Code Of Ethics

Download app

Subscribe To Print Edition

ਆਧਾਰ ਤੋਂ ਬਿਨਾਂ ਰੇਲਵੇ ਦਾ ਟਿਕਟ ਸਵੇਰ 8 ਤੋਂ 12 ਵਜੇ ਤਕ ਨਹੀਂ ਹੋਵੇਗਾ ਬੁੱਕ

ਅੱਜ ਤੋਂ ਨਿਯਮ ਲਾਗੂ; ਫਰਜ਼ੀ ਆੲੀਡੀ ਤੋਂ ਟਿਕਟਾਂ ਬੁੱਕ ਨਹੀਂ ਹੋਣਗੀਆਂ; ਦਲਾਲਾਂ ਤੇ ਇਕੱਠੀਆਂ ਟਿਕਟਾਂ ਬੁੱਕ ਕਰਨ ਵਾਲਿਆਂ ’ਤੇ ਸਖਤੀ

featured-img

ਭਾਰਤ ਵਿਚ ਜਿਹੜੇ ਯੂਜਰਜ਼ ਨੇ ਆਈ ਆਰ ਸੀ ਟੀ ਸੀ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਉਹ ਅੱਜ 29 ਦਸੰਬਰ ਤੋਂ ਸਵੇਰ ਅੱਠ ਤੋਂ ਦੁਪਹਿਰ 12 ਵਜੇ ਤਕ ਟਿਕਟ ਬੁੱਕ ਨਹੀਂ ਕਰ ਸਕਣਗੇ। ਇਹ ਨਿਯਮ ਰੇਲਵੇ ਦੀਆਂ ਟਿਕਟਾਂ ਐਡਵਾਂਸ ਵਿਚ ਬੁੱਕ ਕਰਨ ਲਈ ਲਾਗੂ ਹੋਵੇਗੀ ਤੇ ਨਿਯਮਾਂ ਅਨੁਸਾਰ ਰਿਜ਼ਰਵ ਟਿਕਟ ਦੀ ਬੁਕਿੰਗ ਰੇਲ ਗੱਡੀ ਜਾਣ ਦੀ ਮਿਤੀ ਤੋਂ 60 ਦਿਨ ਪਹਿਲਾਂ ਖੁੱਲ੍ਹਦੀ ਹੈ। ਇਨ੍ਹਾਂ ਨਵੇਂ ਨਿਯਮਾਂ ਨਾਲ ਦਲਾਲਾਂ ਤੇ ਇਕੱਠੀਆਂ ਟਿਕਟਾਂ ਖਰੀਦਣ ਵਾਲਿਆਂ ’ਤੇ ਲਗਾਮ ਕੱਸੀ ਜਾਵੇਗੀ।

ਰੇਲਵੇ ਵਲੋਂ ਇਸ ਸਬੰਧੀ ਨਿਯਮਾਂ ਨੂੰ ਤਿੰਨ ਗੇੜਾਂ ਵਿਚ ਲਾਗੂ ਕਰਨ ਦੀ ਯੋਜਨਾ ਹੈ। ਪਹਿਲਾ ਗੇੜ ਅੱਜ ਤੋਂ ਲਾਗੂ ਹੋ ਗਿਆ ਹੈ ਤੇ ਦੂਜਾ ਗੇੜ ਪੰਜ ਜਨਵਰੀ ਤੋਂ ਲਾਗੂ ਹੋਵੇਗਾ ਤੇ ਤੀਜਾ ਗੇੜ 12 ਜਨਵਰੀ ਤੋਂ ਲਾਗੂ ਹੋਵੇਗਾ। ਜਾਣਕਾਰੀ ਅਨੁਸਾਰ 29 ਦਸੰਬਰ ਤੋਂ ਬਿਨਾਂ ਆਧਾਰ ਦੇ ਸਵੇਰ ਅੱਠ ਵਜੇ ਤੋਂ ਦੁਪਹਿਰ 12 ਵਜੇ ਤਕ ਐਡਵਾਂਸ ਬੁਕਿੰਗ ਨਹੀਂ ਹੋਵੇਗੀ। 5 ਜਨਵਰੀ ਨੂੰ ਸਵੇਰ ਅੱਠ ਤੋਂ ਸ਼ਾਮ ਚਾਰ ਵਜੇ ਤਕ ਟਿਕਟ ਬੁੱਕ ਕਰਨ ’ਤੇ ਰੋਕ ਹੋਵੇਗੀ ਤੇ 12 ਜਨਵਰੀ ਨੂੰ ਸਵੇਰ ਅੱਠ ਤੋਂ ਰਾਤ 12 ਵਜੇ ਤਕ ਅਜਿਹੇ ਯੂਜ਼ਰਜ਼ ਟਿਕਟਾਂ ਬੁੱਕ ਨਹੀਂ ਕਰ ਸਕਣਗੇ ਜਿਨ੍ਹਾਂ ਨੇ ਆਧਾਰ ਨੂੰ ਰੇਲਵੇ ਨਾਲ ਲਿੰਕ ਨਹੀਂ ਕੀਤਾ ਹੈ। ਰੇਲਵੇ ਨੇ ਕਿਹਾ ਹੈ ਕਿ ਨਵੇਂ ਨਿਯਮ ਦਾ ਉਦੇਸ਼ ਆਮ ਲੋਕਾਂ ਨੂੰ ਟਿਕਟਾਂ ਬੁੱਕ ਕਰਨ ਦਾ ਮੌਕਾ ਦੇਣਾ ਹੈ ਤੇ ਪਹਿਲੇ ਦਿਨ ਤੋਂ ਹੀ ਆਮ ਲੋਕ ਆਰਾਮ ਨਾਲ ਟਿਕਟਾਂ ਬੁੱਕ ਕਰਵਾ ਸਕਣਗੇ ਜਦਕਿ ਪਹਿਲਾਂ ਆਮ ਲੋਕਾਂ ਦੀਆਂ ਐਡਵਾਂਸ ਵਿਚ ਟਿਕਟਾਂ ਬੁੱਕ ਹੀ ਨਹੀਂ ਹੁੰਦੀਆਂ ਸਨ ਤੇ ਏਜੰਟ ਆਸਾਨੀ ਨਾਲ ਫਰਜ਼ੀ ਖਾਤਿਆਂ ਤੋਂ ਟਿਕਟਾਂ ਬੁੱਕ ਕਰਵਾ ਜਾਂਦੇ ਸਨ।

 

ਇਸ ਵੀ ਦੱਸਣਾ ਬਣਦਾ ਹੈ ਕਿ ਬੁਕਿੰਗ ਵੇਲੇ ਯੂਜਰਜ਼ ਦੇ ਰਜਿਸਟਰਡ ਮੋਬਾਈਲ ’ਤੇ ਓਟੀਪੀ ਆਵੇਗਾ ਤੇ ਓਟੀਪੀ ਦਰਜ ਕਰਨ ਤੋਂ ਬਾਅਦ ਹੀ ਟਿਕਟ ਕਨਫਰਮ ਹੋਵੇਗੀ। ਇਹੀ ਨਿਯਮ ਆਨਲਾਈਨ ਤੇ ਇਹੀ ਨਿਯਮ ਰੇਲਵੇ ਕਾਊਂਟਰ ਤੋਂ ਟਿਕਟ ਬੁੱਕ ਕਰਵਾਉਣ ‘ਤੇ ਵੀ ਲਾਗੂ ਹੋਣਗੇ।

Advertisment