Code Of Ethics

Download app

Subscribe To Print Edition

ਦੇਸ਼ ਜੰਮੂ-ਕਸ਼ਮੀਰ ਦੇ ਕਠੂਆ ’ਚ ਮਾਲ ਗੱਡੀ ਪਟੜੀ ਤੋਂ ਲੱਥੀ

ਕਠੂਆ, 10 ਜੁਲਾਈ

ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਵੀਰਵਾਰ ਸਵੇਰ ਜੰਮੂ ਤੋਂ ਪੰਜਾਬ ਜਾ ਰਹੀ ਇੱਕ ਮਾਲ ਗੱਡੀ ਕਠੂਆ ਜ਼ਿਲ੍ਹੇ ਵਿੱਚ ਪਟੜੀ ਤੋਂ ਉੱਤਰ ਗਈ। ਇਹ ਘਟਨਾ ਕਠੂਆ ਦੇ ਲਖਨਪੁਰ ਇਲਾਕੇ ਨੇੜੇ ਉਸ ਸਮੇਂ ਵਾਪਰੀ ਜਦੋਂ ਢਿੱਗਾਂ ਡਿੱਗਣ ਮਲਬਾ ਰੇਲਵੇ ਟਰੈਕ ’ਤੇ ਡਿੱਗ ਗਿਆ। ਰੇਲਵੇ ਟਰੈਕਮੈਨ ਰਾਮ ਬਹਾਦੁਰ ਨੇ ਏਐੱਨਆਈ ਨੂੰ ਦੱਸਿਆ, ‘‘ਮੀਂਹ ਕਾਰਨ ਸਾਰਾ ਮਲਬਾ ਟ੍ਰੈਕ ’ਤੇ ਆ ਗਿਆ, ਜਿਸ ਦੇ ਨਤੀਜੇ ਵਜੋਂ ਰੇਲ ਗੱਡੀ ਪਟੜੀ ਤੋਂ ਉਤਰ ਗਈ।’’ ਸੂਚਨਾ ਮਿਲਣ ’ਤੇ ਰੇਲਵੇ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮਲਬਾ ਹਟਾਉਣ ਅਤੇ ਪ੍ਰਭਾਵਿਤ ਰੂਟ ’ਤੇ ਰੇਲ ਆਵਾਜਾਈ ਬਹਾਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -ਏਐੱਨਆਈ

Leave a Comment

Advertisment

You May Like This