Code Of Ethics

Download app

Subscribe To Print Edition

ਅਮਰੀਕਾ ਵਿੱਚ ਸਿੱਖ ਅਗਵਾ ਤਿੰਨ ਅਣਪਛਾਤਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ

featured-img

ਕੈਲੀਫੋਰਨੀਆ ਦੇ ਸਾਂ ਜੋਕੁਇਨ ਕਾਊਂਟੀ ਦੇ ਟਰੇਸੀ ਇਲਾਕੇ ’ਚੋਂ 57 ਸਾਲਾ ਸਿੱਖ ਵਿਅਕਤੀ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ। ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਫੇਸਬੁੱਕ ਪੋਸਟ ਰਾਹੀਂ ਸਿੱਖ ਦੀ ਪਛਾਣ ਅਵਤਾਰ ਸਿੰਘ ਵਜੋਂ ਕੀਤੀ ਹੈ। ਪੁਲੀਸ ਅਨੁਸਾਰ ਇਹ ਘਟਨਾ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ ਕਰੀਬ 2.30 ਵਜੇ ਦੀ ਹੈ। ਨਿਗਰਾਨੀ ਕੈਮਰਿਆਂ ਦੀ ਫੁਟੇਜ ਵਿੱਚ ਦੇਖਿਆ ਗਿਆ ਕਿ ਚਿੱਟੀ ਐੱਸ ਯੂ ਵੀ ਵਿੱਚ ਸਵਾਰ ਤਿੰਨ ਅਣਪਛਾਤਿਆਂ ਨੇ ਅਵਤਾਰ ਸਿੰਘ ਨੂੰ ਅਗਵਾ ਕੀਤਾ। ਇਨ੍ਹਾਂ ਤਿੰਨਾਂ ਨੇ ਗੂੜ੍ਹੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਪੁਲੀਸ ਨੇ ਦੱਸਿਆ ਕਿ ਵੀਡੀਓ ਮੁਤਾਬਕ ਪੀੜਤ ਨੂੰ ਉਸ ਦੀ ਮਰਜ਼ੀ ਖ਼ਿਲਾਫ਼ ਕਾਰ ਵਿੱਚ ਧੱਕਦੇ ਹੋਏ ਦੇਖਿਆ ਜਾ ਸਕਦਾ ਹੈ। ਜਾਂਚ ਅਧਿਕਾਰੀ ਸਰਗਰਮੀ ਨਾਲ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਪੁਲੀਸ ਨੇ ਅਪੀਲ ਕੀਤੀ ਕਿ ਜੇ ਕਿਸੇ ਕੋਲ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪ੍ਰਸ਼ਾਸਨ ਨਾਲ ਸੰਪਰਕ ਕਰੇ।

 

 

Advertisment