Code Of Ethics

Download app

Subscribe To Print Edition

ਕਾਂਗਰਸ ਵੱਲੋਂ ਸਦਨ ’ਚੋਂ ਵਾਕਆਊਟ

ਬਾਜਵਾ ਨੇ ਮੁਲਾਜ਼ਮਾਂ ਅਤੇ ਭਲਾਈ ਸਕੀਮਾਂ ਦੇ ਮੁੱਦੇ ਚੁੱਕੇ

featured-img

ਕਾਂਗਰਸ ਨੇ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਨੂੰ ਵਿਰੋਧੀ ਧਿਰ ਨੂੰ ਬੋਲਣ ਲਈ ਵਾਧੂ ਸਮਾਂ ਨਾ ਦੇਣ ਦੇ ਰੋਸ ਵਜੋਂ ਸਦਨ ’ਚੋਂ ਵਾਕਆਊਟ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਨਿਰਧਾਰਿਤ ਸਮੇਂ ਨਾਲੋਂ ਦੋ ਮਿੰਟ ਵੱਧ ਦੇਣ ਦੀ ਗੱਲ ਕਹੀ। ਬਾਜਵਾ ਤੇ ਕਾਂਗਰਸੀ ਵਿਧਾਇਕ ਹੋਰ ਸਮਾਂ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸਪੀਕਰ ਦੀ ਕੁਰਸੀ ਦੇ ਸਾਹਮਣੇ ਆ ਗਏ ਤੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ। ਚੱਲਦੀ ਬਹਿਸ ਦੌਰਾਨ ਹੀ ਕਾਂਗਰਸੀ ਵਿਧਾਇਕ ਵਾਕਆਊਟ ਕਰ ਗਏ।

 

ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ’ਚ ਬਹਿਸ ਮੌਕੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਪਿਛਲੇ ਚਾਰ ਸਾਲ ਦੇ ਬਕਾਏ ਦੇਣ ਦੀ ਗੱਲ ਕਹੀ। ਉਨ੍ਹਾਂ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਔਰਤਾਂ ਦੇ ਪੰਜ ਸਾਲਾਂ ਦੇ 60 ਹਜ਼ਾਰ ਕਰੋੜ ਬਣਦੇ ਹਨ, ਪਰ ਸਰਕਾਰ 9300 ਕਰੋੜ ਹੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੋ 54 ਹਜ਼ਾਰ ਕਰੋੜ ਦੇ ਆਮਦਨ ਦੇ ਵਸੀਲੇ ਪੈਦਾ ਕਰਨ ਦੀ ਗੱਲ ਕਰਦੇ ਸਨ, ਅੱਜ ਉਹ ਆਮਦਨੀ ਕਿੱਥੇ ਹੈ।

ਬਾਜਵਾ ਨੇ ਕਿਹਾ ਕਿ ਮਾਈਨਿੰਗ ’ਚੋਂ ਚਾਰ ਸਾਲਾਂ ’ਚ ਸਿਰਫ਼ 1200 ਕਰੋੜ ਆਏ ਹਨ। ਉਨ੍ਹਾਂ ਮੁਲਾਜ਼ਮਾਂ ਦੇ ਮੁੱਦਿਆਂ ’ਤੇ ਕਿਹਾ ਕਿ ਮੁਲਾਜ਼ਮਾਂ ਦਾ 16 ਫ਼ੀਸਦੀ ਡੀ ਏ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ। ਜਿਨ੍ਹਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਸਕੱਤਰੇਤ ’ਚ ਪਹਿਲੀ ਫੇਰੀ ’ਤੇ ਫੁੱਲ ਸੁੱਟੇ ਸਨ, ਉਨ੍ਹਾਂ ਲਈ ਬਜਟ ’ਚ ਕੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 7.50 ਲੱਖ ਮੁਲਾਜ਼ਮਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਪੁਰਾਣੀ ਪੈਨਸ਼ਨ ਸਕੀਮ ਦੀ ਗੱਲ ਨੋਟੀਫਿਕੇਸ਼ਨ ਤੋਂ ਅਗਾਂਹ ਨਹੀਂ ਵਧੀ।

ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 16 ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਪਰ ਹਕੀਕੀ ਰੂਪ ’ਚ ਇੱਕ ਵੀ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਹੌਲਦਾਰ ਦਾ ਪੁੱਤ ਨਸ਼ਿਆਂ ਦੇ ਮੂੰਹ ਚਲਾ ਗਿਆ ਅਤੇ ਉਸ ਹੌਲਦਾਰ ਨੇ ਖ਼ੁਦ ਇਹ ਗੱਲ ਆਖੀ ਕਿ ਪੰਜਾਬ ’ਚ ਨਸ਼ਾ ਘਰੇਲੂ ਸਾਮਾਨ ਦੇ ਆਰਡਰ ਦੀ ਤਰ੍ਹਾਂ ਘਰਾਂ ’ਚ ਪਹੁੰਚ ਰਿਹਾ ਹੈ। ਬਾਜਵਾ ਨੇ ਸਦਨ ’ਚ ਸਿਫ਼ਰ ਕਾਲ ਨੂੰ ਮਨਫੀ ਕੀਤੇ ਜਾਣ ’ਤੇ ਵੀ ਇਤਰਾਜ਼ ਜਤਾਇਆ।

 

Advertisment