Code Of Ethics

Download app

Subscribe To Print Edition

ਨੈਨੀਤਾਲ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸਕਾਰਪੀਓ ਖੱਡ ਵਿੱਚ ਡਿੱਗੀ; 3 ਹਲਾਕ; 6 ਜ਼ਖਮੀ

ਉੱਤਰ ਪ੍ਰਦੇਸ਼ ਦੀਆਂ ਸਨ ਮਰਨ ਵਾਲੀਆਂ ਤਿੰਨੇ ਅੌਰਤਾਂ

featured-img

ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਸਕਾਰਪੀਓ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ। SDRF ਨੇ ਕਿਹਾ ਕਿ ਮਰਨ ਵਾਲੀਆਂ ਸਾਰੀਆਂ ਤਿੰਨ ਔਰਤਾਂ ਉੱਤਰ ਪ੍ਰਦੇਸ਼ ਦੀਆਂ ਸਨ।

SDRF ਨੇ ਕਿਹਾ ਕਿ ਇਹ ਹਾਦਸਾ ਭੋਵਾਲੀ-ਅਲਮੋੜਾ ਰਾਸ਼ਟਰੀ ਰਾਜਮਾਰਗ ’ਤੇ ਭੋਵਾਲੀ ਨੇੜੇ ਉਦੋਂ ਵਾਪਰਿਆ ਜਦੋਂ ਸ਼ਰਧਾਲੂ ਬਰੇਲੀ ਤੋਂ ਕੈਂਚੀਧਾਮ ਆਸ਼ਰਮ ਜਾ ਰਹੇ ਰਹੇ ਸਨ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲੀਸ ਅਤੇ SDRF ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤਾ।ਹਾਦਸੇ ਵਿੱਚ ਮਰਨ ਵਾਲੀਆਂ ਤਿੰਨ ਔਰਤਾਂ ਦੀ ਪਛਾਣ ਗੰਗਾ ਦੇਵੀ 56, ਬ੍ਰਿਜੇਸ਼ ਕੁਮਾਰੀ 26 ਅਤੇ ਨੈਨਾਸਤੀ ਗੰਗਵਾਰ 24 ਵਜੋਂ ਹੋਈ ਹੈ ਜੋ ਬਰੇਲੀ ਦੀਆਂ ਰਹਿਣ ਵਾਲੀਆਂ ਸਨ।

Leave a Comment

Advertisment

You May Like This