ਪੰਜਾਬ ਕੈਬਨਿਟ ਵੱਲੋਂ ‘ਰੰਗਲਾ ਪੰਜਾਬ ਫ਼ੰਡ’ ਨੂੰ ਪ੍ਰਵਾਨਗੀ; ਪੰਜਾਬ ਦੀਆਂ 13 ਜੇਲ੍ਹਾਂ ’ਚ 5-ਜੀ ਜੈਮਰ ਲਗਾਏ ਜਾਣ ਨੂੰ ਵੀ ਮਿਲੀ ਹਰੀ ਝੰਡੀ; ਸਰਕਾਰੀ ਭਾਅ ’ਤੇ ਹੋਵੇਗੀ ਮੱਕੀ ਦੀ ਖ਼ਰੀਦ
ਪੰਜਾਬ ਕੈਬਨਿਟ ਨੇ ਅੱਜ ‘ਰੰਗਲਾ ਪੰਜਾਬ ਫ਼ੰਡ’ ਸਥਾਪਿਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉਤੇ ਐਂਟੀ ਡਰੋਨ ਸਿਸਟਮ ਲਾਉਣ ਵਾਸਤੇ ਬਜਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅੱਜ ਇੱਥੇ ਹੋਈ ਕੈਬਨਿਟ ਮੀਟਿੰਗ ਵਿੱਚ ਪਰਵਾਸੀ ਪੰਜਾਬੀਆਂ ਨੂੰ ‘ਰੰਗਲਾ ਪੰਜਾਬ ਫ਼ੰਡ’ ਵਾਸਤੇ ਦਾਨ ਦੇਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਮੀਟਿੰਗ ਮਗਰੋਂ ਜਾਣਕਾਰੀ ਦਿੱਤੀ ਹੈ ਕਿ ਕੋਈ ਵੀ ਪਰਵਾਸੀ ਪੰਜਾਬੀ ਆਪਣੇ ਪਿੰਡ ਜਾਂ ਸ਼ਹਿਰ ਲਈ ਲੋਕ ਭਲਾਈ ਦੇ ਕੰਮਾਂ ਲਈ ਫ਼ੰਡ ਦੇਣਾ ਚਾਹੁੰਦਾ ਹੈ ਤਾਂ ਉਹ ‘ਰੰਗਲਾ ਪੰਜਾਬ ਫ਼ੰਡ’ ਵਿਚ ਯੋਗਦਾਨ ਪਾ ਸਕੇਗਾ। ਪਰਵਾਸੀ ਪੰਜਾਬੀ ਜਿਸ ਮੰਤਵ ਲਈ ਫ਼ੰਡ ਦੇਵੇਗਾ, ਉਸੇ ਕੰਮ ’ਤੇ ਸਰਕਾਰ ਪੈਸੇ ਦੀ ਵਰਤੋਂ ਕਰੇਗੀ।
ਫ਼ਰਿਸ਼ਤੇ’ ਸਕੀਮ ਦਾ ਵਧਾਇਆ ਘੇਰਾ
ਪੰਜਾਬ ਕੈਬਨਿਟ ਨੇ ਫ਼ੈਸਲਾ ਕੀਤਾ ਹੈ ਕਿ ਦਹਿਸ਼ਤੀ ਘਟਨਾਵਾਂ ਅਤੇ ਜੰਗ ਵਿੱਚ ਜ਼ਖ਼ਮੀ ਹੋਣ ਵਾਲੇ ਆਮ ਲੋਕਾਂ ਦਾ ਇਲਾਜ ਵੀ ਹੁਣ ‘ਫ਼ਰਿਸ਼ਤੇ’ ਸਕੀਮ ਤਹਿਤ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਮਗਰੋਂ ਦੱਸਿਆ ਕਿ ਫ਼ਰਿਸ਼ਤੇ ਸਕੀਮ ਤਹਿਤ ਪਹਿਲਾਂ ਸੜਕੀ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਵਾਲੇ ਲੋਕ ਸ਼ਾਮਲ ਸਨ। ਹੁਣ ਯੁੱਧ ਜਾਂ ਅਤਿਵਾਦੀ ਘਟਨਾਵਾਂ ਵਿੱਚ ਜੇ ਆਮ ਲੋਕ ਜ਼ਖ਼ਮੀ ਹੁੰਦੇ ਹਨ ਤਾਂ ਉਨ੍ਹਾਂ ਦਾ ਇਲਾਜ ‘ਫ਼ਰਿਸ਼ਤੇ’ ਸਕੀਮ ਤਹਿਤ ਪੰਜਾਬ ਸਰਕਾਰ ਕਰਾਏਗੀ।





















