Code Of Ethics

Download app

Subscribe To Print Edition

India vs Pakistan T20 World Cup LIVE: ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 176 ਦੌੜਾਂ ਦਾ ਟੀਚਾ

featured-img

T20 World Cup: ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਖੇਡੇ ਜਾ ਰਹੇ ਟੀ-20 ਵਰਲਡ ਕੱਪ ਦੇ ਮਹਾਂ-ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ਸਾਹਮਣੇ 176 ਦੌੜਾਂ ਦਾ ਟੀਚਾ ਰੱਖਿਆ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ।

ਭਾਰਤੀ ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 175 ਦੌੜਾਂ ਬਣਾਈਆਂ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਤੂਫ਼ਾਨੀ ਪਾਰੀ ਖੇਡੀ। ਉਨ੍ਹਾਂ ਨੇ ਮਹਿਜ਼ 40 ਗੇਂਦਾਂ ਵਿੱਚ 77 ਦੌੜਾਂ ਬਣਾਈਆਂ, ਜਿਸ ਵਿੱਚ 10 ਚੌਕੇ ਅਤੇ 3 ਸ਼ਾਨਦਾਰ ਛੱਕੇ ਸ਼ਾਮਲ ਸਨ। ਕਿਸ਼ਨ ਦੀ ਇਸ ਪਾਰੀ ਨੇ ਭਾਰਤ ਨੂੰ ਇੱਕ ਮਜ਼ਬੂਤ ਸ਼ੁਰੂਆਤ ਦਿੱਤੀ।ਈਸ਼ਾਨ ਕਿਸ਼ਨ ਤੋਂ ਇਲਾਵਾ ਕਪਤਾਨ ਸੂਰਿਆਕੁਮਾਰ ਯਾਦਵ ਨੇ 31 ਦੌੜਾਂ ਅਤੇ ਤਿਲਕ ਵਰਮਾ ਨੇ 25 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ।

ਅੰਤਲੇ ਓਵਰਾਂ ਵਿੱਚ ਰਿੰਕੂ ਸਿੰਘ ਦੇ ਕੈਮਿਓ ਨੇ ਭਾਰਤ ਨੂੰ 175 ਦੇ ਸਕੋਰ ਤੱਕ ਪਹੁੰਚਾਇਆ। ਪਾਕਿਸਤਾਨ ਵੱਲੋਂ ਗੇਂਦਬਾਜ਼ੀ ਵਿੱਚ ਸਈਮ ਅਯੂਬ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 3 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਕਪਤਾਨ ਸਲਮਾਨ ਅਲੀ ਆਗਾ, ਰਹੱਸਮਈ ਸਪਿਨਰ ਉਸਮਾਨ ਤਾਰਿਕ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ 1-1 ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੈਚ ਦੀ ਸ਼ੁਰੂਆਤ ’ਚ ਹੀ ਸਖ਼ਤ ਸੁਨੇਹਾ ਦਿੰਦਿਆਂ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਆਪਸ ਵਿੱਚ ਹੱਥ ਨਹੀਂ ਮਿਲਾਇਆ ਸੀ। ਇਹ ਫੈਸਲਾ ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਿੱਚ ਲਿਆ ਗਿਆ ਸੀ। ਮੈਚ ਤੋਂ ਪਹਿਲਾਂ ਮਸ਼ਹੂਰ ਰੈਪਰ ਹਨੂਮਾਨਕਾਈਂਡ (Hanumankind) ਨੇ ਆਪਣੀ ਪਰਫਾਰਮੈਂਸ ਨਾਲ ਦਰਸ਼ਕਾਂ ਵਿੱਚ ਜੋਸ਼ ਭਰ ਦਿੱਤਾ, ਜਦੋਂਕਿ ਸਾਬਕਾ ਕਪਤਾਨ ਰੋਹਿਤ ਸ਼ਰਮਾ ਵੀ ਖ਼ੁਦ ਟੀਮ ਦਾ ਹੌਸਲਾ ਵਧਾਉਣ ਸਟੇਡੀਅਮ ਪਹੁੰਚੇ ਸਨ।

ਚੇਤੇ ਰਹੇ ਕਿ ਭਾਰਤ ਨੇ ਪਿਛਲੇ ਸਾਲ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ, ਇਸਤੋਂ ਪਹਿਲਾ ਵੀ ਭਾਰਤ ਨੇ 2007 ਅਤੇ 2024 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਹੈ। ਦੂਜੇ ਪਾਸੇ, ਪਾਕਿਸਤਾਨ 2009 ਦਾ ਚੈਂਪੀਅਨ ਹੈ ਅਤੇ 2007 ਅਤੇ 2022 ਵਿੱਚ ਉਪ ਜੇਤੂ ਰਿਹਾ ਹੈ।

ਦੋਵਾਂ ਟੀਮਾਂ ਲਈ ਸੰਭਾਵਿਤ ਪਲੇਇੰਗ 11

ਪਾਕਿਸਤਾਨ: ਸਾਹਿਬਜ਼ਾਦਾ ਫਰਹਾਨ, ਸਾਈਮ ਅਯੂਬ, ਸਲਮਾਨ ਅਲੀ ਆਗਾ (ਕਪਤਾਨ), ਬਾਬਰ ਆਜ਼ਮ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਉਸਮਾਨ ਤਾਰਿਕ, ਅਬਰਾਰ ਅਹਿਮਦ।

ਭਾਰਤ: ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ/ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।

Advertisment