Code Of Ethics

Download app

Subscribe To Print Edition

ਲੁਧਿਆਣਾ ਵਾਸੀਆਂ ਦਾ ਇੰਤਜ਼ਾਰ ਖ਼ਤਮ: 15 ਮਈ ਨੂੰ ਹਲਵਾਰਾ ਤੋਂ ਦਿੱਲੀ ਲਈ ਭਰੇਗੀ ਪਹਿਲੀ ਉਡਾਣ

ਸਵੇਰੇ 5:55 ਵਜੇ ਹੋਵੇਗੀ ਰਵਾਨਗੀ; ਰਵਨੀਤ ਬਿੱਟੂ ਅਤੇ ਸੰਜੀਵ ਅਰੋੜਾ ਨੇ ਸਾਂਝਾ ਕੀਤਾ ਫਲਾਈਟ ਸ਼ਡਿਊਲ

featured-img

ਲੁਧਿਆਣਾ ਦੇ ਉਦਯੋਗਿਕ ਘਰਾਣਿਆਂ ਅਤੇ ਆਮ ਲੋਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਪਹਿਲੀ ਹਵਾਈ ਉਡਾਣ ਦੀ ਤਾਰੀਕ ਅਤੇ ਸਮੇਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਨੁਸਾਰ, 15 ਮਈ ਨੂੰ ਸਵੇਰੇ 5:55 ਵਜੇ ਪਹਿਲੀ ਫਲਾਈਟ ਹਲਵਾਰਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7:05 ਵਜੇ ਦਿੱਲੀ ਪਹੁੰਚ ਜਾਵੇਗੀ।

ਵਾਪਸੀ ’ਤੇ ਦਿੱਲੀ ਤੋਂ ਇਹ ਉਡਾਣ ਦੁਪਹਿਰ 12:55 ਵਜੇ ਚੱਲ ਕੇ 2:10 ਵਜੇ ਲੁਧਿਆਣਾ ਪਰਤੇਗੀ। ਮਹਿਜ਼ 1 ਘੰਟਾ 10 ਮਿੰਟ ਦਾ ਇਹ ਸਫ਼ਰ ਲੁਧਿਆਣਾ ਨੂੰ ਦੇਸ਼ ਦੀ ਰਾਜਧਾਨੀ ਨਾਲ ਸਿੱਧਾ ਹਵਾਈ ਮਾਰਗ ਰਾਹੀਂ ਜੋੜ ਦੇਵੇਗਾ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਮਹੀਨੇ ਇਸ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਗਿਆ ਸੀ। ਹੁਣ ਉਡਾਣਾਂ ਦਾ ਸ਼ਡਿਊਲ ਜਾਰੀ ਹੋਣ ਨਾਲ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਨੂੰ ਪਹਿਲਾਂ ਸੜਕੀ ਜਾਂ ਰੇਲ ਮਾਰਗ ਰਾਹੀਂ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ। ਪ੍ਰਸ਼ਾਸਨ ਵੱਲੋਂ ਏਅਰਪੋਰਟ ’ਤੇ ਯਾਤਰੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤਾਂ ਜੋ 15 ਮਈ ਤੋਂ ਸੇਵਾਵਾਂ ਸੁਚਾਰੂ ਰੂਪ ਵਿੱਚ ਸ਼ੁਰੂ ਕੀਤੀਆਂ ਜਾ ਸਕਣ।

Advertisment