Code Of Ethics

Download app

Subscribe To Print Edition

Chandigarh Mayor Elections: ‘ਆਪ’-ਕਾਂਗਰਸ ਗਠਜੋੜ ਕੋਲ ਬਹੁਮਤ ਦੇ ਬਾਵਜੂਦ ਭਾਜਪਾ ਦਾ ਫੁੱਲ ਖਿੜਿਆ

Chandigarh Mayor Electionsਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਮੇਅਰ

30 ਜਨਵਰੀ, ਚੰਡੀਗੜ੍ਹ ( ਪੰਜਾਬੀ ਅੱਖਰ / ਬਿਊਰੋ ) :- ਚੰਡੀਗੜ੍ਹ ਦੇ ਮੇਅਰ ਅਹੁਦੇ ਲਈ ਅੱਜ ਹੋਈ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ ਭਾਜਪਾ ਨੇ ਵੱਡਾ ਉਲਟਫੇਰ ਕੀਤਾ ਹੈ ਅਤੇ ਮੇਅਰ ਅਹੁਦੇ ਲਈ ਚੋਣ ਜਿੱਤ ਲਈ ਹੈ। ਇਸ ਦੌਰਾਨ ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਹੈਰਾਨੀ ਦੀ ਗੱਲ ਹੈ ਕਿ ਨਿਗਮ ਵਿੱਚ ਭਾਜਪਾ ਕੋਲ ਕੁੱਲ 16 ਕੌਂਸਲਰਾਂ ਦੀਆਂ ਵੋਟਾਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਕੋਲ ਇੱਕ ਸੰਸਦ ਮੈਂਬਰ ਦੀ ਵੋਟ ਸਮੇਤ ਕੁੱਲ 20 ਵੋਟਾਂ ਸਨ। ਇਹ ਸਪੱਸ਼ਟ ਹੈ ਕਿ ਕਰਾਸ ਵੋਟਿੰਗ ਹੋਈ ਹੈ ਜਿਸ ਕਾਰਨ ਭਾਜਪਾ ਉਮੀਦਵਾਰ ਜੇਤੂ ਬਣਿਆ। ‘ਆਪ’ ਜਾਂ ਕਾਂਗਰਸ ਪਾਰਟੀ ਦੇ ਕਿਸੇ ਵੀ ਤਿੰਨ ਕੌਂਸਲਰਾਂ ਨੇ ਭਾਜਪਾ ਨੂੰ ਵੋਟ ਦਿੱਤੀ ਹੈ।

ਚੋਣ ਦੌਰਾਨ ਕੋਈ ਵੀ ਵੋਟ ਰੱਦ ਨਹੀਂ ਘੋਸ਼ਿਤ ਕੀਤੀ ਗਈ। ਚੋਣ ਵਿੱਚ ਕੁੱਲ 36 ਵੋਟਾਂ ਪਈਆਂ, ਜਿਸ ਵਿੱਚੋਂ 1 ਵੋਟ ਐਮਪੀ ਦੀ ਸੀ। ਚੋਣ ਜਿੱਤਣ ਤੋਂ ਬਾਅਦ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਵੱਜੋਂ ਅਹੁਦਾ ਸੰਭਾਲਣ ’ਤੇ ਸਾਰੇ ਸਾਥੀ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ। ਇਸ ਉਪਰੰਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਵੀ ਵੋਟਿੰਗ ਹੋਣੀ ਹੈ। ਜਿਸ ਲਈ ਮੇਅਰ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

 

Advertisment