ਪਿੰਡ ਚੀਮਾ ਖੁੱਡੀ ਦੀ ਗਜ਼ਲਦੀਪ ਕੌਰ ਨੇ ਕਨੇਡਾ ਦੀ ਪੁਲਿਸ ਵਿੱਚ ਪਤੀ ਬਣਾਇਆ ਸਥਾਨ ਜਗਦੀਪ ਦੀ ਕਨੇਡਾ ਪੁਲਿਸ ਵਿੱਚ ਭਰਤੀ ਤੋਂ ਬਾਅਦ ਪਰਿਵਾਰ ਅਤੇ ਪਿੰਡ ਚੀਮਾ ਖੁੱਡੀ ਵਿੱਚ ਖੁਸ਼ੀ ਦੀ ਲਹਿਰ

ਗੁਰਦਾਸਪੁਰ 20 ਅਕਤੂਬਰ ( ਕੁਲਦੀਪ ਸਿੰਘ ਜਾਫਲਪੁਰ ) :- ਪੰਜਾਬ ਦੇ ਹੋਣਹਾਰ ਨੌਜਵਾਨ ਅਤੇ ਵਿਦਿਆਰਥੀ ਜਿੱਥੇ ਆਪਣੇ ਭਵਿੱਖ ਦੇ ਲਈ ਵਿਦੇਸ਼ਾਂ ਨੂੰ ਪ੍ਰਵਾਸ ਕਰ ਗਏ ਹਨ ਪਰ ਵਿਦੇਸ਼ੀ ਧਰਤੀ ਉੱਤੇ ਵੀ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਭਵਿੱਖ ਨੂੰ ਪੱਕੇ ਤੌਰ ਤੇ ਵਿਦੇਸ਼ਾਂ ਵਿੱਚ ਸੁਰੱਖਿਆ ਕਰ ਲਿਆ ਹੈ ਅਤੇ ਹੁਣ ਇਹਨਾਂ ਵਿਦਿਆਰਥੀਆਂ ਵਿੱਚੋਂ ਕੁਝ ਕਨੇਡਾ ਦੀ ਪੁਲਿਸ ਅਮਰੀਕਾ ਦੀ ਪੁਲਿਸ ਅਮਰੀਕਾ ਦੀ ਫੌਜ ਕਨੇਡਾ ਦੀ ਫੌਜ ਤੋਂ ਇਲਾਵਾ ਆਸਟਰੇਲੀਆ ਦੀ ਫੌਜ ਵਿੱਚ ਵੀ ਭਰਤੀ ਹੋ ਰਹੇ ਹਨ ਅਜਿਹੀ ਹੀ ਇੱਕ ਹੋਣਹਾਰ ਪੰਜਾਬ ਦੀ ਧੀ ਗਜਲਦੀਪ ਕੌਰ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੁੱਡੀ ਚੀਮਾ ਦੀ ਰਹਿਣ ਵਾਲੀ ਹੈ। ਉਸ ਨੇ ਹੁਣ ਕਨੇਡਾ ਦੇ ਬ੍ਰਿਟਿਸ਼ ਕਲੰਬੀਆ ਸੂਬੇ ਵਿੱਚ ਸਰੀ ਸ਼ਹਿਰ ਦੀ ਆਰਸੀਐਮ ਪੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪਿੰਡ ਅਤੇ ਪਰਿਵਾਰ ਤੋਂ ਇਲਾਵਾ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਇਸ ਸਬੰਧੀ ਜਦੋਂ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗਜ਼ਲਦੀਪ ਦੀ ਪੁਲਿਸ ਵਿੱਚ ਬਤੌਰ ਅਫਸਰ ਭਰਤੀ ਨੂੰ ਲੈ ਕੇ ਬਹੁਤ ਹੀ ਖੁਸ਼ੀ ਅਤੇ ਚਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਗਜ਼ਲਦੀਪ ਆਪਣੇ ਪਰਿਵਾਰ ਵਿੱਚ ਪੰਜਾਬ ਰਹਿੰਦੇ ਸਮੇਂ ਵੀ ਕਾਫੀ ਹੋਣਹਾਰ ਅਤੇ ਪੜ੍ਹਨ ਵਿੱਚ ਹੁਸ਼ਿਆਰ ਸੀ ਜਿੱਥੇ ਉਹ ਪੜ੍ਹਾਈ ਵਿੱਚ ਹੁਸ਼ਿਆਰ ਸੀ ਉੱਥੇ ਹੀ ਉਹ ਮਿਊਜ਼ਿਕ ਅਤੇ ਹੋਰ ਵੀ ਬਹੁਤ ਸਾਰੇ ਹੁਨਰਾਂ ਦੇ ਵਿੱਚ ਨਿਪੁੰਨ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਗਜ਼ਲਦੀਪ ਕੌਰ ਦਾ ਨਿਸ਼ਾਨਾ ਕਨੇਡਾ ਦੀ ਪੁਲਿਸ ਵਿੱਚ ਸੇਵਾ ਨਿਭਾਉਣ ਦਾ ਸੀ ਸੋ ਅਖੀਰ ਉਸ ਨੇ ਨੌ ਸਾਲ ਬਾਅਦ ਆਪਣੀ ਇਸ ਨਿਸ਼ਾਨੇ ਨੂੰ ਮੁਕੰਮਲ ਕਰਦੇ ਹੋਏ ਕਨੇਡਾ ਦੀ ਪੁਲਿਸ ਵਿੱਚ ਆਪਣਾ ਸਥਾਨ ਬਤੌਰ ਇੱਕ ਅਫਸਰ ਬਣਾਇਆ ਹੈ।

Leave a Comment

Advertisment

You May Like This