ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਡੀਆੲੀਜੀ ਬਣੇ; ਜਯੋਤੀ ਯਾਦਵ ਨੂੰ ਐਸਐਸਪੀ ਬਠਿੰਡਾ ਨਿਯੁਕਤ ਕੀਤਾ
ਉਨ੍ਹਾਂ ਦੀ ਥਾਂ ਖੰਨਾ ਦਾ ਐਸਐਸਪੀ ਦਰਪਣ ਆਹਲੂਵਾਲੀਆ ਨੂੰ ਲਾਇਆ ਗਿਆ ਹੈ। ਮਨਿੰਦਰ ਸਿੰਘ ਨੂੰ ਐਸਐਸਪੀ ਰੂਪਨਗਰ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਏਆਈਜੀ ਅਖਿਲ ਚੌਧਰੀ ਨੂੰ ਡੀਆਈਜੀ ਏਐਨਟੀਐਫ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਪੰਜਾਬ ਵਿੱਚ ਅੱਜ 22 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਕੀਤੇ ਗਏ ਹਨ ਜਿਸ ਵਿਚ ਬਠਿੰਡਾ ਦੀ ਐਸਐਸਪੀ ਅਮਨੀਤ ਕੌਂਡਲ ਦਾ ਤਬਾਦਲਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਡੀਆਈਜੀ ਬਣਾਇਆ ਗਿਆ ਹੈ ਜਦਕਿ ਉਨ੍ਹਾਂ ਦੀ ਥਾਂ ਬਠਿੰਡਾ ਦੀ ਐਸਐਸਪੀ ਜਯੋਤੀ ਯਾਦਵ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਜਯੋਤੀ ਯਾਦਵ ਪਹਿਲਾਂ ਖੰਨਾ ਦੀ ਐਸਐਸਪੀ ਵਜੋਂ ਤਾਇਨਾਤ ਸਨ।
ਉਨ੍ਹਾਂ ਦੀ ਥਾਂ ਖੰਨਾ ਦਾ ਐਸਐਸਪੀ ਦਰਪਣ ਆਹਲੂਵਾਲੀਆ ਨੂੰ ਲਾਇਆ ਗਿਆ ਹੈ। ਮਨਿੰਦਰ ਸਿੰਘ ਨੂੰ ਐਸਐਸਪੀ ਰੂਪਨਗਰ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਏਆਈਜੀ ਅਖਿਲ ਚੌਧਰੀ ਨੂੰ ਡੀਆਈਜੀ ਏਐਨਟੀਐਫ ਪੰਜਾਬ ਨਿਯੁਕਤ ਕੀਤਾ ਗਿਆ ਹੈ।