰੱਦ ਕੀਤੇ ਗਏ ਹਨ।

ਹਾਲਾਂਕਿ ਗਾਇਕ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ ਲਖਨਊ ਵਿੱਚ ਸ਼ੋਅ ਰੱਦ ਹੋਣ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਤੈਅਸ਼ੁਦਾ ਖੇਡ ਮੈਚਾਂ ਕਰਕੇ ਜਗ੍ਹਾ ਨਾ ਮਿਲਣਾ, ਸ਼ਰਾਬ ਦੇ ਲਾਇਸੈਂਸ ਵਿੱਚ ਦਿੱਕਤ ਅਤੇ ਮਹਿੰਗੀਆਂ ਸੀਟਾਂ ਕਾਰਨ ਕਮਾਈ ਪੂਰੀ ਨਾ ਹੋਣ ਦੇ ਖਦਸ਼ੇ ਸ਼ਾਮਲ ਹਨ।

ਇਸ ਤੋਂ ਪਹਿਲਾਂ ਕਰਨ ਔਜਲਾ ਦੇ ਮੁੰਬਈ ਸ਼ੋਅ ਦੌਰਾਨ ਪ੍ਰੰਸ਼ਸਕਾਂ ਦੇ ਖੱਜਲ-ਖੁਆਰ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪ੍ਰਸ਼ੰਸਕਾਂ ਨੇ ਬਹੁਤ ਜ਼ਿਆਦਾ ਗਰਮੀ, ਲੋੜੋਂ ਵੱਧ ਭੀੜ ਅਤੇ ਬੇਹੋਸ਼ ਹੋਣ ਦੀਆਂ ਘਟਨਾਵਾਂ ਬਾਰੇ ਦੱਸਿਆ ਸੀ। ਉੱਧਰ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਸ਼ੋਅ ਰੱਦ ਹੋਣ ਦੇ ਬਾਵਜੂਦ ਕਰਨ ਔਜਲਾ ਦਾ ਜੈਪੁਰ ਵਾਲਾ ਸ਼ੋਅ 5 ਅਪਰੈਲ ਨੂੰ ਜੇ ਈ ਸੀ ਸੀ  (JECC) ਗਰਾਊਂਡ ਵਿੱਚ ਆਪਣੇ ਮਿੱਥੇ ਸਮੇਂ ਮੁਤਾਬਕ ਹੀ ਹੋਵੇਗਾ।

ਲੁਧਿਆਣਾ ਅਤੇ ਲਖਨਊ ਦੇ ਟਿਕਟ ਧਾਰਕਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਪੈਸੇ ਪੰਜ ਤੋਂ ਸੱਤ ਕੰਮਕਾਜੀ ਦਿਨਾਂ ਅੰਦਰ ਵਾਪਸ ਕਰ ਦਿੱਤੇ ਜਾਣਗੇ।

Advertisment