Code Of Ethics

Download app

Subscribe To Print Edition

ਆਪ ਸਰਕਾਰ ਦੇ ਰਾਜ ਹੇਠ ਅਪਰਾਧ ਚਰਮ ਤੇ, ਪੰਜਾਬੀ ਡਰ ਦੇ ਸਾਏ ਹੇਠ ਜੀ ਰਹੇ: ਬਾਜਵਾ

ਆਪ ਸਰਕਾਰ ਦੇ ਰਾਜ ਹੇਠ ਅਪਰਾਧ ਚਰਮ ਤੇ, ਪੰਜਾਬੀ ਡਰ ਦੇ ਸਾਏ ਹੇਠ ਜੀ ਰਹੇ: ਬਾਜਵਾ

ਚੰਡੀਗੜ੍ਹ, 5ਮਾਰਚ 2026 (ਦੀ ਪੰਜਾਬ ਵਾਇਰ)– ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਗੁਰਦਾਸਪੁਰ ਵਿੱਚ ਵਾਪਰੀ ਉਸ ਹੈਰਾਨ ਕਰਨ ਵਾਲੀ ਘਟਨਾ ਦੀ ਕੜੀ ਨਿੰਦਾ ਕੀਤੀ ਜਿਸ ਵਿੱਚ ਗਹਿਣਿਆਂ ਦੇ ਕਾਰੋਬਾਰ ਨਾਲ ਜੁੜੇ ਇਕ ਪਰਿਵਾਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਬੰਦੀ ਬਣਾਕੇ ਲੁੱਟ ਲਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਮੁੜ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਹੇਠ ਕਾਨੂੰਨ-ਵਿਵਸਥਾ ਦੇ ਭਾਰੀ ਪਤਨ ਨੂੰ ਬੇਨਕਾਬ ਕਰ ਦਿੱਤਾ ਹੈ।

ਬਾਜਵਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਦਿਲੇਰੀ ਭਰਿਆ ਅਪਰਾਧ ਪੰਜਾਬ ਦੀ ਅੱਜ ਦੀ ਕਰੜੀ ਹਕੀਕਤ ਨੂੰ ਦਰਸਾਉਂਦਾ ਹੈਜਿੱਥੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ ਅਤੇ ਆਮ ਲੋਕ ਆਪਣੀ ਸੁਰੱਖਿਆ ਲਈ ਲਗਾਤਾਰ ਡਰ ਦੇ ਮਾਹੌਲ ਵਿੱਚ ਜੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਥਾਨਕ ਸਮਾਜ ਨੂੰ ਗੰਭੀਰ ਤੌਰ ਤੇ ਹਿਲਾ ਦਿੱਤਾ ਹੈ ਅਤੇ ਇਹ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਰਾਜ ਸਰਕਾਰ ਬੁਨਿਆਦੀ ਕਾਨੂੰਨ-ਵਿਵਸਥਾ ਕਾਇਮ ਰੱਖਣ ਦੇ ਯੋਗ ਵੀ ਹੈ ਜਾਂ ਨਹੀਂ।

ਪੰਜਾਬ ਦੇ ਲੋਕ ਪੁਲਿਸਿੰਗ ਦੇ ਪੂਰਨ ਪਤਨ ਨੂੰ ਦੇਖ ਰਹੇ ਹਨ। ਕਾਨੂੰਨ-ਵਿਵਸਥਾ ਇਸ਼ਤਿਹਾਰਾਂਪ੍ਰਚਾਰ ਮੁਹਿੰਮਾਂ ਅਤੇ ਖੋਕਲੇ ਦਾਅਵਿਆਂ ਨਾਲ ਨਹੀਂ ਚਲਦੀ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ,” ਬਾਜਵਾ ਨੇ ਕਿਹਾ।

ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਇਹ ਡਕੈਤੀ ਸਿਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ (SSP) ਦੇ ਨਿਵਾਸ ਤੋਂ ਮਾਤਰ 200 ਮੀਟਰ ਦੀ ਦੂਰੀ ਤੇ ਵਾਪਰੀ। ਬਾਜਵਾ ਨੇ ਕਿਹਾ ਕਿ ਇਹ ਵਾਰਦਾਤ ਸਵੇਰੇ 8:00 ਵਜੇ ਤੋਂ 9:30 ਵਜੇ ਦੇ ਦਰਮਿਆਨ ਦਿਹਾੜੇ ਵਿੱਚ ਹੋਈਜੋ ਰਾਜ ਵਿੱਚ ਅਪਰਾਧੀਆਂ ਦੀ ਨਿਡਰਤਾ ਨੂੰ ਸਪੱਸ਼ਟ ਤੌਰ ਤੇ ਦਰਸਾਉਂਦੀ ਹੈ। ਜੇਕਰ SSP ਦੇ ਘਰ ਦੇ ਇੰਨਾ ਨੇੜੇ ਅਤੇ ਉਹ ਵੀ ਦਿਹਾੜੇ ਵਿੱਚ ਐਨੀ ਦਿਲੇਰੀ ਨਾਲ ਡਕੈਤੀ ਹੋ ਸਕਦੀ ਹੈਤਾਂ ਫਿਰ ਰਾਜ ਦੇ ਹੋਰ ਹਿੱਸਿਆਂ ਵਿੱਚ ਆਮ ਲੋਕ ਕਿੰਨੇ ਸੁਰੱਖਿਅਤ ਹਨ?” ਬਾਜਵਾ ਨੇ ਸਵਾਲ ਕੀਤਾ।

ਕਾਂਗਰਸ ਨੇਤਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈਰਾਜ ਵਿੱਚ ਖਰਾਬ ਹੋ ਰਹੀ ਕਾਨੂੰਨ-ਵਿਵਸਥਾ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਮੁੱਖ ਮੰਤਰੀ ਕੁੰਭਕਰਣ ਵਾਂਗ ਗਹਿਰੀ ਨੀਂਦ ਵਿੱਚ ਦਿਖਾਈ ਦੇ ਰਹੇ ਹਨਜਦਕਿ ਅਪਰਾਧ ਵਧਣ ਕਾਰਨ ਪੰਜਾਬੀਆਂ ਦੀ ਨੀਂਦ ਉੱਡ ਚੁੱਕੀ ਹੈ,” ਉਨ੍ਹਾਂ ਟਿੱਪਣੀ ਕੀਤੀ।

ਬਾਜਵਾ ਨੇ ਇਸ ਘਟਨਾ ਦੀ ਪੂਰੀ ਜਾਂਚ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰਚਾਰਬਾਜ਼ੀ ਛੱਡ ਕੇ ਪੁਲਿਸ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਕੇ ਲੋਕਾਂ ਦਾ ਭਰੋਸਾ ਮੁੜ ਕਾਇਮ ਕੀਤਾ ਜਾਵੇ।

Advertisment