ਗੁਰਦਾਸਪੁਰ,5 ਫਰਵਰੀ :-

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਮੇਰਾ ਯੁਵਾ ਭਾਰਤ ਗੁਰਦਾਸਪੁਰ ਵੱਲੋਂ ਮਾਈ ਭਾਰਤ ਬਜਟ ਕਵੈਸਟ 2026 ਦਾ ਸ਼ੁਭਾਰੰਭ ਕੀਤਾ ਗਿਆ ਹੈ। ਇਹ ਇੱਕ ਰਾਸ਼ਟਰੀ ਪੱਧਰ ਦੀ, ਯੁਵਾ-ਕੇਂਦਰਿਤ ਪਹਿਲ ਹੈ, ਜਿਸ ਦਾ ਮੁੱਖ ਉਦੇਸ਼ ਵਿਕਸਿਤ ਭਾਰਤ ਬਜਟ 2026 ਪ੍ਰਤੀ ਯੂਥ ਵਿੱਚ ਜਾਗਰੂਕਤਾ ਵਧਾਉਣਾ ਅਤੇ ਸਾਰਥਕ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਕਵਿਜ਼ ਹੁਣ ਮਾਈ ਭਾਰਤ ਪੋਰਟਲ ‘ਤੇ ਲਾਈਵ ਹੈ। ਗੁਰਦਾਸਪੁਰ ਦੇ ਯੂਥ
www.mybharat.gov.in/quiz
‘ਤੇ ਜਾ ਕੇ ਜਾਂ ਅਧਿਕਾਰਿਕ ਪੋਸਟਰਾਂ ‘ਤੇ ਉਪਲਬਧ ਕਿਊਆਰ ਕੋਡ ਸਕੈਨ ਕਰਕੇ ਇਸ ਵਿੱਚ ਭਾਗ ਲੈ ਸਕਦੇ ਹਨ। ਭਾਗੀਦਾਰੀ ਦੀ ਆਖਰੀ ਮਿਤੀ 17 ਫਰਵਰੀ 2026 ਨਿਰਧਾਰਤ ਕੀਤੀ ਗਈ ਹੈ।

ਮਾਈ ਭਾਰਤ ਬਜਟ ਕਵੈਸਟ 2026 ਤਿੰਨ ਪੜਾਵਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਕੇਂਦਰੀ ਬਜਟ 2026 ‘ਤੇ ਆਧਾਰਿਤ ਰਾਸ਼ਟਰੀ ਪੱਧਰ ਦਾ ਆਨਲਾਈਨ ਕਵਿਜ਼ ਹੋਵੇਗਾ। ਇਸ ਵਿੱਚੋਂ ਚੁਣੇ ਗਏ ਭਾਗੀਦਾਰ ਦੂਜੇ ਪੜਾਅ ਵਿੱਚ ਨਿਰਧਾਰਿਤ ਵਿਸ਼ਿਆਂ ‘ਤੇ ਨਿਬੰਧ ਪੋਰਟਲ ਦੇ ਮਾਧਿਅਮ ਨਾਲ ਪੇਸ਼ ਕਰਨਗੇ। ਅੰਤਿਮ ਪੜਾਅ ਵਿੱਚ ਚੁਣੇ ਗਏ ਯੁਵਾਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨਾਲ ਕੇਂਦਰੀ ਬਜਟ 2026 ‘ਤੇ ਵਰਚੁਅਲ ਸੰਵਾਦ ਕਰਨ ਦਾ ਮੌਕਾ ਮਿਲੇਗਾ।
ਇਸ ਮੌਕੇ ‘ਤੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀਮਤੀ ਸੰਦੀਪ ਕੌਰ, ਜ਼ਿਲ੍ਹਾ ਯੂਥ ਅਫ਼ਸਰ, ਮੇਰਾ ਯੁਵਾ ਭਾਰਤ ਗੁਰਦਾਸਪੁਰ ਨੇ ਕਿਹਾ ਕਿ ਇਹ ਪਹਲ ਯੂਥ ਨੂੰ ਬਜਟ ਨੂੰ ਸਮਝਣ ਅਤੇ ਵਿਕਸਿਤ ਭਾਰਤ ਦੇ ਵਿਜ਼ਨ ਵਿੱਚ ਸਰਗਰਮ ਯੋਗਦਾਨ ਦੇਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਦੀ ਹੈ।
ਮੇਰਾ ਯੁਵਾ ਭਾਰਤ ਗੁਰਦਾਸਪੁਰ ਵੱਲੋਂ ਵਿਦਿਆਰਥੀਆਂ, ਯੁਵਾ ਸਵੈ – ਇੱਛਕ ਅਤੇ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਰਾਸ਼ਟਰੀ ਪਹਲ ਵਿੱਚ ਭਾਗ ਲੈਣ।
ਹੋਰ ਜਾਣਕਾਰੀ ਲਈ www.mybharat.gov.in/quiz
‘ਤੇ ਜਾਓ।




















