Code Of Ethics

Download app

Subscribe To Print Edition

ਓਮਾਨ ਤੱਟ ‘ਤੇ ਕਿਸ਼ਤੀ ਪਲਟਣ ਨਾਲ ਤਿੰਨ ਫਰਾਂਸ ਵਾਸੀਆਂ ਦੀ ਮੌਤ

ਓਮਾਨ ਤੱਟ ‘ਤੇ ਇੱਕ ਕਿਸ਼ਤੀ ਪਲਟਣ ਨਾਲ ਤਿੰਨ ਫਰਾਂਸੀਸੀ ਸੈਲਾਨੀਆਂ ਦੀ ਮੌਤ ਹੋ ਗਈ, ਓਮਾਨ ਦੀ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਕਿਸ਼ਤੀ ਵਿੱਚ ਫਰਾਂਸੀਸੀ ਸੈਲਾਨੀਆਂ ਦੇ ਇੱਕ ਸਮੂਹ, ਇੱਕ ਟੂਰ ਗਾਈਡ ਅਤੇ…

featured-img

ਓਮਾਨ ਤੱਟ ‘ਤੇ ਇੱਕ ਕਿਸ਼ਤੀ ਪਲਟਣ ਨਾਲ ਤਿੰਨ ਫਰਾਂਸੀਸੀ ਸੈਲਾਨੀਆਂ ਦੀ ਮੌਤ ਹੋ ਗਈ, ਓਮਾਨ ਦੀ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ।

ਕਿਸ਼ਤੀ ਵਿੱਚ ਫਰਾਂਸੀਸੀ ਸੈਲਾਨੀਆਂ ਦੇ ਇੱਕ ਸਮੂਹ, ਇੱਕ ਟੂਰ ਗਾਈਡ ਅਤੇ ਕਪਤਾਨ ਸਮੇਤ 25 ਲੋਕ ਸਵਾਰ ਸਨ। ਓਮਾਨ ਦੀ ਖਾੜੀ ਵਿੱਚ ਸੁਲਤਾਨ ਕਾਬੂਸ ਬੰਦਰਗਾਹ ਤੋਂ 2.5 ਸਮੁੰਦਰੀ ਮੀਲ ਦੀ ਦੂਰੀ ‘ਤੇ ਸੀ ਜਦੋਂ ਇਹ ਪਲਟ ਗਈ।

ਮ੍ਰਿਤਕਾਂ ਤੋਂ ਇਲਾਵਾ, ਦੋ ਸੈਲਾਨੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਬਾਰੇ ਫ਼ਰਾਂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਫ਼ਿਲਹਾਲ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਆਈ ਹੈ। ਪੁਲੀਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Comment

Advertisment

You May Like This