Code Of Ethics

Download app

Subscribe To Print Edition

ਭਾਰਤ ਨੇ ਰਚਿਆ ਇਤਿਹਾਸ: 24 ਘੰਟਿਆਂ ‘ਚ 29 ਕਿਲੋਮੀਟਰ ਸੜਕ ਬਣਾ ਕੇ ਬਣਾਇਆ ‘ਗਿਨੀਜ਼ ਵਰਲਡ ਰਿਕਾਰਡ

ਆਂਧਰਾ ਪ੍ਰਦੇਸ਼: ਭਾਰਤ ਵਿੱਚ ਬੁਨਿਆਦੀ ਢਾਂਚੇ ਅਤੇ ਸੜਕ ਨਿਰਮਾਣ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਇਆ ਹੈ। ਆਂਧਰਾ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਬੈਂਗਲੁਰੂ-ਕਡੱਪਾ-ਵਿਜੇਵਾੜਾ ਇਕਨਾਮਿਕ ਕੋਰੀਡੋਰ (NH-544G) ਦੇ ਨਿਰਮਾਣ ਦੌਰਾਨ ਦੋ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕੀਤੇ ਹਨ

ਕੀ ਹੈ ਇਹ ਵੱਡਾ ਰਿਕਾਰਡ?
ਆਂਧਰਾ ਪ੍ਰਦੇਸ਼ ਦੇ CM ਐਨ. ਚੰਦਰਬਾਬੂ ਨਾਇਡੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ਰਾਹੀਂ ਇਸ ਇਤਿਹਾਸਕ ਪ੍ਰਾਪਤੀ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ:

ਮਹਿਜ਼ 24 ਘੰਟਿਆਂ ਦੇ ਅੰਦਰ 28.95 ਲੇਨ KM ਸੜਕ ਦਾ ਨਿਰਮਾਣ ਕੀਤਾ ਗਿਆ।

ਇਸ ਦੌਰਾਨ ਰਿਕਾਰਡ 10,675 ਮੀਟ੍ਰਿਕ ਟਨ ਬਿਟੂਮਿਨਸ ਕੰਕਰੀਟ ਵਿਛਾਇਆ ਗਿਆ।

ਇਹ ਸ਼ਾਨਦਾਰ ਉਪਲਬਧੀ ਨਿੱਜੀ ਕੰਪਨੀ ਰਾਜਪਥ ਇੰਫਰਾਕੋਨ ਪ੍ਰਾਈਵੇਟ ਲਿਮਟਿਡ ਵੱਲੋਂ ਹਾਸਲ ਕੀਤੀ ਗਈ ਹੈ

ਗਡਕਰੀ ਦੇ ਵਿਜ਼ਨ ਅਤੇ ਟੀਮ ਦੀ ਮਿਹਨਤ ਨੂੰ ਦਿੱਤਾ ਸਿਹਰਾ
ਮੁੱਖ ਮੰਤਰੀ ਨਾਇਡੂ ਨੇ ਇਸ ਸਫਲਤਾ ਦਾ ਸਿਹਰਾ ਕੇਂਦਰ ਸਰਕਾਰ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਸਿਰਫ਼ ਰਫ਼ਤਾਰ ਦਾ ਨਹੀਂ ਹੈ, ਸਗੋਂ ਇਹ NHAI ਦੇ ਸਖ਼ਤ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਬਣਾਇਆ ਗਿਆ ਹੈ। ਉਨ੍ਹਾਂ ਇੰਜੀਨੀਅਰਾਂ, ਮਜ਼ਦੂਰਾਂ ਅਤੇ ਗਰਾਊਂਡ ਸਟਾਫ਼ ਦੀ ਅਸਾਧਾਰਨ ਮਿਹਨਤ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ

Leave a Comment

Advertisment

You May Like This