ਵਾਰਾਨਸੀ ਬੰਗਲੂਰੂ ਇੰਡੀਗੋ ਉਡਾਣ ’ਤੇ ਬੰਬ ਦੀ ਧਮਕੀ ਦੇਣ ਵਾਲੇ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ’ਚ ਲਿਆ

ਸੁਰੱਖਿਆ ਏਜੰਸੀਆਂ ਦੀ ਹਰੀ ਝੰਡੀ ਮਗਰੋਂ ਜਹਾਜ਼ ਬੰਗਲੂਰੂ ਲਈ ਰਵਾਨਾ

ਨਵੀਂ ਦਿੱਲੀ, 27 ਅਪਰੈਲ :-ਵਾਰਾਨਸੀ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਬੰਗਲੂਰੂ ਜਾ ਰਹੀ ਉਡਾਣ ਵਿਚ ਸਵਾਰ ਵਿਦੇਸ਼ੀ ਨਾਗਰਿਕ ਨੇ ਦਾਅਵਾ ਕੀਤਾ ਕਿ ਉਸ ਕੋਲ ਬੰਬ ਹੈ। ਪੁਲੀਸ ਮੁਤਾਬਕ ਇਹ ਘਟਨਾ ਸ਼ਨਿੱਚਰਵਾਰ ਰਾਤ ਦੀ ਹੈ ਤੇ ਕੈਨੇਡੀਅਨ ਨਾਗਰਿਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਹਵਾਈ ਅੱਡੇ ਦੇ ਡਾਇਰੈਕਟਰ ਪੁਨੀਤ ਗੁਪਤਾ ਨੇ ਕਿਹਾ ਕਿ ਬੰਬ ਦੀ ਧਮਕੀ ਮਗਰੋਂ ਜਹਾਜ਼ ਨੂੰ ਜਾਂਚ ਲਈ ਦੂਰ ਲਿਜਾਇਆ ਗਿਆ, ਪਰ ਇਸ ਦੌਰਾਨ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ। ਗੁਪਤਾ ਨੇ ਕਿਹਾ ਕਿ ਯਾਤਰੀ ਦੇ ਦਾਅਵੇ ਤੋਂ ਬਾਅਦ ਇੰਡੀਗੋ ਦੇ ਅਮਲੇ ਨੇ ਤੁਰੰਤ ਏਅਰ ਟਰੈਫਿਕ ਕੰਟਰੋਲ (ਏਟੀਸੀ) ਨੂੰ ਇਸ ਬਾਰੇ ਸੂਚਿਤ ਕੀਤਾ। ਉਡਾਣ ਨੂੰ ਸਟੈਂਡਰਡ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਗ੍ਰਾਊਂਡ ਕੀਤਾ ਗਿਆ ਅਤੇ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ, ਜਹਾਜ਼ ਐਤਵਾਰ ਸਵੇਰੇ ਬੰਗਲੁਰੂ ਲਈ ਰਵਾਨਾ ਹੋਇਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Comment

Advertisment

You May Like This